ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਮੇਧਾ ਪਾਟੇਕਰ ਸਮੇਤ 11 ਲੋਕਾਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ     

ਮਾਮਲਾ ਐਨਜੀਓ ਜ਼ਰੀਏ ਕਰੋੜਾਂ ਦੀ ਦੁਰਵਰਤੋਂ ਦਾ

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਬਰਵਾਨੀ ਦੇ ਕੋਤਵਾਲੀ ਥਾਣੇ ਨੇ ਨਰਮਦਾ ਬਚਾਓ ਅੰਦੋਲਨ  ਦੀ ਆਗੂ ਮੇਧਾ ਪਾਟੇਕਰ  ਤੇ 11 ਹੋਰਨਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੇ ਉਪਰ ਐਨਜੀਓ ਜ਼ਰੀਏ ਕਰੋੜਾਂ ਜਮ੍ਹਾਂ ਕਰ ਕੇ ਦੁਰਵਰਤੋਂ ਦੇ ਦੋਸ਼ ਵੱਲੋਂ ਕਬਾਇਲੀ ਬੱਚਿਆਂ ਦੀ ਸਿੱਖਿਆ ਅਤੇ ਹੋਰ ਸਮਾਜਿਕ ਕੰਮਾਂ ਦੇ ਨਾਂ ’ਤੇ 13.5 ਕਰੋੜ ਰੁਪਏ ਤੋਂ ਵੱਧ ਜਮ੍ਹਾਂ ਕਰਵਾ ਕੇ ਸਿਆਸੀ ਗਤੀਵਿਧੀਆਂ ਅਤੇ ਵਿਕਾਸ ਪ੍ਰੋਜੈਕਟਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ‘ਵਿਚ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਸੁਪਰਡੈਂਟ ਦੀਪਕ ਕੁਮਾਰ ਸ਼ੁਕਲਾ ਨੇ ਕਿਹਾ ਕਿ ਮੇਧਾ ਪਾਟਕਰ ਸਮੇਤ ਹੋਰ ਟਰੱਸਟੀਆਂ ‘ਤੇ ਉਨ੍ਹਾਂ ਦੀ ਸੰਸਥਾ ਨਰਮਦਾ ਨਵਨਿਰਮਾਣ ਅਭਿਆਨ ਰਾਹੀਂ 2007 ਤੋਂ 2022 ਦਰਮਿਆਨ ਫੰਡਾਂ ਦੀ ਦੁਰਵਰਤੋਂ ਦਾ ਦੋਸ਼ ਹੈ। ਜਾਂਚ ਵਿੱਚ ਧਾਰਾਵਾਂ ਤੇ ਮੁਲਜ਼ਮ ਵਧ ਸਕਦੇ ਹਨ। ਐਫਆਈਆਰ ‘ਚ ਦੱਸਿਆ ਗਿਆ ਹੈ ਕਿ ਕਰੀਬ 14 ਸਾਲਾਂ ‘ਚ ਜਦੋਂ ਟਰੱਸਟੀਆਂ ਨੇ ਕਰੀਬ 13 ਕਰੋੜ 52 ਲੱਖ 59 ਹਜ਼ਾਰ 304 ਰੁਪਏ ਦੀ ਰਾਸ਼ੀ ਜਮ੍ਹਾਂ ਕੀਤੀ ਤੇ ਓਨੀ ਹੀ ਰਕਮ ਖਰਚ ਕੀਤੀ, ਪਰ ਨਾ ਤਾਂ ਪੈਸੇ ਦਾ ਸਰੋਤ ਤੇ ਨਾ ਹੀ ਇਸ ਲਈ ਕੀਤੇ ਗਏ ਖਰਚੇ ਬਾਰੇ ਸਪੱਸ਼ਟ ਖੁਲਾਸਾ ਕੀਤਾ ਹੈ। ਸਾਲ 2020 ਤੋਂ 2022 ਦੌਰਾਨ ਜਦੋਂ ਪੂਰੀ ਦੁਨੀਆ ਵਿੱਚ ਕੋਰੋਨਾ ਦੇ ਦੌਰ ‘ਵਿਚ ਮਹਾਮਾਰੀ ਸੀ, ਉਕਤ ਟਰੱਸਟ ਸੀਐਸਆਰ ਨੀਤੀ ਰਾਹੀਂ ਮਝਗਾਓਂ ਡਕ ਲਿਮਟਿਡ ਤੋਂ ਪ੍ਰਾਪਤ 65 ਲੱਖ ਰੁਪਏ ਤੋਂ ਵੱਧ ਖਰਚ ਕਰਨ ‘ਵਿਚ ਕਾਮਯਾਬ ਰਿਹਾ। ਇਸ ਦਾ ਹਿਸਾਬ ਵੀ ਦਰਜ ਨਹੀਂ ਹੈ।

ਪੂਰੇ ਦਸਤਾਵੇਜ਼ ਤੇ ਆਡਿਟ ਉਪਲਬਧ : ਪਾਟੇਕਰ

ਮੇਧਾ ਪਾਟੇਕਰ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਨੂੰ ਅਜਿਹਾ ਕੋਈ ਮਾਮਲਾ ਦਰਜ ਹੋਣ ਦੀ ਜਾਣਕਾਰੀ ਨਹੀਂ ਹੈ। ਸਾਡੇ ਕੋਲ ਆਮਦਨ ਅਤੇ ਖਰਚ ਨਾਲ ਸਬੰਧਤ ਦਸਤਾਵੇਜ਼, ਆਡਿਟ ਉਪਲਬਧ ਹਨ। ਸ਼ਿਕਾਇਤਕਰਤਾ ਆਰਐਸਐਸ ਤੇ ਏਬੀਵੀਪੀ ਨਾਲ ਜੁੜੇ ਹੋਏ ਹਨ। ਦੂਜੇ ਪਾਸੇ ਸ਼ਿਕਾਇਤਕਰਤਾ ਪ੍ਰੀਤਮ ਰਾਜ ਦਾ ਕਹਿਣਾ ਹੈ ਕਿ ਉਹ ਬੇਸ਼ੱਕ ਆਰਐਸਐਸ ਤੇ ਏਬੀਵੀਪੀ ਨਾਲ ਜੁੜੇ ਹੋਏ ਹਨ, ਪਰ ਇਸ ਦਾ ਘਟਨਾਕ੍ਰਮ ਨਾਲ ਕੋਈ ਸਬੰਧ ਨਹੀਂ ਹੈ।

Comment here