ਸਿਆਸਤਖਬਰਾਂ

ਮੇਘਾਲਿਆ ਚ ਕਾਂਗਰਸ ਖਿੱਲਰੀ, 12 ਵਿਧਾਇਕ ਮਮਤਾ ਨਾਲ ਗਏ

ਸਾਬਕਾ ਮੁੱਖ ਮੰਤਰੀ ਮੁਕੁਲ ਵੀ ਟੀ ਐੱਮ ਸੀ ਚ ਗਏ

ਸ਼ਿਲੌਂਗ- ਕਾਂਗਰਸ ਲਈ ਸਭ ਅੱਛਾ ਨਹੀਂ ਚੱਲ ਰਿਹਾ। ਪਾਰਟੀ ਚ ਵੱਡੀ ਪੱਧਰ ਤੇ ਟੁੱਟ ਭੱਜ ਹੋ ਰਹੀ ਹੈ। ਮੇਘਾਲਿਆ ਦੇ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਸਮੇਤ ਸੂਬੇ ਦੇ 17 ਕਾਂਗਰਸ ਵਿਧਾਇਕਾਂ ‘ਚੋਂ 11 ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋ ਗਏ। ਮੇਘਾਲਿਆ ਦੇ ਵਿਧਾਇਕਾਂ ਨੇ ਬੀਤੀ ਰਾਤ ਕਰੀਬ 10 ਵਜੇ ਵਿਧਾਨ ਸਭਾ ਦੇ ਸਪੀਕਰ ਮੇਤਬਾਹ ਲਿੰਗਦੋਹ ਨੂੰ ਇੱਕ ਪੱਤਰ ਸੌਂਪਿਆ, ਜਿਸ ਵਿੱਚ ਉਨ੍ਹਾਂ ਨੂੰ ਆਪਣੀ ਸਥਿਤੀ ਬਦਲਣ ਦੀ ਜਾਣਕਾਰੀ ਦਿੱਤੀ ਗਈ। ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਦੇ ਮੌਸਿਨਰਾਮ ਤੋਂ ਵਿਧਾਇਕ ਸ਼ਾਂਗਪਲਿਆਂਗ ਨੇ ਦੱਸਿਆ, “ਮੇਘਾਲਿਆ ਵਿੱਚ 17 ਕਾਂਗਰਸੀ ਵਿਧਾਇਕਾਂ ਵਿੱਚੋਂ 12 ਨੇ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਰਸਮੀ ਤੌਰ ‘ਤੇ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਦੀ ਅਗਵਾਈ ‘ਚ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋਵਾਂਗੇ। ਰਿਪੋਰਟਾਂ ਮੁਤਾਬਕ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੰਗਮਾ ਕਥਿਤ ਤੌਰ ‘ਤੇ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਤੋਂ ਨਾਖੁਸ਼ ਹਨ। ਟੀਐਮਸੀ ਦੇ ਇੱਕ ਸੀਨੀਅਰ ਨੇਤਾ ਨੇ ਦਾਅਵਾ ਕੀਤਾ ਕਿ ਨਵੇਂ ਵਿਧਾਇਕਾਂ ਦੇ ਨਾਲ ਤ੍ਰਿਣਮੂਲ ਕਾਂਗਰਸ ਰਾਜ ਵਿੱਚ ਮੁੱਖ ਵਿਰੋਧੀ ਪਾਰਟੀ ਬਣ ਗਈ ਹੈ। ਇਹ ਵੀ ਖਬਰ ਆ ਰਹੀ ਹੈ ਕਿ ਮੇਘਾਲਿਆ ਵਿੱਚ 2023 ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਮੈਂਬਰ ਰਾਜ ਵਿੱਚ ਟੀਐਮਸੀ ਦੇ ਵਿਕਲਪਾਂ ਦੀ ਪੜਚੋਲ ਕਰਨ ਲਈ ਸ਼ਿਲਾਂਗ ਵਿੱਚ ਹਨ।

Comment here