ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਮੈਂ ਕੀਵ ‘ਚ ਹਾਂ, ਕਿਸੇ ਤੋਂ ਡਰਦਾ ਨਹੀਂ : ਜ਼ੇਲੇਂਸਕੀ

ਕੀਵ : ਯੂਕਰੇਨ ਦੇ ਰਾਸ਼ਟਰਪਤੀ ਵੋਲੋਦਯਾਮੇਅਰ ਜ਼ੇਲੇਂਸਕੀ ਨੇ ਪੋਲੈਂਡ ਭੱਜਣ ਦੀਆਂ ਅਫਵਾਹਾਂ ਨੂੰ ਖਾਰਜ ਕਰਦੇ ਹੋਏ ਇਕ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਮੈਂ ਰਾਜਧਾਨੀ ਕੀਵ ਵਿਚ ਹਾਂ ਅਤੇ ਕਿਸੇ ਤੋਂ ਡਰਦਾ ਨਹੀਂ ਹਾਂ। ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹ ਕਿਸੇ ਬੰਕਰ ਵਿੱਚ ਲੁਕੇ ਨਹੀਂ ਹਨ ਅਤੇ ਜਦੋਂ ਤੱਕ ਇਸ ਦੇਸ਼ਭਗਤੀ ਦੀ ਜੰਗ ਨੂੰ ਜਿੱਤਣਾ ਜ਼ਰੂਰੀ ਹੈ, ਉਦੋਂ ਤੱਕ ਕੀਵ ਵਿੱਚ ਹੀ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਜ਼ੇਲੇਂਸਕੀ ਨੇ ਰਾਸ਼ਟਰਪਤੀ ਭਵਨ ਤੋਂ ਆਪਣਾ ਵੀਡੀਓ ਜਾਰੀ ਕਰਕੇ ਰੂਸ ਅਤੇ ਇਸ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਰਾਜਧਾਨੀ ਕੀਵ ਵਿੱਚ ਰਾਸ਼ਟਰਪਤੀ ਭਵਨ ਦੇ ਗਲਿਆਰੇ ਵਿੱਚ ਰਾਤ ਨੂੰ ਸੈਰ ਕਰਦੇ ਹੋਏ ਖੁਦ ਦੀ ਵੀਡੀਓ ਬਣਾਈ ਹੈ। ਜ਼ੇਲੇਂਸਕੀ ਅਜਿਹੇ ਸਮੇਂ ਦੁਨੀਆ ਦੇ ਸਾਹਮਣੇ ਆਇਆ ਹੈ ਜਦੋਂ ਰੂਸੀ ਫੌਜ ਨੇ ਰਾਜਧਾਨੀ ਕੀਵ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਅਤੇ ਉਸ ਦੀ ਪਕੜ ਮਜ਼ਬੂਤ ਹੁੰਦੀ ਜਾ ਰਹੀ ਹੈ। ਦੇਸ਼ ਛੱਡਣ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਦੀ ਬਜਾਏ, ਜ਼ੇਲੇਨਸਕੀ ਨੇ ਆਪਣੇ ਦਰਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਤੇ ਉਸਦੇ ਹੋਰ ਸਾਥੀ ਰਾਜਧਾਨੀ ਵਿੱਚ ਹੀ ਰਹਿਣਗੇ

Comment here