ਸਿਆਸਤਖਬਰਾਂਮਨੋਰੰਜਨ

ਮੂਸੇਵਾਲਾ ਦੇ ਯੂਟਿਊਬ ’ਚ ਕਰੋੜ ਤੋਂ ਟੱਪੇ ਸਬਸਕ੍ਰਾਈਬਰ

ਮਿਲਿਆ ਡਾਇੰਮਡ ਪਲੇਅ ਬਟਨ
ਮਾਨਸਾ-ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਰਿਕਾਰਡ ਜੁੜ ਗਿਆ ਹੈ। ਯੂਟਿਊਬ ਨੇ ਸਨਮਾਨ ਵਜੋਂ ਸਿੱਧੂ ਮੂਸੇਵਾਲਾ ਨੂੰ ਡਾਇੰਮਡ ਪਲੇ ਬਟਨ ਦਿੱਤਾ ਹੈ। ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇਂ 4 ਮਹੀਨੇ ਹੋ ਗਏ ਹਨ। ਹਾਲੇ ਵੀ ਉਨ੍ਹਾਂ ਦਾ ਨਾਂ ਸੁਰਖੀਆਂ ‘ਚ ਬਣਿਆ ਹੋਇਆ ਹੈ। ਮਰਨ ਉਪਰੰਤ ਸਿੱਧੂ ਮੂਸੇਵਾਲਾ ਦੇ ਕਈ ਗੀਤ ਕਿੰਨੇ ਹੀ ਮਹੀਨੇ ਟਰੈਂਡਿੰਗ ‘ਚ ਰਹੇ। ਦੱਸ ਦਈਏ ਕਿ ਇਹ ਪ੍ਰਾਪਤੀ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਯੂਟਿਊਬ ‘ਤੇ 1 ਕਰੋੜ ਸਬਸਕ੍ਰਾਈਬਰ ਹੋ ਜਾਂਦੇ ਹਨ। ਸਿੱਧੂ ਮੂਸੇਵਾਲਾ ਦੇ ਯੂਟਿਊਬ ‘ਤੇ 1 ਕਰੋੜ ਤੋਂ ਵੀ ਵੱਧ ਸਬਸਕ੍ਰਾਈਬਰ ਹਨ। ਉਨ੍ਹਾਂ ਨੂੰ ਹਾਲ ਹੀ ‘ਚ ਇਹ ਸਨਮਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿੱਧੂ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ, ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਹੋਰ ਕਿਸੇ ਵੀ ਪੰਜਾਬੀ ਗਾਇਕ ਦੇ ਨਾ ਤਾਂ ਇੱਕ ਕਰੋੜ ਸਬਸਕ੍ਰਾਈਬਰ ਹਨ ਅਤੇ ਨਾ ਹੀ ਉਨ੍ਹਾਂ ਨੂੰ ਇਹ ਪ੍ਰਾਪਤੀ ਮਿਲੀ ਹੈ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੇ 5 ਸਾਲਾਂ ਦੇ ਮਿਊਜ਼ਿਕ ਕਰੀਅਰ ‘ਚ ਇੰਡਸਟਰੀ ਨੂੰ ਜ਼ਬਰਦਸਤ ਗਾਣੇ ਦਿੱਤੇ। ਉਨ੍ਹਾਂ ਦੇ ਮਰਨ ਉਪਰੰਤ ਵੀ ਉਨ੍ਹਾਂ ਦੇ ਗੀਤ ਲੋਕ ਸੁਣ ਰਹੇ ਹਨ। ਉਨ੍ਹਾਂ ਦੇ ਸਭ ਤੋਂ ਜ਼ਿਆਦਾ ਸੁਣੇ ਜਾਣ ਵਾਲੇ ਗੀਤਾਂ ‘ਚ ‘ਦਿ ਲਾਸਟ ਰਾਈਡ’, ‘295’, ‘ਲੈਵਲਜ਼’, ‘ਈਸਟ  ਸਾਈਡ ਫ਼ਲੋ’ ਅਤੇ ਹੋਰ ਕਈ ਗੀਤ ਹਨ। ਇਸ ਦੇ ਨਾਲ-ਨਾਲ ਮੂਸੇਵਾਲਾ ਦਾ ਸੋਸ਼ਲ ਮੀਡੀਆ ‘ਤੇ ਵੀ ਦਬਦਬਾ ਹੈ। ਇੰਸਟਾਗ੍ਰਾਮ ‘ਤੇ ਸਿੱਧੂ ਮੂਸੇਵਾਲਾ ਦੇ 1 ਕਰੋੜ ਤੋਂ ਵੱਧ ਫ਼ਾਲੋਅਰਜ਼ ਹਨ ਅਤੇ ਯੂਟਿਊਬ ‘ਤੇ 1 ਕਰੋੜ ਸਬਸਕ੍ਰਾਈਬਰ ਹਨ।

Comment here