ਕਿਹਾ-ਆਪਣੀ ਪਾਰਟੀ ਦੀ ਤਿਆਰੀ ਚ ਹਾਂ
ਚੋਣ ਕਮਿਸ਼ਨ ਕੋਲ ਤਾਂ ਹਾਲੇ ਨਵੀਂ ਪਾਰਟੀ ਲਈ ਅਰਜ਼ੀ ਗਈ ਨੀਂ
ਚੰਡੀਗੜ੍ਹ-ਲੰਘੇ ਐਤਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਗਈ ਸੀ, ਜਿਸ ਪਿੱਛੋਂ ਇਹ ਕਿਆਸਰਾਈਆਂ ਜ਼ੋਰ ਫੜ ਗਈਆਂ ਸਨ ਕਿ ਕੈਪਟਨ ਸ਼ਾਇਦ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਡਾ ਰਾਜ ਕੁਮਾਰ ਵੇਰਕਾ ਨੇ ਇਸ ਬਾਰੇ ਦਾਅਵੇ ਕੀਤਾ ਸੀ। ਇਸ ਮਗਰੋੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਵੱਲੋਂ ਕੀਤੇ ਗਏ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਉਹ ਕਾਂਗਰਸ ਦੀ ਅੰਤਰਿਮ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਮਿਲਣਗੇ ਅਤੇ ਉਹ ਪਾਰਟੀ ਵਿੱਚ ਵਾਪਸ ਆਉਣਗੇ। ਕੈਪਟਨ ਅਮਰਿੰਦਰ ਨੇ ਦੁਹਰਾਉਂਦੇ ਹੋਏ ਕਿਹਾ ਕਿ, “ਇਹ ਗਲਤ ਅਤੇ ਸ਼ਰਾਰਤੀ ਧਾਰਨਾਵਾਂ ਹਨ, ਜੋ ਜ਼ਾਹਰ ਤੌਰ ‘ਤੇ ਕਿਸੇ ਅਣਗਹਿਲੀ ਨਾਲ ਬਣਾਈਆਂ ਗਈਆਂ ਹਨ।” ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੀ ਪਾਰਟੀ ਨੂੰ ਢਾਲ ਰਹੇ ਹਨ ਅਤੇ ਜਥੇਬੰਦਕ ਢਾਂਚੇ ਨੂੰ ਅੰਤਿਮ ਛੋਹਾਂ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ, “ਅਸੀਂ ਭਾਰਤੀ ਚੋਣ ਕਮਿਸ਼ਨ ਵੱਲੋਂ ਆਪਣੀ ਪਾਰਟੀ, ਪੰਜਾਬ ਲੋਕ ਕਾਂਗਰਸ ਦੀ ਰਜਿਸਟ੍ਰੇਸ਼ਨ ਅਤੇ ਪਾਰਟੀ ਚਿੰਨ੍ਹ ਦੀ ਅਲਾਟਮੈਂਟ ਦੀ ਉਡੀਕ ਕਰ ਰਹੇ ਹਾਂ।”
ਕੈਪਟਨ ਵੱਲੋਂ ਪਾਰਟੀ ਦੇ ਨਾਮ ਬਾਰੇ ਕੋਈ ਬੇਨਤੀ ਨਹੀਂ ਆਈ
ਇਸ ਦੌਰਾਨ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤੀ ਚੋਣ ਕਮਿਸ਼ਨ ਵਿੱਚ ਨਵੀਂ ਪਾਰਟੀ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਕੋਈ ਅਰਜ਼ੀ ਨਹੀਂ ਦਿੱਤੀ ਗਈ ਹੈ। ਚੋਣ ਕਮਿਸ਼ਨ ਦੇ ਇੱਕ ਉੱਚ ਪੱਧਰੀ ਅਤੇ ਭਰੋਸੇਯੋਗ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ। ਚੋਣ ਕਮਿਸ਼ਨ ਨਾਲ ਜੁੜੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਜੇਕਰ ਚੋਣ ਵਾਲੇ ਰਾਜਾਂ ਨਾਲ ਜੁੜੀ ਕੋਈ ਪਾਰਟੀ ਰਜਿਸਟਰੇਸ਼ਨ ਕਰਵਾਉਣਾ ਚਾਹੁੰਦੀ ਹੈ ਤਾਂ ਇਸ ‘ਚ 2 ਤੋਂ 3 ਮਹੀਨੇ ਦਾ ਸਮਾਂ ਲੱਗਦਾ ਹੈ, ਜਦਕਿ ਆਮ ਤੌਰ ‘ਤੇ ਇਸ ‘ਚ ਜ਼ਿਆਦਾ ਸਮਾਂ ਲੱਗਦਾ ਹੈ।
Comment here