ਸਿਆਸਤਖਬਰਾਂਚਲੰਤ ਮਾਮਲੇ

ਮੂਸੇਵਾਲਾ ਦੇ ਪਿਤਾ ਨੇ ਪੁੱਤ ਦਾ ਟੈਟੂ ਗੁਦਵਾਇਆ

ਚੰਡੀਗੜ੍ਹ-ਪੁਲਸ ਵਲੋਂ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਸਾਰੇ ਸ਼ੂਟਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਹਾਲਾਂਕਿ ਕਤਲ ਪਿੱਛੇ ਮਾਸਟਰਮਾਈਂਡ ਗੋਲਡੀ ਬਰਾੜ ਅਜੇ ਵੀ ਕੈਨੇਡਾ ’ਚ ਲੁਕਿਆ ਬੈਠਾ ਹੈ। ਸਿੱਧੂ ਦੇ ਕਤਲ ਮਗਰੋਂ ਉਸ ਦੇ ਚਾਹੁਣ ਵਾਲਿਆਂ ਵਲੋਂ ਆਪਣੇ ਚਹੇਤੇ ਗਾਇਕ ਨੂੰ ਸਾਰੀ ਉਮਰ ਯਾਦ ਰੱਖਣ ਲਈ ਬਾਂਹ ’ਤੇ ਟੈਟੂ ਬਣਵਾਏ ਗਏ, ਜਿਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ। ਹੁਣ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਸਿੱਧੂ ਮੂਸੇ ਵਾਲਾ ਦੇ ਪਿਤਾ ਆਪਣੇ ਪੁੱਤ ਦਾ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਹਨ।
ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤ ਦੀ ਉਸ ਤਸਵੀਰ ਦਾ ਟੈਟੂ ਬਣਵਾ ਰਹੇ ਹਨ, ਜੋ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਪੇਜ ’ਤੇ ਇਸੇ ਸਾਲ 10 ਮਈ ਨੂੰ ਪੋਸਟ ਕੀਤੀ ਗਈ ਸੀ। ਸਿੱਧੂ ਦੇ ਪਿਤਾ ਦੀ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਆਪਣੇ ਪਿਤਾ ਨੂੰ ਆਪਣਾ ਦੋਸਤ ਦੱਸਦਾ ਸੀ। ਦੋਵਾਂ ਨੂੰ ਅਕਸਰ ਸਟੇਜ ’ਤੇ ਇਕੱਠਿਆਂ ਇਕ-ਦੂਜੇ ਪ੍ਰਤੀ ਇੱਜ਼ਤ-ਮਾਣ ਤੇ ਪਿਆਰ ਲੁਟਾਉਂਦੇ ਦੇਖਿਆ ਜਾਂਦਾ ਰਿਹਾ ਹੈ।

Comment here