ਗੁਹਾਟੀ-ਫਾਸਟ ਫੂਡ ਰੈਸਟੋਰੈਂਟ ਚੇਨ ਮੈਕਡਾਨਲਡਸ ਇੰਡੀਆ (ਨਾਰਥ ਐਂਡ ਈਸਟ) ਨੇ ਅਗਲੇ 3 ਸਾਲਾਂ ’ਚ ਆਪਣੇ ਆਊਟਲੈੱਟ ਦੀ ਗਿਣਤੀ ਦੁੱਗਣੀ ਕਰਨ ਦੇ ਨਾਲ ਕਰੀਬ 5,000 ਲੋਕਾਂ ਨੂੰ ਕੰਮ ’ਤੇ ਰੱਖਣ ਦੀ ਯੋਜਨਾ ਦਾ ਐਲਾਨ ਕੀਤਾ। ਮੈਕਡਾਨਲਡਸ ਨੇ ਆਪਣੇ ਵਿਸਤਾਰ ਦੇ ਪੜਾਅ ’ਚ ਅੱਜ ਗੁਹਾਟੀ ’ਚ ਭਾਰਤ ਦਾ ਆਪਣਾ ਸਭ ਤੋਂ ਵੱਡਾ ਰੈਸਟੋਰੈਂਟ ਸ਼ੁਰੂ ਕੀਤਾ। ਇਹ ਰੈਸਟੋਰੈਂਟ ਕਰੀਬ 6,700 ਵਰਗ ਫੁੱਟ ’ਚ ਫੈਲਿਆ ਹੈ ਅਤੇ ਇੱਥੇ 220 ਲੋਕ ਇਕੱਠੇ ਬੈਠ ਸਕਦੇ ਹਨ। ਮੈਕਡਾਨਲਡਸ ਇੰਡੀਆ (ਨਾਰਥ ਐਂਡ ਈਸਟ) ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਰੰਜਨ ਨੇ ਕਿਹਾ ਕਿ ਕੰਪਨੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਇਸ ਕ੍ਰਮ ’ਚ ਉਹ ਸੂਬਿਆਂ ’ਚ ਆਪਣੇ ਨੈੱਟਵਰਕ ਦਾ ਵਿਸਤਾਰ ਕਰਨਾ ਚਾਹੁੰਦੀ ਹੈ।
ਕੰਪਨੀ ਹੋਰ ਸੂਬਿਆਂ ’ਚ ਕਰਨਾ ਚਾਹੁੰਦੀ ਹੈ ਆਪਣੇ ਨੈੱਟਵਰਕ ਵਿਸਤਾਰ
ਮੈਕਡੋਨਲਡਜ਼ ਇੰਡੀਆ (ਉੱਤਰ ਅਤੇ ਪੂਰਬ) ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਰੰਜਨ ਨੇ ਕਿਹਾ ਕਿ ਕੰਪਨੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਸਿਲਸਿਲੇ ਵਿੱਚ ਉਹ ਹੋਰ ਵੀ ਸੂਬਿਆਂ ਵਿੱਚ ਆਪਣਾ ਨੈੱਟਵਰਕ ਵਿਸਤਾਰ ਕਰਨਾ ਚਾਹੁੰਦੀ ਹੈ। ਮੈਕਡੋਨਲਡ ਦੇ ਪੁਰਾਣੇ ਸਾਥੀ ਨਾਲ ਚੱਲ ਰਹੇ ਕਾਨੂੰਨੀ ਵਿਵਾਦ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਸਾਰੇ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਪਿੱਛੇ ਰੱਖ ਕੇ ਅਸੀਂ ਆਪਣੇ ਕਾਰੋਬਾਰ ਨੂੰ ਵਧਾਉਣ ’ਤੇ ਧਿਆਨ ਦੇ ਰਹੇ ਹਾਂ।
ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਸੰਚਾਲਨ ਲਈ ਨਵਾਂ ਸਾਂਝੇਦਾਰ
ਮੈਕਡੋਨਲਡਜ਼ ਨੇ ਸਾਲ 2020 ਵਿੱਚ ਆਪਣੇ ਪੁਰਾਣੇ ਸਾਥੀ ਵਿਕਰਮ ਬਖਸ਼ੀ ਤੋਂ 50 ਪ੍ਰਤੀਸ਼ਤ ਹਿੱਸੇਦਾਰੀ ਲੈ ਕੇ, ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਸੰਚਾਲਨ ਲਈ MM7 ਸਮੂਹ ਦੇ ਚੇਅਰਮੈਨ ਸੰਜੀਵ ਅਗਰਵਾਲ ਨੂੰ ਨਵੇਂ ਹਿੱਸੇਦਾਰ ਵਜੋਂ ਚੁਣਿਆ ਸੀ।
Comment here