ਖਬਰਾਂਮਨੋਰੰਜਨ

ਮੈਂ ਕਿਸ਼ਤਾਂ ’ਚ ਪਿਆਰ ਨਹੀਂ ਕਰਦੀ-ਰਾਧਿਕਾ ਮਦਾਨ

ਟੀ ਵੀ ਦੀ ਮਸ਼ਹੂਰ ਅਦਾਕਾਰਾ ਤੇ ਕੁਝ ਚਿਰ ਪਹਿਲਾਂ ਹੀ ਫਿਲਮੀ ਸੰਸਾਰ ਚ ਪੈਰਧਰਾਵਾ ਕਰਕੇ ਆਪਣੀ ਵੱਖਰੀ ਪਚਾਣ ਸਥਾਪਿਤ ਕਰ ਰਹੀ ਰਾਧਿਕਾ ਮਦਾਨ ਦੀ ਰੋਮਾਂਟਿਕ ਫ਼ਿਲਮ ‘ਸ਼ਿੱਦਤ’ ਰਿਲੀਜ਼ ਹੋਣ ਲਈ ਤਿਆਰ ਹੈ। ਉਸ ਨੇ ਫਿਲਹਾਲ ਜ਼ਿੰਦਗੀ ’ਚ ਪਿਆਰ ਬਾਰੇ ਗੱਲਬਾਤ ਕੀਤੀ। ਰਾਧਿਕਾ ਨੇ ਕਿਹਾ ਕਿ ਉਹ ਕਿਸ਼ਤਾਂ ਵਿੱਚ ਪਿਆਰ ਨਹੀਂ ਕਰਦੀ। ਰਾਧਿਕਾ ਨੇ ਕਿਹਾ, ‘‘ਮੈਨੂੰ ਹਮੇਸ਼ਾ ਸ਼ਿੱਦਤ ਵਾਲਾ ਪਿਆਰ ਹੀ ਹੁੰਦਾ ਹੈ। ਇਹ ਜਾਂ ਤਾਂ ਹੁੰਦਾ ਹੀ ਨਹੀਂ ਜਾਂ 100 ਫ਼ੀਸਦੀ ਹੁੰਦਾ ਹੈ। ਇਸ ਦੇ ਵਿਚਕਾਰ ਕੁੱਝ ਵੀ ਨਹੀਂ।’’ ਮਦਾਨ ਨੇ ਕਿਹਾ, ‘‘ਕਿਸ਼ਤਾਂ ਵਾਲਾ ਪਿਆਰ ਮੇਰੇ ਵਿੱਚ ਹੈ ਹੀ ਨਹੀਂ। ਨਾਪਤੋਲ ਕੇ ਮੈਂ ਪਿਆਰ ਕਰ ਹੀ ਨਹੀਂ ਸਕਦੀ।’’ ਰਾਧਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2014 ਵਿੱਚ ਛੋਟੇ ਪਰਦੇ ’ਤੇ ‘ਮੇਰੀ ਆਸ਼ਕੀ ਤੁਮ ਸੇ ਹੀ’ ਤੋਂ ਕੀਤੀ ਸੀ। ਫਿਰ ਉਹ ਸਾਲ 2018 ਵਿੱਚ ‘ਪਟਾਖਾ’ ਨਾਲ ਵੱਡੇ ਪਰਦੇ ’ਤੇ ਉਤਰੀ। ਇਰਫ਼ਾਨ ਖ਼ਾਨ ਦੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਅਤੇ ਵੈੱਬ ਸੀਰੀਜ਼ ‘ਰੇਅ’ ਵਿੱਚ ਉਸ ਵੱਲੋਂ ਨਿਭਾਈ ਗਈ ਭੂਮਿਕਾ ਦੀ ਪ੍ਰਸ਼ੰਸਕਾਂ ਨੇ ਕਾਫ਼ੀ ਪ੍ਰਸ਼ੰਸਾ ਕੀਤੀ। 26 ਸਾਲਾ ਅਦਾਕਾਰਾ ਦਾ ਮਕਸਦ ਹੈ ਕਿ ਉਹ ਪਰਦੇ ’ਤੇ ਆਪਣੇ ਵੱਲੋਂ ਨਿਭਾਏ ਗਏ ਹਰੇਕ ਕਿਰਦਾਰ ਨਾਲ ਅੱਗੇ ਵਧੇ। ਉਨ੍ਹਾਂ ਕਿਹਾ, ‘‘ਮੈਂ ਕਿਰਦਾਰ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਮੈਂ ਹਰੇਕ ਕਿਰਦਾਰ ਵਿੱਚ ਆਪਣਾ 200 ਫ਼ੀਸਦੀ ਦੇਣ ਦੀ ਕੋਸ਼ਿਸ਼ ਕਰਦੀ ਹਾਂ। ਹਰੇਕ ਕਿਰਦਾਰ ਲਈ ਮੈਂ ਖ਼ੁਦ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ।’’ ਹਾਲਾਂਕਿ, ਰਾਧਿਕਾ ਦਾ ਮੰਨਣਾ ਹੈ ਕਿ ਹਰੇਕ ਭੂਮਿਕਾ ਉਸ ਲਈ ਚੁਣੌਤੀਪੂਰਨ ਹੁੰਦੀ ਹੈ। ‘ਸ਼ਿੱਦਤ’ ਫ਼ਿਲਮ ਵਿੱਚ ਰਾਧਿਕਾ ਤੋਂ ਇਲਾਵਾ ਸਨੀ ਕੌਸ਼ਿਕ, ਮੋਹਿਤ ਰੈਣਾ ਅਤੇ ਡਿਆਨਾ ਪੈਂਟੀ ਵੀ ਹਨ।

Comment here