ਲੰਬੀ-ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਹਲਕਾ ਲੰਬੀ ਤੋਂ ਮੈਦਾਨ ਵਿੱਚ ਹਨ, ਸ. ਪਰਕਾਸ਼ ਸਿੰਘ ਬਾਦਲ, ਜੋ ਆਪਣੇ ਹਲਕੇ ਦੇ ਪਿੰਡਾਂ ਵਿਚ ਦੌਰੇ ਵੀ ਕਰ ਰਹੇ ਹਨ, ਵੋਟਰਾਂ ਨੂੰ ਅਕਾਲੀ ਬਸਪਾ ਗਠਜੋੜ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਉਹਨਾਂ ਦੇ ਦੌਰਿਆਂ ਮੌਕੇ ਵੱਡੇ ਇਕਠ ਹੋ ਰਹੇ ਹਨ। ਆਪਣੇ ਹਲਕੇ ਵਿੱਚ ਉਹਨਾਂ ਦਾ ਵੱਡਾ ਪ੍ਰਭਾਵ ਹੈ, ਇਸੇ ਹੌਸਲੇ ਕਰਕੇ ਹੀ ਉਹਨਾਂ ਕਿਹਾ ਹੈ ਕਿ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਹੀ ਨਹੀਂ, ਮੈਂ ਭਾਰੀ ਬਹੁਮਤ ਨਾਲ ਜਿੱਤਾਂਗਾ। ਇੱਥੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦਾ ਸਿਆਸਤ ਵਿਚ ਕਾਫੀ ਲੰਮਾ ਤਜਰਬਾ ਹੈ ਤੇ ਮੇਰਾ ਤਜਰਬਾ ਕਹਿੰਦਾ ਹੈ ਕਿ ਇਸ ਵਾਰ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣੇਗੀ।
Comment here