ਸਿਆਸਤਖਬਰਾਂਚਲੰਤ ਮਾਮਲੇ

ਮੈਂ ਤਾਂ ਚੋਣ ਲੜੂੰ, ਹਰ ਹਾਲ ਲੜੂੰ-ਚੰਨੀ ਦੇ ਭਰਾ ਦਾ ਐਲਾਨ

ਬਸੀ ਪਠਾਣਾਂ – ਪੰਜਾਬ ਚੋਣਾਂ ਲਈ ਟਿਕਟਾਂ ਦੀ ਮੰਗ ਵਾਲਿਆਂ ਦੀ ਹਾਲਤ ਇੱਕ ਅਨਾਰ ਸੌ ਬਿਮਾਰ ਵਾਲੀ ਹੋਈ ਪਈ ਹੈ। ਟਿਕਟ ਨਾ ਮਿਲਣ ਤੋਂ ਨਰਾਜ਼ ਆਗੂ ਦੂਜੀ ਪਾਰਟੀ ਚ ਜਾ ਰਹੇ ਹਨ ਜਾਂ ਫੇਰ ਅਜਾ਼ਦ ਮੈਦਾਨ ਵਿੱਚ ਆਉਣ ਦੀ ਗੱਲ ਕਰ ਰਹੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਛੋਟੇ ਭਰਾ ਡਾ. ਮਨੋਹਰ ਸਿੰਘ ਨੇ ਆਪਣੀ ਚੰਗੀ ਭਲੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਸਿਆਸਤ ਵਿੱਚ ਪੈਰ ਧਰਾਵਾ ਕਰ ਲਿਆ ਅਤੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰਦਿਆਂ ਸੰਯੁਕਤ ਸਮਾਜ ਮੋਰਚੇ ਦਾ ਟਿਕਟ ਹਾਸਲ ਕਰਨ ਦਾ ਇਸ਼ਾਰਾ ਵੀ ਕੀਤਾ |  ਆਪਣੇ ਚੋਣ ਦਫ਼ਤਰ ‘ਚ ਭਾਰੀ ਗਿਣਤੀ ਵਿੱਚ ਹਾਜ਼ਰ ਸਮਰਥਕਾਂ ਦੀ ਮੌਜੂਦਗੀ ‘ਚ ਡਾ. ਮਨੋਹਰ ਸਿੰਘ ਨੇ ਕਿਹਾ ਕਿ ਬਸੀ ਪਠਾਣਾਂ ਹਲਕੇ ਨੂੰ ਕਮਜ਼ੋਰ ਵਿਧਾਇਕ ਨਹੀ, ਸਗੋਂ ਤਾਕਤਵਰ, ਪੜ੍ਹੇ-ਲਿਖੇ ਅਤੇ ਲੋਕਾਂ ਦੀ ਅਵਾਜ਼ ਬਣ ਕੇ ਕੰਮ ਕਰਨ ਵਾਲੇ ਸੇਵਾਦਾਰ ਦੀ ਲੋੜ ਹੈ | ਉਨ੍ਹਾ ਮੌਜੂਦਾ ਕਾਂਗਰਸੀ ਵਿਧਾਇਕ ‘ਤੇ ਹਮਲੇ ਕਰਦੇ ਹੋਏ ਕਿਹਾ ਕਿ ਪਿਛਲੇ ਪੰਜ ਸਾਲ ਵਿੱਚ ਬਸੀ ਪਠਾਣਾਂ ਹਲਕੇ ਵਿੱਚ ਸਿਰਫ ਐਲਾਨ ਹੋਏ ਹਨ, ਵਿਕਾਸ ਨਹੀਂ ਹੋਇਆ | ਉਨ੍ਹਾ ਕਿਹਾ—ਹਲਕੇ ਦੇ ਲੋਕ ਮੇਰੇ ਨਾਲ ਹਨ, ਪਰ ਜਿਨ੍ਹਾਂ ਕਾਂਗਰਸੀ ਆਗੂਆਂ ਨੇ ਮੇਰੀ ਟਿਕਟ ਕਟਵਾਈ ਹੈ, ਉਨ੍ਹਾਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਜੇ ਉਨ੍ਹਾਂ ਮੇਰੇ ਬਸੀ ਪਠਾਣਾਂ ਹਲਕੇ ‘ਚ ਮੇਰੀ ਖਿਲਾਫਤ ਕੀਤੀ ਤਾਂ ਮੈਂ ਉਨ੍ਹਾਂ ਦੇ ਹਲਕਿਆਂ ਵਿੱਚ ਜਾ ਕੇ ਉਨ੍ਹਾਂ ਦਾ ਸਖਤ ਵਿਰੋਧ ਕਰਾਂਗਾ | ਉਨ੍ਹਾ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਉਹ ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣ ਮੈਦਾਨ ਵਿੱਚ ਉਤਰਨ |

Comment here