ਅਪਰਾਧਸਿਆਸਤਖਬਰਾਂ

ਮੈਕਸੀਕੋ ਤੋਂ ਅਮਰੀਕਾ ਦਾਖਲੇ ਲਈ ਭਾਰਤੀਆਂ ਤੋਂ ਵਸੂਲੇ ਜਾਂਦੇ 17 ਲੱਖ ਰੁਪਏ-ਡੈਨੀਅਲਸ

ਵਾਸ਼ਿੰਗਟਨ-ਅਮਰੀਕਾ ਦੀ ਮੈਕਸੀਕੋ ਸਰਹੱਦ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ। ਐਰੀਜ਼ੋਨਾ ਦੇ ਕੋਚੀਜ਼ ਕਾਊਂਟੀ ਦੇ ਸ਼ੈਰਿਫ ਮਾਰਕ ਡੈਨੀਅਲਸ ਨੇ ਵਾਸ਼ਿੰਗਟਨ ਵਿੱਚ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ ਪਾਰ ਕਰਨ ਵਿੱਚ ਮਦਦ ਕਰਨ ਲਈ ਉਨ੍ਹਾਂ ਤੋਂ ਔਸਤਨ 21,000 ਡਾਲਰ ਵਸੂਲਦੇ ਹਨ। ਡੈਨੀਅਲਸ ਨੇ ਇਸ ਹਫ਼ਤੇ ਸਦਨ ਦੀ ਨਿਆਂਪਾਲਿਕਾ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਇੱਕ ਅਪਰਾਧਿਕ ਸੰਗਠਨ ਨੇ ਵਿਦੇਸ਼ੀ ਨਾਗਰਿਕ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਐਂਟਰੀ ਕਰਾਉਣ ਲਈ ਘੱਟੋ-ਘੱਟ 7,000 ਡਾਲਰ ਵਸੂਲੇ। ਡੈਨੀਅਲਸ ਨੇ ਕਿਹਾ ਕਿ ਮੈਕਸੀਕੋ ਨਾਲ ਲੱਗਦੀ ਸਰਹੱਦ ਸੁਰੱਖਿਅਤ ਨਹੀਂ ਹੈ। ਅਮਰੀਕਾ ਦੀ ਦੱਖਣੀ ਸਰਹੱਦ ‘ਤੇ ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਦਾ ਕਬਜ਼ਾ ਹੈ।
ਉਨ੍ਹਾਂ ਕਿਹਾ, “ਉਹ ਤੈਅ ਕਰਦੇ ਹਨ ਕਿ ਕੌਣ ਆਵੇਗਾ। ਉਨ੍ਹਾਂ ਦੀ ਫ਼ੀਸ ਇਸ ਗੱਲ ਨਾਲ ਤੈਅ ਹੁੰਦੀ ਹੈ ਕਿ ਤੁਸੀਂ ਕੌਣ ਹੋ। ਕੀ ਤੁਸੀਂ ਕਿਸੇ ਹੋਰ ਦੇਸ਼ ਤੋਂ ਆਉਣ ਵਾਲੇ ਅੱਤਵਾਦੀ ਹੋ?” ਉਨ੍ਹਾਂ ਕਿਹਾ ਕਿ ਇਸ ਲਈ ਜਦੋਂ ਉਹ ਦੇਸ਼ ਵਿੱਚ ਆਉਂਦੇ ਹਨ, ਤਾਂ ਉਹ ਇਹਨਾਂ ਸੰਗਠਨਾਂ ਦੇ ਗੁਲਾਮ ਬਣ ਜਾਂਦੇ ਹਨ, ਜੋ ਵੇਸਵਾਪੁਣਾ, ਸੰਗਠਿਤ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਜ਼ਦੂਰੀ ਲਈ ਇਨ੍ਹਾਂ ਨੂੰ ਵਰਤਦੇ ਹਨ। ਉਨ੍ਹਾਂ ਨੇ ਕਾਂਗਰਸ ਮੈਂਬਰ ਬੈਰੀ ਮੂਰ ਦੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ, ‘ਮੈਨੂੰ ਲੱਗਦਾ ਹੈ ਕਿ ਭਾਰਤੀਆਂ ਤੋਂ 21,000 ਡਾਲਰ ਲਏ ਜਾਂਦੇ ਹਨ, ਪਰ ਇਸ ਸਮੇਂ ਘੱਟੋ-ਘੱਟ ਰਾਸ਼ੀ ਲਗਭਗ 7,000 ਡਾਲਰ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਹੈ।’

Comment here