ਅਜਬ ਗਜਬਸਿਆਸਤਖਬਰਾਂਦੁਨੀਆ

ਮੈਕਸੀਕੋ ਦਾ ਅਜਿਹਾ ਪਿੰਡ ਜਿੱਥੇ ਹਰ ਕੋਈ ਨੇਤਰਹੀਣ

ਮੈਕਸੀਕੋ ਸਿਟੀ-ਮੈਕਸੀਕੋ ਦੇ ਪ੍ਰਸ਼ਾਂਤ ਮਹਾਸਾਗਰੀ ਖੇਤਰ ਵਿਚ ‘ਟਿਲਟੇਪੈਕ’ ਨਾਮੀ ਪਿੰਡ ਹੈ। ਇਸ ਪਿੰਡ ਵਿਚ ਲਗਭਗ 60 ਝੋਪੜੀਆਂ ਹਨ ਜਿਥੇ 300 ਦੇ ਕਰੀਬ ਰੈੱਡ ਇੰਡੀਅਨ ਰਹਿੰਦੇ ਹਨ, ਪਰ ਇਸ ਪਿੰਡ ਦੀ ਅਨੋਖੀ ਗੱਲ ਇਹ ਹੈ ਕਿ ਇਥੇ ਸਾਰੇ ਨੇਤਰਹੀਣ ਹਨ। ਨਾ ਸਿਰਫ਼ ਲੋਕ ਸਗੋਂ ਇਥੇ ਕੁੱਤੇ, ਬਿੱਲੀਆਂ ਅਤੇ ਹੋਰ ਪਾਲਤੂ ਜਾਨਵਰ ਵੀ ਨੇਤਰਹੀਣ ਹਨ। ਸੁਣਨ ਵਿਚ ਥੋੜ੍ਹਾ ਅਜੀਬ ਲੱਗ ਰਿਹਾ ਹੋਵੇਗਾ, ਪਰ ਸੱਚ ਇਹੋ ਹੈ। ਇਥੇ ਜਨਮ ਸਮੇਂ ਬੱਚੇ ਦੀਆਂ ਅੱਖਾਂ ਠੀਕ ਹੁੰਦੀਆਂ ਹਨ ਪਰ ਸਮਾਂ ਲੰਘਦੇ-ਲੰਘਦੇ ਉਨ੍ਹਾਂ ਦੀਆਂ ਅੱਖਾਂ ਖ਼ਰਾਬ ਹੋ ਜਾਂਦੀਆਂ ਹਨ।
ਸਰਾਪਿਆ ਰੁੱਖ ਅੰਨ੍ਹੇਪਣ ਦਾ ਕਾਰਨ
ਲੋਕਾਂ ਦਾ ਕਹਿਣਾ ਹੈ ਕਿ ਅੰਨ੍ਹੇਪਣ ਦਾ ਕਾਰਨ ਇਕ ਸਰਾਪਿਆ ਰੁੱਖ ਹੈ, ਜਿਸਨੂੰ ਦੇਖਣ ਨਾਲ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਉਂਝ ਇਕ ਬਹੁਤ ਹੀ ਜ਼ਹਿਰੀਲੀ ਮੱਖੀ ਵੀ ਇਥੇ ਹੁੰਦੀ ਹੈ ਜਿਸਦੇ ਕੱਟਣ ਨਾਲ ਲੋਕ ਅੰਨ੍ਹੇਪਣ ਦਾ ਸ਼ਿਕਾਰ ਹੋ ਜਾਂਦੇ ਹਨ।
ਕਿਸੇ ਵੀ ਘਰ ਵਿਚ ਬਿਜਲੀ ਜਾਂ ਦੀਵਾ ਨਹੀਂ
ਇਸ ਪਿੰਡ ਵਿਚ ਜੇਪੋਟੇਕ ਜਨਜਾਤੀ ਦੇ ਲੋਕ ਰਹਿੰਦੇ ਹਨ। ਸਾਰੇ ਨੇਤਰਹੀਣ ਹੋਣ ਕਾਰਨ ਇਥੇ ਕਿਸੇ ਵੀ ਘਰ ਵਿਚ ਬਿਜਲੀ ਜਾਂ ਰੋਸ਼ਨੀ ਦਾ ਹੋਰ ਕੋਈ ਪ੍ਰਬੰਧ ਨਹੀਂ ਹੈ। ਚਿੜੀਆਂ ਦੀ ਆਵਾਜ਼ ਨਾਲ ਇਹ ਲੋਕ ਪਤਾ ਲਗਾ ਲੈਂਦੇ ਹਨ ਕਿ ਦਿਨ ਚੜ੍ਹ ਗਿਆ ਹੈ।

Comment here