ਅਪਰਾਧਸਿਆਸਤਖਬਰਾਂਦੁਨੀਆ

ਮੇਰੇ ਕੋਲ ਦੇਸ਼ ਛੱਡਣ ਤੋਂ ਇਲਾਵਾ ਰਾਹ ਨਹੀਂ ਸੀ ਬਚਿਆ-ਗਨੀ

ਕਾਬੁਲ-ਜਦ ਤਾਲਿਬਾਨਾਂ ਨੇ ਕਾਬੁਲ ਤੇ ਕਬਜ਼ਾ ਕਰ ਲਿਆ ਸੀ ਤਾਂ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਸਤੀਫੇ ਦਾ ਐਲਾਨ ਕੀਤਾ ਅਤੇ ਦੇਸ਼ ਛੱਡ ਦਿੱਤਾ।  ਆਪਣਾ ਪੱਖ ਰੱਖਦਿਆਂ ਉਨ੍ਹਾਂ ਕਿਹਾ, ‘ਮੇਰੇ ਕੋਲ 2 ਰਸਤੇ ਸਨ, ਪਹਿਲਾ ਤਾਂ ਰਾਸ਼ਟਰਪਤੀ ਭਵਨ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ‘ਹਥਿਆਰਬੰਦ ਤਾਲਿਬਾਨ’ ਦਾ ਸਾਹਮਣਾ ਕਰਾਂ ਜਾਂ ਆਪਣੇ ਪਿਆਰੇ ਦੇਸ਼ ਨੂੰ ਛੱਡ ਦੇਵਾ, ਜਿਸ ਦੀ ਰੱਖਿਆ ਲਈ ਮੈਂ ਆਪਣੇ ਜੀਵਨ ਦੇ 20 ਸਾਲ ਸਮਰਪਿਤ ਕਰ ਦਿੱਤੇ।’ ਗਨੀ ਨੇ  ਫੇਸਬੁੱਕ ’ਤੇ ਇਕ ਪੋਸਟ ਲਿਖੀ, ‘ਜੇਕਰ ਅਣਗਿਣਤ ਦੇਸ਼ਵਾਸੀ ਸ਼ਹੀਦ ਹੋ ਜਾਣ, ਜੇਕਰ ਉਹ ਤਬਾਹੀ ਦਾ ਮੰਜ਼ਰ ਦੇਖਦੇ ਅਤੇ ਕਾਬੁਲ ਦਾ ਵਿਨਾਸ਼ ਦੇਖਦੇ ਤਾਂ 60 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਵੱਡੀ ਮਨੁੱਖੀ ਤ੍ਰਾਸਦੀ ਹੋ ਸਕਦੀ ਸੀ। ਤਾਲਿਬਾਨ ਨੇ ਮੈਨੂੰ ਹਟਾਉਣ ਲਈ ਇਹ ਸਭ ਕੀਤਾ ਹੈ ਅਤੇ ਉਹ ਪੂਰੇ ਕਾਬੁਲ ’ਤੇ ਅਤੇ ਕਾਬੁਲ ਦੀ ਜਨਤਾ ’ਤੇ ਹਮਲਾ ਕਰਨ ਆਏ ਹਨ। ਖ਼ੂਨ-ਖ਼ਰਾਬਾ ਹੋਣ ਤੋਂ ਰੋਕਣ ਲਈ ਮੈਨੂੰ ਬਾਹਰ ਨਿਕਲਣਾ ਠੀਕ ਲੱਗਾ।’

72 ਸਾਲਾ ਗਨੀ ਨੇ ਗੁਆਂਢੀ ਦੇਸ਼ ਤਜ਼ਾਕਿਸਤਾਨ ਵਿਚ ਸ਼ਰਨ ਲਈ ਹੈ। ਉਨ੍ਹਾਂ ਕਿਹਾ, ‘ਤਾਲਿਬਾਨ ਤਲਵਾਰ ਅਤੇ ਬੰਦੂਕਾਂ ਦੀ ਜੰਗ ਜਿੱਤ ਗਿਆ ਹੈ ਅਤੇ ਹੁਣ ਦੇਸ਼ ਵਾਸੀਆਂ ਦੇ ਸਨਮਾਨ, ਧਨ-ਦੌਲਤ ਅਤੇ ਆਤਮ ਸਨਮਾਨ ਦੀ ਰੱਖਿਆ ਦੀ ਜ਼ਿੰਮੇਦਾਰੀ ਉਨ੍ਹਾਂ ’ਤੇ ਹੈ।’ ਗਨੀ ਨੇ ਕਿਹਾ ਕਿ ਤਾਲਿਬਾਨ ਕੱਟੜਪੰਥੀਆਂ ਦੇ ਸਾਹਮਣੇ ਵੱਡੀ ਪ੍ਰੀਖਿਆ ਅਫਗਾਨਿਸਤਾਨ ਦੇ ਨਾਮ ਅਤੇ ਇੱਜਤ ਨੂੰ ਬਚਾਉਣ ਦੀ ਜਾਂ ਦੂਜੀਆਂ ਜਗ੍ਹਾਵਾਂ ਅਤੇ ਨੈਟਵਰਕਾਂ ਨੂੰ ਤਰਜੀਹ ਦੇਣ ਦੀ ਹੈ। ਉਨ੍ਹਾਂ ਕਿਹਾ ਕਿ ਡਰ ਅਤੇ ਭਵਿੱਖ ਨੂੰ ਲੈ ਕੇ ਖ਼ਦਸ਼ਿਆਂ ਨਾਲ ਭਰੇ ਲੋਕਾਂ ਦੇ ਦਿਲ ਜਿੱਤਣ ਦੇ ਲਿਹਾਜ ਨਾਲ ਤਾਲਿਬਾਨ ਲਈ ਜ਼ਰੂਰੀ ਹੈ ਕਿ ਸਾਰੇ ਦੇਸ਼ਾਂ, ਵੱਖ-ਵੱਖ ਖੇਤਰਾਂ, ਅਫਗਾਨਿਸਤਾਨ ਦੀਆਂ ਭੈਣਾਂ ਅਤੇ ਬੀਬੀਆਂ ਸਾਰਿਆਂ ਨੂੰ ਭਰੋਸਾ ਦਿਵਾਏ। ਉਨ੍ਹਾਂ ਕਿਹਾ, ‘ਇਸ ਬਾਰੇ ਵਿਚ ਸਪਸ਼ਟ ਯੋਜਨਾ ਬਣਾਓ ਅਤੇ ਜਨਤਾ ਨਾਲ ਸਾਂਝੀ ਕਰੋ।’  ਗਨੀ ਅਫਗਾਨਿਸਤਾਨ ਦੇ 14ਵੇਂ ਰਾਸ਼ਟਰਪਤੀ ਸਨ। ਉਨ੍ਹਾਂ ਨੂੰ ਸਭ ਤੋਂ ਪਹਿਲਾਂ 20 ਸਤੰਬਰ 2014 ਨੂੰ ਚੁਣਿਆ ਗਿਆ ਸੀ ਅਤੇ 28 ਸਤੰਬਰ 2019 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਉਹ ਦੁਬਾਰਾ ਚੁਣੇ ਗਏ। ਉਥੇ ਹੀ ਲੰਬੀ ਪ੍ਰਕਿਰਿਆ ਦੇ ਬਾਅਦ ਫਰਵਰੀ 2020 ਵਿਚ ਵੀ ਜੇਤੂ ਐਲਾਨੇ ਗਏ ਸਨ ਅਤੇ ਪਿਛਲੀ 9 ਮਾਰਚ ਨੂੰ ਦੁਬਾਰਾ ਰਾਸ਼ਟਰਪਤੀ ਬਣੇ। ਉਹ ਦੇਸ਼ ਦੇ ਵਿੱਤ ਮੰਤਰੀ ਅਤੇ ਕਾਬੁਲ ਯੂਨੀਵਰਸਿਟੀ ਦੇ ਚਾਂਸਲਰ ਵੀ ਰਹਿ ਚੁੱਕੇ ਹਨ।

Comment here