ਬੇਟਨ ਰੂਜ-ਨਿਊ ਓਰਲੀਆਂਸ ’ਚ ਤੱਟ ਰੱਖਿਅਕਾਂ ਦੇ 8ਵੇਂ ਜ਼ਿਲ੍ਹਾ ਹੈੱਡਕੁਆਰਟਰ ਦੇ ਬੁਲਾਰੇ ਪੇਟੀ ਅਫਸਰ ਜੋਸ ਹਰਨਾਂਡੇਜ਼ ਨੇ ਦੱਸਿਆ ਕਿ ਅਮਰੀਕਾ ’ਚ ਮੈਕਸੀਕੋ ਦੀ ਖਾੜੀ ’ਚ ਹਾਦਸਾਗ੍ਰਸਤ ਹੋ ਕੇ ਡਿੱਗੇ ਹੈਲੀਕਾਪਟਰ ’ਚ ਸਵਾਰ 4 ਲੋਕਾਂ ਨੂੰ ਲੱਭਣ ਦਾ ਕੰਮ ਅਮਰੀਕੀ ਤੱਟ ਰੱਖਿਅਕਾਂ ਨੇ ਰੋਕ ਦਿੱਤਾ ਹੈ। ਖੋਜ ਪਾਰਟੀ ਉਦੋਂ ਤੱਕ ਭਾਲ ਦਾ ਕੰਮ ਮੁੜ ਤੋਂ ਸ਼ੁਰੂ ਨਹੀਂ ਕਰੇਗੀ, ਜਦੋਂ ਤੱਕ ਉਸ ਦੇ ਹੱਥ ਕੋਈ ਨਵੀਂ ਸੂਚਨਾ ਨਹੀਂ ਲੱਗਦੀ। ਉਸ ’ਚ ਪਾਇਲਟ ਅਤੇ ਤਿੰਨ ਤੇਲ ਕਰਮਚਾਰੀ ਸਨ।ਹੈਲੀਕਾਪਟਰ ਨੇ ਨਿਊ ਓਰਲੀਆਂਸ ਦੇ ਦੱਖਣ-ਪੂਰਬੀ ਹਿੱਸੇ ’ਚ ਮਿਸੀਸਿਪੀ ਨਦੀ ਦੇ ਮੁਹਾਣੇ ’ਤੇ ਸਾਊਥ-ਵੈੱਸਟ ਚੈਨਲ (ਵਾਟਰ ਫਾਲ) ਤੋਂ ਲੱਗਭਗ 10 ਕਿਲੋਮੀਟਰ ਦੂਰ ਇਕ ਆਇਲ ਪਲੇਟਫਾਰਮ (ਤੇਲ ਖੋਜ ਮੰਚ) ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 8:40 ਵਜੇ ਉਡਾਣ ਭਰੀ ਸੀ, ਜਿਸ ਤੋਂ ਬਾਅਦ ਉਹ ਹਾਦਸਾਗ੍ਰਸਤ ਹੋ ਗਿਆ।
Comment here