ਐਨਕਾਊਂਟਰ ਸਪੈਸ਼ਲਿਸਟ ਕੇ. ਪੀ. ਐੱਸ. ਗਿੱਲ ਨੂੰ ਕੀਤਾ ਯਾਦ
ਗੈਂਗਸਟਰਵਾਦ ਦੇ ਖ਼ਾਤਮੇ ਲਈ ਭਗਵੰਤ ਮਾਨ ਨੇ ਪੁਲੀਸ ਦੀ ਪਿੱਠ ਥਾਪੜੀ
ਪੰਜਾਬ ਪੁਲਸ ਵੱਲੋਂ ਗੈਂਗਸਟਰਾਂ ਅਤੇ ਸ਼ੂਟਰਾਂ ਨਾਲ ਹੋਏ ਮੁਕਾਬਲੇ ਨੇ ਪੁਲਸ ਦੀਆਂ ਪੁਰਾਣੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ, ਜੋ ਸਾਬਕਾ ਡੀ. ਜੀ. ਪੀ. ਸਵ. ਕੇ. ਪੀ. ਐੱਸ. ਗਿੱਲ ਦੇ ਸਮੇਂ ’ਚ ਹੋਇਆ ਕਰਦੀਆਂ ਸੀ। ਪੰਜਾਬ ਪੁਲਸ ਆਪਣੇ ਨਵੇਂ ਡੀ. ਜੀ. ਪੀ. ਗੌਰਵ ਯਾਦਵ ਦੀ ਅਗਵਾਈ ’ਚ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ’ਤੇ ਦਬਦਬਾ ਕਾਇਮ ਕਰਨ ’ਚ ਜੁਟ ਗਈ ਹੈ। ਗੌਰਵ ਯਾਦਵ ਵੱਲੋਂ ਡੀ. ਜੀ. ਪੀ. ਬਣਨ ਤੋਂ ਲੈ ਕੇ ਹੁਣ ਤੱਕ ਜਿਸ ਤਰ੍ਹਾਂ ਨਾਲ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਫੀਲਡ ’ਚ ਉਤਾਰਿਆ ਗਿਆ ਹੈ, ਉਸ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋਇਆ ਹੈ ਅਤੇ ਬੁੱਧਵਾਰ ਜਿਸ ਤਰ੍ਹਾਂ ਪੰਜਾਬ ਪੁਲਸ ਨੇ ਸ਼ੂਟਰਾਂ ਨੂੰ ਮਾਰਿਆ ਹੈ, ਉਸ ਨਾਲ ਪੰਜਾਬ ਪੁਲਸ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਤਾਰੀਫ਼ ਹੋ ਰਹੀ ਹੈ। ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਲਿਖਿਆ ਹੈ ਕਿ ਪੁਲਸ ਨੇ ਕੇ. ਪੀ. ਐੱਸ. ਗਿੱਲ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਡੀ. ਜੀ. ਪੀ. ਕਾਰਜਕਾਲ ਦੌਰਾਨ ਅਨੇਕਾਂ ਅੱਤਵਾਦੀਆਂ ਨੂੰ ਮਾਰਿਆ ਸੀ ਅਤੇ ਸੂਬੇ ’ਚ ਅਮਨ-ਸ਼ਾਂਤੀ ਬਹਾਲ ਕੀਤੀ ਸੀ।
ਭਗਵੰਤ ਮਾਨ ਨੇ ਪੰਜਾਬ ਪੁਲੀਸ ਦੀ ਪਿੱਠ ਥਾਪੜੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸ਼ਾਰਪ ਸ਼ੂਟਰਾਂ ਵਿੱਚੋਂ 2 ਗੈਂਗਸਟਰਾਂ ਦੇ ਐਨਕਾਊਂਟਰ ‘ਤੇ ਪੰਜਾਬ ਪੁਲਸ ਨੂੰ ਵਧਾਈ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਚੋਣ ਪ੍ਰਚਾਰ ਦੌਰਾਨ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਪੰਜਾਬ ਵਿੱਚੋਂ ਗੈਂਗਸਟਰਵਾਦ ਦਾ ਵੀ ਖ਼ਾਤਮਾ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਇਹ ਗੈਂਗਸਟਰ ਪਿਛਲੀਆਂ ਸਰਕਾਰਾਂ ਦੇ ਪਾਲੇ ਹੋਏ ਹਨ, ਜੋ ਕਿ ਜੇਲ੍ਹਾਂ ‘ਚ ਬੈਠ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਸਨ ਅਤੇ ਇਨ੍ਹਾਂ ਦੇ ਸਾਥੀ ਬਾਹਰ ਬੈਠੇ ਇਨ੍ਹਾਂ ਦੀ ਸਹਾਇਤਾ ਕਰਦੇ ਸਨ। ਮਾਨ ਨੇ ਕਿਹਾ ਕਿ ਉਨ੍ਹਾਂ ਗੈਂਗਸਟਰਾਂ iਖ਼ਲਾਫ਼ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦੇ ਮੱਦੇਨਜ਼ਰ ਸਾਡੇ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ।
ਐਨਕਾਊਂਟਰ ਨੂੰ ਲੈ ਕੇ ਅਹਿਮ ਖ਼ੁਲਾਸਾ
ਸਿੱਧੂ ਮੂਸੇਵਾਲਾ ਦੇ ਕਤਲਕਾਂਡ ’ਚ ਸ਼ਾਮਲ 2 ਸ਼ਾਰਪ ਸ਼ੂਟਰਾਂ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਕੁੱਸਾ ਨੂੰ ਕੱਲ ਅੰਮ੍ਰਿਤਸਰ ’ਚ ਪੁਲਸ ਐਨਕਾਊਂਟਰ ’ਚ ਮਾਰ ਦਿੱਤਾ ਗਿਆ ਸੀ। ਹੁਣ ਇਨ੍ਹਾਂ iਖ਼ਲਾਫ਼ ਦਰਜ ਐੱਫ. ਆਰ. ਆਈ. ਦੀ ਕਾਪੀ ਸਾਹਮਣੇ ਆਈ ਹੈ, ਜਿਸ ’ਚ ਐਨਕਾਊਂਟਰ ਨੂੰ ਲੈ ਕੇ ਅਹਿਮ ਖ਼ੁਲਾਸਾ ਹੋਇਆ ਹੈ। ਇਸ ਐੱਫ. ਆਈ. ਆਰ. ’ਚ ਇਨ੍ਹਾਂ iਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀ. ਐੱਸ. ਪੀ. (ਏ. ਟੀ. ਐੱਫ.) ਵਿਕਰਮਜੀਤ ਸਿੰਘ ਬਰਾੜ ਦੇ ਬਿਆਨਾਂ ਦੇ ਆਧਾਰ ’ਤੇ ਇਹ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਐੱਫ. ਆਈ. ਆਰ. ’ਚ ਦਰਜ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਸ਼ਾਰਪ ਸ਼ੂਟਰਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਤੇ ਉਨ੍ਹਾਂ ਪੂਰੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ।
ਵਿਕਰਮਜੀਤ ਬਰਾੜ ਵੱਲੋਂ ਐੱਫ. ਆਈ. ਆਰ. ’ਚ ਦਰਜ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਤੇ ਉਹ ਆਪਣੇ ਹੋਰ ਸਾਥੀਆਂ ਨਾਲ ਇਲਾਕੇ ’ਚ ਸਿਵਲ ਵਰਦੀਆਂ ’ਚ ਪਹੁੰਚੇ ਸਨ। ਇਹ ਵੀ ਸੂਚਨਾ ਮਿਲੀ ਸੀ ਕਿ ਇਨ੍ਹਾਂ ਕੋਲ ਆਟੋਮੈਟਿਕ ਤੇ ਸੈਮੀ ਆਟੋਮੈਟਿਕ ਹਥਿਆਰ ਹਨ, ਇਹ ਸਤਨਾਮ ਸਿੰਘ ਵਾਸੀ ਦੀ ਹਵੇਲੀ ’ਚ ਠਹਿਰੇ ਹੋਏ ਹਨ। ਇਸ ਪਿੱਛੋਂ ਇਸ ਥਾਂ ਦੀ ਘੇਰਾਬੰਦੀ ਕਰਕੇ ਹੋਰ ਅਫ਼ਸਰਾਂ ਨੂੰ ਬੁਲਾਇਆ ਗਿਆ। ਇਸ ਦੌਰਾਨ 277 ਹੋਰ ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚਦੇ ਹਨ। ਇਨ੍ਹਾਂ ਦੋਵਾਂ ਸ਼ਾਰਪ ਸ਼ੂਟਰਾਂ ਨੂੰ ਆਤਮਸਮਰਪਣ ਲਈ ਕਿਹਾ ਗਿਆ ਪਰ ਉਹ ਫਾਇਰਿੰਗ ਕਰਨ ਲੱਗ ਪੈਂਦੇ ਹਨ। ਇਸ ਦੌਰਾਨ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਜਾਂਦੇ ਹਨ। ਇਸ ਪਿੱਛੋਂ ਹੋਰ ਮੁਲਾਜ਼ਮਾਂ ਨੂੰ ਮੁਕਾਬਲੇ ਲਈ ਅੱਗੇ ਭੇਜਿਆ ਜਾਂਦਾ ਹੈ। ਇਸ ਤਰ੍ਹਾਂ ਕਾਫੀ ਜੱਦੋ-ਜਹਿਦ ਤੋਂ ਬਾਅਦ ਦੋਵਾਂ ਸ਼ਾਰਪ ਸ਼ੂਟਰਾਂ ਨੂੰ ਮਾਰਿਆ ਗਿਆ।
ਕਦੋਂ ਕੀ-ਕੀ ਹੋਇਆ
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨਪ੍ਰੀਤ ਮਨੂੰ ਅਤੇ ਜਗਰੂਪ ਰੂਪਾ ਦਾ ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਪੰਜਾਬ ਪੁਲਸ ਨੇ ਅੰਮ੍ਰਿਤਸਰ ਦੇ ਪਿੰਡ ਭਕਨਾ ’ਚ ਐਨਕਾਊਂਟਰ ਕਰ ਦਿੱਤਾ। ਇਹ ਦੋਵੇਂ ਗੈਂਗਸਟਰ ਪਾਕਿਸਤਾਨ ਜਾਣ ਦੀ ਫਿਰਾਕ ’ਚ ਸਨ। ਇਹੀ ਕਾਰਨ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਹੁਸ਼ਿਆਰ ਨਗਰ ’ਚ ਇਨ੍ਹਾਂ ਹਰਕਤ ਵੇਖਣ ਨੂੰ ਮਿਲੀ ਸੀ। ਪੰਜਾਬ ਪੁਲਸ ਨੂੰ ਇਸ ਦੀ ਸੂਹ ਮਿਲਦੇ ਸਾਰ ਹੀ ਬੀਤੇ ਦਿਨ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਵੱਡੀ ਕਾਰਵਾਈ ਕੀਤੀ, ਜਿਸ ’ਚ ਦੋਵੇਂ ਸ਼ਾਰਪ ਸ਼ੂਟਰ ਮਾਰੇ ਗਏ। ਇਸ ਪੂਰੇ ਆਪਰੇਸ਼ਨ ਨੂੰ ਕਰੀਬ 6 ਘੰਟੇ ਲੱਗੇ ਸਨ ਅਤੇ ਇਨ੍ਹਾਂ ਦੋਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ। ਇਸ ਦੌਰਾਨ ਮਹਿਲਾ ਕਮਾਂਡੋ ਸਮੇਤ ਕੁੱਲ 900 ਪੁਲਸ ਕਰਮਚਾਰੀ ਤਾਇਨਾਤ ਰਹੇ ਅਤੇ ਕਰੀਬ 700 ਰਾਊਂਡ ਫਾਇਰਿੰਗ ਕੀਤੀ ਗਈ।
ਜਾਣੋ ਪੂਰੇ ਘਟਨਾਕ੍ਰਮ ਦਾ ਵੇਰਵਾ
ਸਵੇਰੇ 10.10 ਵਜੇ ਮੱਕੀ ਦੇ ਖੇਤਾਂ ’ਚ ਬਣੀ ਹਵੇਲੀ ’ਚ ਗੈਂਗਸਟਰ ਹੋਏ ਦਾਖ਼ਲ।
ਸਵੇਰ 10.15 ਵਜੇ ਹਵੇਲੀ ਦੇ ਬਾਹਰ 6 ਪੁਲਸ ਮੁਲਾਜ਼ਮ ਸਿਵਲ ਵਰਦੀ ’ਚ ਪਹੁੰਚੇ। ਉਨ੍ਹਾਂ ਨੇ ਨੇੜੇ ਦੇ ਘਰਾਂ ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ।
ਸਵੇਰ 10.35 ਵਜੇ ਕੋਠੀ ਤੋਂ 400 ਮੀਟਰ ਦੂਰ ਐੱਲ.ਐੱਮ.ਜੀ. ਲਗਾਈ ਗਈ। ਇਹ ਸਾਰੇ ਦਰੱਖ਼ਤਾਂ ਦੀ ਆੜ ’ਚ ਸੈੱਟ ਕੀਤੀ ਗਈ।
ਸਵੇਰ 10.40 ’ਤੇ ਅਫ਼ਸਰਾਂ ਨੇ ਰੂਪਾ ਅਤੇ ਮਨੂੰ ਨੂੰ ਚਾਰੋਂ ਪਾਸੇ ਤੋਂ ਘਿਰੇ ਹੋਣ ਦੀ ਚਿਤਾਵਨੀ ਦੇ ਕੇ ਸਰੰਡਰ ਕਰਨ ਦੀ ਅਨਾਊਂਸਮੈਂਟ ਕੀਤੀ।
ਸਵੇਰ 10.45 ਵਜੇ ਹਵੇਲੀ ਦੇ ਅੰਦਰ ਫਾਇਰਿੰਗ ਹੋਣ ਲੱਗੀ।
ਸਵੇਰ 10.50 ਵਜੇ ਹਵੇਲੀ ਤੱਕ ਜਾਣ ਵਾਲੇ ਦੋ ਮੁੱਖ ਰਸਤੇ ਬੱਸਾਂ ਲਗਾ ਕੇ ਬੰਦ ਕਰ ਦਿੱਤੇ ਗਏ।
ਸਵੇਰ 10.55 ਵਜੇ ਪੁਲਸ ਨੇ ਜਵਾਬੀ ਫਾਇਰ ਕੀਤੇ। ਫਿਰ ਦੋਵੇਂ ਪਾਸੇ ਤੋਂ ਕੁਝ-ਕੁਝ ਦੇਰ ਬਾਅਦ ਫਾਇਰਿੰਗ ਕੀਤੀ ਜਾਣ ਲੱਗੀ।
ਦੁਪਹਿਰ 12.15 ਵਜੇ ਪੁਲਸ ਦੇ ਮੁਲਾਜ਼ਮ ਮੱਕੀ ਦੇ ਖੇਤਾਂ ’ਚ ਭਰੇ ਪਾਣੀ ’ਚੋਂ ਹੁੰਦੇ ਹੋਏ ਹਵੇਲੀ ਵੱਲ ਵਧੇ ਪਰ ਰੂਪਾ ਅਤੇ ਮਨੂੰ ਨੇ ਫਾਇਰਿੰਗ ਕਰ ਦਿੱਤੀ। 3 ਪੁਲਸ ਮੁਲਾਜ਼ਮ ਜ਼ਖ਼ਮੀਹੋ ਗਏ।
ਦੁਪਹਿਰ 2.20 ਵਜੇ ਫਾਇਰਿੰਗ ਰੋਕ ਦਿੱਤੀ ਅਤੇ ਲਾਊਂਡ ਸਪੀਕਰ ਨਾਲ ਫਿਰ ਤੋਂ ਆਤਮਸਮਰਪਣ ਕਰਨ ਦੀ ਗੱਲ ਕਹੀ ਗਈ ਪਰ ਹਵੇਲੀ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ।
ਦੁਪਹਿਰ 2.30 ਵਜੇ ਪੁਲਸ ਨੇ ਦੋਬਾਰਾ ਫਾਇਰਿੰਗ ਸ਼ੁਰੂ ਕੀਤੀ।
ਦੁਪਹਿਰ 3.10 ਵਜੇ ਹਵੇਲੀ ਅੰਦਰੋਂ ਫਾਇਰਿੰਗ ਬੰਦ ਕਰ ਦਿੱਤੀ ਗਈ। ਪੁਲਸ ਨੇ ਵੀ ਫਾਇਰਿੰਗ ਬੰਗ ਕਰ ਦਿੱਤੀ।
ਦੁਪਹਿਰ 3.25 ਵਜੇ ਪੁਲਸ ਮੁਲਾਜ਼ਮ ਕੋਠੀ ’ਚ ਹੌਲੀ-ਹੌਲੀ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਪੂਰੀ ਸਾਵਧਾਨੀ ਨਾਲ ਅੰਦਰ ਜਾਣਾ ਸ਼ੁਰੂ ਕੀਤਾ। ਕੁਝ ਜਵਾਨ ਹਵੇਲੀ ਦੀ ਛੱਤ ’ਤੇ ਪਹੁੰਚੇ। ਗੈਂਗਸਟਰ ਰੂਪਾ ਅਤੇ ਮਨੂੰ ਦੀਆਂ ਲਾਸ਼ਾਂ ਪੁਲਸ ਨੂੰ ਮਿਲੀਆਂ।
ਦੁਪਹਿਰ 4.15 ਵਜੇ ਏ. ਡੀ. ਜੀ. ਪੀ. ਪ੍ਰਮੋਦ ਨੇ ਦੋਹਾਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ।
ਮੁਕਾਬਲੇ ਤੋਂ ਬਾਅਦ ਇਲਾਕਾ ਸੀਲ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲੀਸ ਨੇ ਪਿੰਡ ਭਕਨਾ ਖੁਰਦ ਨੇੜੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਅਗਲੇ ਦੋ ਦਿਨਾਂ ਲਈ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਹਰਕਤ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਹ ਜਾਣਕਾਰੀ ਅੰਮ੍ਰਿਤਸਰ ਦੇ ਡੀਸੀਪੀ (ਡਿਟੈਕਟਿਵ) ਮੁਖਵਿੰਦਰ ਸਿੰਘ ਭੁੱਲਰ ਨੇ ਦਿੱਤੀ।
ਫੋਰੈਂਸਿਕ ਟੀਮ ਕਰ ਰਹੀ ਹੈ ਜਾਂਚ
ਫੋਰੈਂਸਿਕ ਟੀਮ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਮਿਲੇ ਏ.ਕੇ.-47, ਕਾਰਤੂਸ, ਪਿਸਤੌਲ ਦੀ ਜਾਂਚ ਕਰ ਰਹੀ ਹੈ। ਇੰਨਾ ਹੀ ਨਹੀਂ ਟੀਮ ਨੇ ਮੌਕੇ ‘ਤੇ ਮਿਲੇ ਮੁਲਜ਼ਮਾਂ ਦੇ ਉਂਗਲਾਂ ਦੇ ਨਿਸ਼ਾਨਾਂ ਦੇ ਸੈਂਪਲ ਵੀ ਲਏ ਹਨ। ਫੋਰੈਂਸਿਕ ਟੀਮ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਕੀ ਮੌਕੇ ਤੋਂ ਮਿਲੀ ਏ.ਕੇ.-47, ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਤਾਂ ਨਹੀਂ ਸੀ।
ਵੱਡਾ ਗਠਜੋੜ ਤੋੜਿਆ: ਭਾਨ
ਏਡੀਜੀਪੀ ਪ੍ਰਮੋਦ ਭਾਨ ਨੇ ਦੱਸਿਆ ਕਿ ਪੁਲਿਸ ਇਨ੍ਹਾਂ ਦੋ ਗੈਂਗਸਟਰਾਂ ਨੂੰ ਮਾਰਨ ਤੋਂ ਇਲਾਵਾ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਸਾਰੇ ਮੁਲਜ਼ਮਾਂ ਨੂੰ ਫੜਨ ਵਿੱਚ ਸਫ਼ਲ ਰਹੀ ਹੈ। ਇਸ ਨਾਲ ਪੁਲਿਸ ਨੇ ਗੈਂਗਸਟਰਾਂ ਦਾ ਵੱਡਾ ਗਠਜੋੜ ਤੋੜ ਦਿੱਤਾ ਹੈ। ਭਵਿੱਖ ਵਿੱਚ ਵੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦਾ ਖਾਤਮਾ ਪੁਲਿਸ ਦੇ ਨਿਸ਼ਾਨੇ ‘ਤੇ ਹੈ।
ਹਵੇਲੀ ਸਾਡੀ ਪਰ ਘਟਨਾ ਨਾਲ ਸਾਡਾ ਕੋਈ ਸਬੰਧ ਨਹੀਂ : ਬਿੱਲਾ ਦੋਧੀ
ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਦੋ ਗੈਂਗਸਟਰਾਂ ਨੂੰ ਪੰਜਾਬ ਪੁਲਿਸ ਵੱਲੋਂ ਬੀਤੇ ਕੱਲ੍ਹ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਤੋਂ ਬਾਅਦ ਘਟਨਾ ਵਾਲੇ ਸਥਾਨ ਹਵੇਲੀ ਦੇ ਮਾਲਕ ਬਲਵਿੰਦਰ ਸਿੰਘ ਬਿੱਲਾ ਦੋਧੀ ਨੇ ਦੱਸਿਆ ਕਿ ਹਵੇਲੀ ਸਾਡੀ ਹੈ ਮਗਰ ਵਾਪਰੀ ਇਸ ਘਟਨਾ ਨਾਲ ਉਨ੍ਹਾਂ ਦਾ ਕੋਈ ਵੀ ਤਾਲੁਕਾਤ ਵਾਸਤਾ ਨਹੀਂ ਹੈ। ਬਿੱਲਾ ਦੋਧੀ ਨੇ ਦੱਸਿਆ ਕਿ ਜਦ ਗੈਂਗਸਟਰ ਸਵੇਰੇ ਉਨ੍ਹਾਂ ਦੀ ਖਾਲੀ ਪਈ ਦਰਵਾਜ਼ਾ ਖੁੱਲ੍ਹੇ ਹਵੇਲੀ ਵੱਲ ਆਏ ਤਾਂ ਉਹ ਉਸ ਸਮੇਂ ਆਪਣੇ ਹਵੇਲੀ ਦੇ ਨਜ਼ਦੀਕ ਖੇਤਾਂ ਵਿੱਚ ਪਸ਼ੂਆਂ ਦੇ ਚਾਰੇ ਦਾ ਆਚਾਰ ਪਾ ਰਹੇ ਸਨ। ਮੱਕੀ ਦੀ ਕਟਾਈ ਕਰ ਰਹੇ ਸਨ ਤੇ ਇਕਦਮ ਇਹ ਗੈਂਗਸਟਰ ਹਵੇਲੀ ਦਾ ਦਰਵਾਜ਼ਾ ਖੁੱਲ੍ਹਾ ਹੋਣ ਕਰਕੇ ਅੰਦਰ ਆਣ ਪਹੁੰਚੇ ਜਿਸ ਦੇ ਤੁਰੰਤ ਬਾਅਦ ਪੁਲਿਸ ਨੇ ਸਾਡੇ ਸਮੇਤ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ਨੂੰ ਇੱਥੋਂ ਭੱਜਣ ਲਈ ਕਿਹਾ ਕਿ ਇਕ ਸਾਈਡ ‘ਤੇ ਹੋ ਜਾਓ ਇਹ ਜੋ ਹਵੇਲੀ ਅੰਦਰ ਵਿਅਕਤੀ ਫੜੇ ਹਨ। ਉਹ ਉਹ ਗੈਂਗਸਟਰ ਹਨ ਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣਾ ਕੰਮ ਧੰਦਾ ਛੱਡ ਕੇ ਪਿੱਛੇ ਆ ਗਏ ਤੇ ਇੰਨੇ ਵਿੱਚ ਹੀ ਕੁਝ ਸਮੇਂ ਬਾਅਦ ਗੈਂਗਸਟਰਾਂ ਤੇ ਪੁਲਿਸ ਵਿਚ ਗੋਲ਼ਾਬਾਰੀ ਸ਼ੁਰੂ ਹੋ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਗੱਡੀ ਇੱਥੇ ਆਉਣ ਬਾਰੇ ਜਾਂ ਸਾਡੇ ਇਨ੍ਹਾਂ ਨਾਲ ਸਬੰਧ ਬਾਰੇ ਕੋਈ ਗੱਲ ਕਰ ਰਹੇ ਹਨ। ਉਹ ਸਰਾਸਰ ਝੂਠ ਹੈ ਉਨ੍ਹਾਂ ਕਿਹਾ ਕਿ ਸਾਡੇ ਪੁੱਤਰ ਸਤਨਾਮ ਸਿੰਘ ਜੋ ਕਿ ਉਹ ਆਪਣਾ ਉਸ ਸਮੇਂ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਇਸ ਸਬੰਧੀ ਉਨ੍ਹਾਂ ਦੇ ਪੁੱਤਰ ਨੂੰ ਵੀ ਕੁਝ ਪਤਾ ਨਹੀਂ ਹੈਜੋ ਕਿ ਉਨ੍ਹਾਂ ਕੋਲ ਇਹੋ ਜਿਹੀ ਕੋਈ ਵੀ ਗੱਡੀ ਵੀ ਨਹੀਂ ਹੈ ਨੇ ਕਿਹਾ ਕਿ ਸਾਡੇ ਕੋਲ ਇਕ ਪੁਰਾਣੇ ਮਾਡਲ ਦੀ ਬਲੈਰੋ ਗੱਡੀ ਹੈ ਜੋ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਹਵੇਲੀ ਤੋਂ ਕਰੀਬ ਤਿੱਨ ਚਾਰ ਕਿਲੋਮੀਟਰ ਦੂਰ ਭਕਨਾ ਅੱਡਾ ਘਰ ਵਿਖੇ ਹੀ ਖੜ੍ਹੀ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਪੁਲਿਸ ਦੇ ਨਾਲ ਸਹਾਇਤਾ ਵਜੋਂ ਹਰ ਸਮੇਂ ਹਾਜ਼ਰ ਹਨ।
Comment here