ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਟੈਲੀਵਿਜ਼ਨ ‘ਤੇ ਪ੍ਰਸਾਰਿਤ ਇਕ ਜਨਤਕ ਸੰਵਾਦ ਪ੍ਰੋਗਰਾਮ ਵਿਚ ਕਿਹਾ ਕਿਹਾ ਕਿ ਉਹ ‘ਭਾਰਤ ਵਿਰੋਧੀ ਜਾਂ ਅਮਰੀਕਾ ਵਿਰੋਧੀ’ ਜਾਂ ਕਿਸੇ ਹੋਰ ਦੇਸ਼ ਦੇ ਖ਼ਿਲਾਫ਼ ਨਹੀਂ ਹਨ ਅਤੇ ਉਹ ਸਾਰੇ ਦੇਸ਼ਾਂ ਨਾਲ ਆਪਸੀ ਸਨਮਾਨ ‘ਤੇ ਆਧਾਰਿਤ ਚੰਗੇ ਸਬੰਧ ਚਾਹੁੰਦੇ ਹਨ। ਖਾਨ ਨੇ ਕਿਹਾ ਕਿ ਨੈਸ਼ਨਲ ਅਸੈਂਬਲੀ ਭੰਗ ਹੋਣ ਦੇ ਬਾਅਦ ਚੋਣਾਂ ਦੀ ਤਿਆਰੀ ਕਰਨ ਦੀ ਬਜਾਏ ਸੁਪਰੀਮ ਕੋਰਟ ਵੱਲ ਦੇਖਣ ਦੀ ਸੰਯੁਕਤ ਵਿਰੋਧੀ ਧਿਰ ਦੀ ਰਣਨੀਤੀ ਇਸ ਗੱਲ ਦਾ ਸੰਕੇਤ ਹੈ ਕਿ ਉਹ ‘ਜਨਤਾ ਦੀ ਪ੍ਰਤੀਕਿਰਿਆ ਤੋਂ ਡਰਦਾ ਹੈ।’ ਵਿਦੇਸ਼ੀ ਪੱਤਰ ਨੂੰ ਲੈ ਕੇ ਵਿਵਾਦ ਨਾਲ ਜੁੜੇ ਸਵਾਲ ਦੇ ਜਵਾਬ ਵਿਚ ਖਾਨ ਨੇ ਕਿਹਾ ਕਿ ਉਹ ਕਿਸੇ ਹੋਰ ਦੇਸ਼ ਦੇ ਖ਼ਿਲਾਫ਼ ਨਹੀਂ ਹਨ। ਖਾਨ ਨੇ ਕਿਹਾ, ‘ਮੈਂ ਕਿਸੇ ਦੇਸ਼ ਦੇ ਖ਼ਿਲਾਫ਼ ਨਹੀਂ ਹਾਂ। ਮੈਂ ਭਾਰਤ ਵਿਰੋਧੀ ਜਾਂ ਅਮਰੀਕਾ ਵਿਰੋਧੀ ਨਹੀਂ ਹਾਂ ਪਰ ਅਸੀਂ ਨੀਤੀਆਂ ਦੇ ਖ਼ਿਲਾਫ਼ ਹੋ ਸਕਦੇ ਹਾਂ। ਮੈਂ ਉਨ੍ਹਾਂ ਨਾਲ ਦੋਸਤੀ ਚਾਹੁੰਦਾ ਹਾਂ ਅਤੇ ਸਨਮਾਨ ਦੀ ਭਾਵਨਾ ਚਾਹੁੰਦਾ ਹੈ।’ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇਸ਼ਾਂ ਦੇ ਖ਼ਿਲਾਫ਼ ਹਨ ਜੋ ਦੂਜੇ ਪ੍ਰਭੂਸੱਤਾ ਦੇਸ਼ਾਂ ਦਾ ਨਿਰਾਦਰ ਕਰਦੇ ਹਨ ਅਤੇ ਸਿਰਫ਼ ਹੁਕਮ ਜਾਰੀ ਕਰਦੇ ਹਨ। ਦੱਸ ਦਈਏ ਕਿ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਵੱਲੋਂ ਐਤਵਾਰ ਨੂੰ ਪ੍ਰਧਾਨ ਮੰਤਰੀ ਖਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਰਾਸ਼ਟਰਪਤੀ ਆਰਿਫ ਅਲਵੀ ਨੇ ਖਾਨ ਦੀ ਸਿਫਾਰਿਸ਼ ‘ਤੇ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ ਸੀ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਵੱਲੋਂ ਬੇਭਰੋਸਗੀ ਮਤੇ ਨੂੰ ਖਾਰਜ ਕਰਨ ਅਤੇ ਬਾਅਦ ਵਿਚ ਸੰਸਦ ਨੂੰ ਭੰਗ ਕਰਨ ਦੇ ਮਾਮਲੇ ਵਿਚ ਸੁਣਵਾਈ ਇਕ ਦਿਨ ਲਈ ਮੁਲਤਵੀ ਕਰ ਦਿੱਤੀ।
ਮੈਂ ਭਾਰਤ ਵਿਰੋਧੀ ਜਾਂ ਅਮਰੀਕਾ ਵਿਰੋਧੀ ਨਹੀਂ ਹਾਂ-ਇਮਰਾਨ ਖ਼ਾਨ

Comment here