ਕਾਬੁਲ – ਅਫਗਾਨਿਸਤਾਨ ਵਿਚ ਤਾਲਿਬਾਨ ਨੇ ਬੰਦੂਕ ਦੀ ਨੋਕ ਤੇ ਰਾਜ ਬੇਸ਼ਕ ਸਥਾਪਤ ਕਰ ਲਿਆ ਹੈ, ਪਰ ਅਵਾਮ ਦਾ ਸਾਥ ਨਹੀਂ ਮਿਲ ਰਿਹਾ। ਵਿਰੋਧ ਸੜਕ ਤੇ ਦਿਸਮ ਲੱਗਿਆ ਹੈ। ਵੱਖ-ਵੱਖ ਹਿੱਸਿਆਂ ਵਿਚ ਸੜਕਾਂ ‘ਤੇ ਜਨਤਾ ਨੇ ਤਾਲਿਬਾਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਸ਼ੀਰ ਇਲਾਕਿਆਂ ਵਿਚ ਤਾਲਿਬਾਨ ਖ਼ਿਲਾਫ਼ ਲੜਨ ਲਈ ਸਾਬਕਾ ਸੈਨਿਕਾਂ ਨੇ ਮੋਰਚਾ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਦੀ ਅਗਵਾਈ ਅਹਿਮਦ ਮਸੂਦ ਕਰ ਰਿਹਾ ਹੈ ਜੋ ਤਾਲਿਬਾਨਾਂ ਨੂੰ ਹਰਾ ਚੁੱਕੇ ਅਹਿਮਦ ਸ਼ਾਹ ਮਸੂਦ ਦੇ ਬੇਟੇ ਹਨ। ਮਸੂਦ ਦੇ ਪਿਤਾ ਨੇ ਪੰਜਸ਼ੀਰ ਵਿਚ ਤਾਲਿਬਾਨ ਖ਼ਿਲਾਫ਼ ਸਭ ਤੋਂ ਵੱਡੀ ਮੁਹਿੰਮ ਚਲਾਈ ਸੀ। 2001 ਵਿਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਤਾਲਿਬਾਨ ਖਿਲਾਫ ਮਿਸ਼ਨ ਵਿਚ ਉਸ ਨੂੰ ਅਮਰੀਕਾ ਤੋਂ ਮਦਦ ਦੀ ਆਸ ਹੈ। ਹਾਲ ਹੀ ਵਿਚ ਪ੍ਰਕਾਸ਼ਿਤ ਇਕ ਲੇਖ ਉਸ ਨੇ ਅਮਰੀਕਾ ਨੂੰ ‘ਆਖਰੀ ਬਚੀ ਹੋਈ ਆਸ’ ਦੱਸਿਆ ਹੈ ਅਤੇ ਹਥਿਆਰ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਹੈ। ਅਹਿਮਸ ਮਸੂਦ ਨੇ ਵਾਸ਼ਿੰਗਟਨ ਪੋਸਟ ਵਿਚ ਇਕ ਲੇਖ ਲਿਖਿਆ ਹੈ ਜਿਸ ਵਿਚ ਉਸ ਨੇ ਤਾਲਿਬਾਨ ਖ਼ਿਲਾਫ਼ ਲੜਾਈ ਨੂੰ ਮਹੱਤਤਾ ਦੇਣ ਲਈ ਕਿਹਾ ਹੈ। ਵਾਸ਼ਿੰਗਟਨ ਪੋਸਟ ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਉਹਨਾਂ ਨੇ ਲਿਖਿਆ,”ਅਮਰੀਕਾ ਹਾਲੇ ਵੀ ਲੋਕਤੰਤਰ ਦਾ ਸਭ ਤੋਂ ਵੱਡਾ ਅਸਲਾ ਹੋ ਸਕਦਾ ਹੈ।” ਉਹਨਾਂ ਨੇ ਲਿਖਿਆ,”ਮੈਂ ਅੱਜ ਪੰਜਸ਼ੀਰ ਘਾਟੀ ਤੋਂ ਲਿਖ ਰਿਹਾ ਹਾਂ। ਮੈਂ ਉਹਨਾਂ ਮੁਜਾਹਿਦੀਨ ਲੜਾਕਿਆਂ ਨਾਲ ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚੱਲਣ ਲਈ ਤਿਆਰ ਹਾਂ ਜੋ ਇਕ ਵਾਰ ਫਿਰ ਤਾਲਿਬਾਨ ਦਾ ਸਾਹਮਣਾ ਕਰਨ ਲਈ ਤਿਆਰ ਹਨ।” 1990 ਦਾ ਗ੍ਰਹਿ ਯੁੱਧ ਹੋਵੇ ਜਾਂ ਇਸ ਤੋਂ ਇਕ ਦਹਾਕੇ ਪਹਿਲਾਂ ਸੋਵੀਅਤ ਦਾ ਪ੍ਰਭਾਵ, ਆਪਣੀ ਕੁਦਰਤੀ ਸੁਰੱਖਿਆ ਲਈ ਮਸ਼ਹੂਰ ਪੰਜਸ਼ੀਰ ਅੱਜ ਵੀ ਅਜੇਤੂ ਹੈ। ਸੋਸ਼ਲ ਮੀਡੀਆ ‘ਤੇ ਜਾਰੀ ਤਸਵੀਰਾਂ ਦੱਸਦੀਆਂ ਹਨ ਕਿ ਉਪ ਰਾਸ਼ਟਰਪਤੀ ਅਮਰੂੱਲਾ ਸਾਲੇਹ ਅਤੇ ਮਸੂਦ ਵਿਚਕਾਰ ਮੁਲਾਕਾਤ ਹੋਈ ਸੀ। ਅਜਿਹਾ ਲੱਗ ਰਿਹਾ ਹੈ ਕਿ ਦੋਵੇਂ ਮਿਲ ਕੇ ਤਾਲਿਬਾਨ ਖ਼ਿਲਾਫ਼ ਗੁਰੀਲਾ ਮੁਹਿੰਮ ਦੀ ਤਿਆਰੀ ਕਰ ਰਹੇ ਹਨ। ਉਹਨਾਂ ਨੇ ਕਿਹਾ,”ਸਾਨੂੰ ਹੋਰ ਹਥਿਆਰ, ਜ਼ਿਆਦਾ ਗੋਲਾ-ਬਾਰੂਦ ਅਤੇ ਵੱਧ ਸਪਲਾਈ ਦੀ ਲੋੜ ਹੈ।” ਮਸੂਦ ਦਾ ਕਹਿਣਾ ਹੈ ਕਿ ਤਾਲਿਬਾਨ ਦਾ ਖਤਰਾ ਸਰਹੱਦ ‘ਤੇ ਵੀ ਹੈ। ਉਹਨਾਂ ਨੇ ਅੱਗੇ ਕਿਹਾ,”ਤਾਲਿਬਾਨ ਦੇ ਕੰਟਰੋਲ ਵਿਚ ਅਫਗਾਨਿਸਤਾਨ ਬਿਨਾਂ ਕਿਸੇ ਸ਼ੱਕ ਦੇ ਕੱਟੜਪੰਥੀ ਇਸਲਾਮਿਕ ਅੱਤਵਾਦ ਦਾ ਗੜ੍ਹ ਬਣਦਾ ਜਾਵੇਗਾ। ਇੱਥੇ ਲੋਕਤੰਤਰੀ ਦੇਸ਼ਾਂ ਖ਼ਿਲਾਫ਼ ਸਾਜਿਸ਼ ਬਣਾਈਆਂ ਜਾਣਗੀਆਂ।” ਮਸੂਦ ਮੁਤਾਬਕ ਉਸ ਦੇ ਲੜਾਕੇ ਆਉਣ ਵਾਲੇ ਟਕਰਾਅ ਲਈ ਤਿਆਰ ਹਨ ਪਰ ਉਹਨਾਂ ਨੂੰ ਅਮਰੀਕੀ ਮਦਦ ਚਾਹੀਦੀ ਹੈ। ਦੇਸ਼ ‘ਤੇ ਕਬਜ਼ਾ ਕਰਨ ਮਗਰੋਂ ਤਾਲਿਬਾਨ ਦੇ ਲੜਾਕਿਆਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਹਨਾਂ ਵਿਚ ਉਹਨਾਂ ਕੋਲ ਅਫਗਾਨ ਬਲਾਂ ਕੋਲੋਂ ਜ਼ਬਤ ਕੀਤੇ ਗਏ ਹਥਿਆਰ, ਉਪਕਰਨ ਨਜ਼ਰ ਆ ਰਹੇ ਹਨ। ਇਹਨਾਂ ਵਿਚੋਂ ਅਫਗਾਨਿਸਤਾਨ ਨੂੰ ਜ਼ਿਆਦਾਤਰ ਸਪਲਾਈ ਅਮਰੀਕਾ ਵੱਲੋਂ ਕੀਤੀ ਗਈ ਸੀ। ਮਸੂਦ ਮੁਤਾਬਕ ਤਾਲਿਬਾਨ ਨਾਲ ਮੁਕਾਬਲਾ ਕਰਨ ਲਈ ਸਾਡੇ ਕੋਲ ਵੱਡੀ ਗਿਣਤੀ ਵਿਚ ਲੋਕ ਮੌਜੂਦ ਹਨ ਪਰ ਸਾਨੂੰ ਹਥਿਆਰਾਂ ਦੀ ਲੋੜ ਹੋਵੇਗੀ। ਮਸੂਦ ਨੇ ਹੋਰ ਦਲਾਂ ਨੂੰ ਵੀ ਨਾਲ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੈਨਾ ਦੇ ਕਈ ਜਵਾਨ ਸਾਡੇ ਨਾਲ ਹਨ।
Comment here