ਅਪਰਾਧਸਿਆਸਤਖਬਰਾਂ

ਮੂਸੇਵਾਲੇ ਦੇ ਕਤਲ ਵਾਲੀ ਜਗ੍ਹਾ ਪਹੁੰਚ ਕੇ ਭੁਵਕ ਹੋਈ ਮਾਂ ਚਰਨ ਕੌਰ

ਮਾਨਸਾ-ਅੱਜ ਪਿੰਡ ਜਵਾਹਰਕੇ ‘ਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਪਹੁੰਚੇ। ਜਿਸ ਜਗ੍ਹਾ ਉਤੇ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਉਸ ਥਾਂ ਉਤੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਏ ਗਏ। ਇਸ ਮੌਕੇ ਮੂਸੇਵਾਲੇ ਦੀ ਮਾਤਾ ਜੀ ਕਾਫੀ ਭਾਵੁਕ ਹੋ ਗਏ। ਉਹ ਸਿੱਧੂ ਮੂਸੇਵਾਲਾ ਦੇ ਕਤਲ ਵਾਲੀ ਥਾਂ ਉਤੇ ਮੱਥਾ ਟੇਕਣ ਸਮੇਂ ਆਪਣੇ ਅੱਥਰੂ ਰੋਕ ਨਾ ਸਕੇ। ਉਹ ਕੁਝ ਪਲ ਉਸੇ ਥਾਂ ਉਤੇ ਬੈਠੇ ਰਹੇ। ਉਸ ਸਮੇਂ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ। ਇਸ ਥਾਂ ਉਤੇ ਸਿੱਧੂ ਮੂਸੇਵਾਲਾ ਦੀ ਥਾਰ ਉਤੇ ਫਾਇਰਿੰਗ ਕੀਤੀ ਗਈ। ਇਥੇ ਅਜੇ ਵੀ ਕੰਧ ਉਤੇ ਗੋਲੀਆਂ ਨੇ ਨਿਸ਼ਾਨ ਮੌਜੂਦ ਹਨ। ਇਹ ਜਗ੍ਹਾ ਹੁਣ ਯਾਦਗਾਰ ਬਣ ਗਈ ਹੈ ਤੇ ਦੂਰੋਂ ਦੂਰੋਂ ਮੂਸੇਵਾਲਾ ਦੇ ਪ੍ਰਸੰਸਕ ਇਥੇ ਪੁੱਜਦੇ ਹਨ।

Comment here