ਸਿਆਸਤਖਬਰਾਂਚਲੰਤ ਮਾਮਲੇ

ਮੇਰੇ ਤੇ ਲਾਏ ਇਲਜ਼ਾਮ ਬੇ-ਬੁਨਿਆਦ : ਮਨਪ੍ਰੀਤ ਬਾਦਲ

ਬਠਿੰਡਾ-ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਦਫ਼ਤਰ ਬਠਿੰਡਾ ਵਿਖੇ ਪੇਸ਼ ਹੋਏ ਜਿੱਥੇ ਉਹ ਕਰੀਬ 12 ਵਜੇ ਵਿਜੀਲੈਂਸ ਦਫ਼ਤਰ ਪਹੁੰਚੇ ਅਤੇ ਕਰੀਬ 5 ਘੰਟੇ ਵਿਜ਼ੀਲੈਂਸ ਦਫਤਰ ਰਹੇ। ਜਿੱਥੇ ਉਨ੍ਹਾਂ ਤੋਂ ਵਿਜ਼ੀਲੈਂਸ ਵਿਭਾਗ ਦੀ ਟੀਮ ਵੱਲੋਂ ਲਗਾਤਾਰ ਲੰਬੀ ਪੁੱਛਗਿੱਛ ਕੀਤੀ ਗਈ। ਇਸ ਮੌਕੇ ਮਨਪ੍ਰੀਤ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਅਤੇ ਆਪਣੇ ਉਪਰ ਸਰੋਤਾਂ ਤੋਂ ਵੱਧ ਆਮਦਨ ਇਕੱਠੀ ਕਰਨ, ਢੋਆ ਢਵਾਈ ਦੇ ਠੇਕੇ ਵਿੱਚ ਘਪਲੇਬਾਜੀ ਕਰਨ, ਮਾਡਲ ਟਾਊਨ ਵਿੱਚ ਸਥਿਤ ਸਰਕਾਰੀ ਕਮਰਸ਼ੀਅਲ ਪਲਾਂਟ ਨੂੰ ਰਿਹਾਇਸ਼ੀ ਦਿਖਾਕੇ ਸਸਤੇ ਭਾਅ ਖਰੀਦਣ ਦੇ ਲੱਗੇ ਦੋਸ਼ਾਂ ਨੂੰ ਬੇ ਬੁਨਿਆਦ ਦੱਸਿਆ ਅਤੇ ਕਿਹਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਜੋ ਲਗਾਤਾਰ ਹੋਈਆਂ ਚੋਣਾਂ ਵਿੱਚ ਹਾਰਾਂ ਤੋਂ ਬੁਖਲਾਹਟ ਵਿੱਚ ਆ ਕੇ ਉਹਨਾਂ ਖਿਲਾਫ਼ ਸ਼ਿਕਾਇਤ ਦਿੱਤੀ ਹੈ, ਜਿਸ ਕਰਕੇ ਉਨ੍ਹਾਂ ਨੂੰ ਨਾਜਾਇਜ਼ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਉਹ ਸਰਕਾਰ ਦੀਆਂ ਧੱਕੇਸ਼ਾਹੀਆਂ ਤੋਂ ਡਰਨ ਵਾਲੇ ਨਹੀਂ ਅਤੇ ਪੂਰੀ ਤਰਾਂ ਵਿਜਿਲੇਂਸ ਵਿਭਾਗ ਦੀ ਜਾਂਚ ਵਿੱਚ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਉਹਨਾਂ ਸ਼ਿਕਾਇਤ ਕਰਤਾ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਤੇ ਨਾਜਾਇਜ਼ ਤਰੀਕੇ ਨਾਲ ਕਲੋਨੀਆਂ ਵੇਚਣ ਅਤੇ ਪਲਾਟ ਵੇਚਣ ਦੇ ਗੰਭੀਰ ਇਲਜ਼ਾਮ ਵੀ ਲਾਏ ਅਤੇ ਕਿਹਾ ਕੇ ਉਨ੍ਹਾਂ ਵੱਲੋਂ ਸੱਤਾ ਵਿੱਚ ਰਹਿੰਦਿਆਂ ਕਦੇ ਵੀ ਸਾਬਕਾ ਵਿਧਾਇਕ ਤੇ ਸਿਆਸੀ ਰੰਜਿਸ਼ ਤਹਿਤ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕਿ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਕਿੱਥੇ ਕਿੱਥੇ ਸਾਬਕਾ ਵਿਧਾਇਕ ਗਲਤ ਹਨ। ਇਸ ਮੌਕੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦਿਆਂ ਸਾਫ ਲਫਜ਼ਾਂ ਵਿੱਚ ਕਿਹਾ ਕਿ “ਭਗਵੰਤ ਸਿਆਂ ਜਿੰਨੀ ਤੇਰੀ ਹੈਸੀਅਤ ਜਾਂ ਔਕਾਤ ਹੈ ਤੂੰ ਲਾਲਾ ਮਨਪ੍ਰੀਤ ਬਾਦਲ ਡਰਨ ਵਾਲਾ ਨਹੀਂ”, “ਮੈਂ ਰਾਜਾ ਵੜਿੰਗ ਨਹੀਂ, ਜੋ ਤੇਰੇ ਤੋਂ ਡਰਕੇ ਸਿਰ ਤੇ ਟੋਪੀ ਪਾਕੇ ਮਾਸਕ ਲਾਕੇ ਤੇਰੇ ਗੋਡੇ ਹੱਥ ਲਾਊਂਗਾ” ਸਾਬਕਾ ਖਜ਼ਾਨਾ ਮੰਤਰੀ ਦੇ ਵਿਜੀਲੈਂਸ ਦਫ਼ਤਰ ਵਿੱਚ ਪੇਸ਼ ਹੋਣ ਮੋਕੇ ਸਮਰਥਕਾਂ ਦਾ ਵੀ ਭਾਰੀ ਇਕੱਠ ਰਿਹਾ ਜਿਹਨਾਂ ਨੇ ਸਾਬਕਾ ਮੰਤਰੀ ਦਾ ਸੁਆਗਤ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੇ ਸਫਾਈ ਦਿਤੀ ਕੇ ਮਾਡਲ ਟਾਊਨ ਵਾਲਾ ਪਲਾਂਟ ਪੁੱਡਾ ਵੱਲੋਂ ਕਮਰਸ਼ੀਅਲ ਤੋਂ ਰਿਹਾਇਸ਼ੀ ਖੇਤਰ ਨਾਲ ਵੇਚਣ ਲਈ 15 ਸਾਲ ਪਹਿਲਾਂ ਨਿਯਮਾਂ ਤਹਿਤ ਕੀਤਾ ਗਿਆ ਸੀ ਪਰ ਉਹ ਵਿਕਿਆ ਨਹੀਂ ਜਦੋਂ ਉਨ੍ਹਾਂ ਵੱਲੋਂ ਖਰੀਦਿਆ ਗਿਆ ਤਾਂ ਉਸ ਵੇਲੇ ਵੀ ਰਿਹਾਇਸ਼ੀ ਦੱਸਕੇ ਬੋਲੀ ਲਾਈ ਗਈ ਸੀ ਜਿਸ ਵਿੱਚ ਉਨ੍ਹਾਂ ਵੱਲੋਂ ਵੀ ਭਾਗ ਲਿਆ ਗਿਆ ਅਤੇ ਪਲਾਂਟ ਨਿਯਮਾਂ ਤਹਿਤ ਖਰੀਦਿਆ ਗਿਆ ਹੈ। ਸਾਬਕਾ ਖ਼ਜ਼ਾਨਾ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਬਤੌਰ ਖਜ਼ਾਨਾ ਮੰਤਰੀ ਰਹਿੰਦੀਆਂ ਕਦੇ ਵੀ ਸਰਕਾਰੀ ਪੈਸੇ ਦੀ ਵਰਤੋਂ ਨਹੀਂ ਕੀਤੀ ਬਲਕਿ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ। ਇਸ ਮੌਕੇ ਉਹਨਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਮਹਿਜ ਮੁੱਖ ਮੰਤਰੀ ਦੀ ਇਸ਼ਤਿਹਾਰਾਂ ਵਿੱਚ ਫੋਟੋ ਲਾਉਣ ਲਈ ਖਜਾਨੇ ਦੀ ਦੁਰਵਰਤੋਂ ਕਰਕੇ ਕਰੋੜਾਂ ਰੁਪਿਆ ਇਸ਼ਤਿਹਾਰਾਂ ਤੇ ਲਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਜਾਂਚ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਜਦੋਂ ਵੀ ਵਿਜੀਲੈਂਸ ਵਿਭਾਗ ਬੁਲਾਏਗਾ ਹਾਜ਼ਰ ਹੋਵਾਂਗੇ। ਇਸ ਮੌਕੇ ਸ਼ਹਿਰ ਦੇ ਕਈ ਕੌਸਲਰ ਅਤੇ ਕਾਂਗਰਸੀ ਆਗੂ ਤੇ ਭਾਜਪਾ ਦੇ ਲੀਡਰ ਵੀ ਹਾਜ਼ਰ ਸਨ। ਜ਼ਿਕਰਯੋਗ ਵਿਭਾਗ ਵੱਲੋਂ ਕੁਝ ਸਮਾਂ ਪਹਿਲਾਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਰੋਤਾਂ ਤੋਂ ਵੱਧ ਆਮਦਨ ਇਕੱਠੀ ਕਰਨ, ਸਰਕਾਰੀ ਕਮਰਸ਼ੀਅਲ ਪਲਾਟ ਨੂਰ ਰਿਹਾਇਸ਼ੀ ਕਰਵਾ ਕੇ ਸਸਤੇ ਭਾਅ ਖਰੀਦਣ ਅਤੇ ਕਣਕ ਦੀ ਢੋਆ ਢੁਆਈ ਦੇ ਟੈਂਡਰਾਂ ਵਿੱਚ ਘਪਲੇਬਾਜੀ ਕਰਨ ਦੀ ਆਈ ਸ਼ਿਕਾਇਤ ਅਨੁਸਾਰ ਜਾਂਚ ਲਈ ਅੱਜ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਗਏ ਸਨ।

Comment here