ਅਪਰਾਧਸਿਆਸਤਖਬਰਾਂ

ਮੂਸੇਵਾਲਾ ਦੇ ਪਿਤਾ ਦੇ ਗੰਨਮੈਨ ਕੋਲੋਂ ਅਚਨਚੇਤੀ ਚੱਲੀ ਗੋਲੀ, ਗੰਨਮੈਨ ਜ਼ਖ਼ਮੀ

ਮਾਨਸਾ-ਮਾਨਸਾ ਕੈਂਚੀਆਂ ਨੇੜੇ ਮੈਰਿਜ ਪੈਲੇਸ ਰੋਇਲ ਗਰੀਨ ਵਿਚ ਬੀਤੇ ਦਿਨੀਂ ਵਿਆਹ ਸਮਾਗਮ ਦੌਰਾਨ ਗੋਲ਼ੀ ਚੱਲਣ ਨਾਲ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਇਸ ਦੌਰਾਨ ਗੋਲ਼ੀ ਚਲਾਉਣ ਵਾਲੇ ਨੌਜਵਾਨ ਦੀ ਪਛਾਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ਵਜੋਂ ਹੋਈ ਹੈ। ਇੱਥੇ ਜ਼ਿਕਰਯੋਗ ਹੈ ਕਿ ਜਦ ਪੈਲੇਸ ਵਿਚ ਗੋਲ਼ੀ ਚੱਲੀ ਤਾਂ ਇਸ ਦੌਰਾਨ ਜ਼ਖ਼ਮੀ ਹੋਣ ਵਾਲੇ ਨੌਜਵਾਨ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਵਿਚ ਪੁਲਿਸ ਵੱਲੋਂ ਕੀਤੀ ਪੜਤਾਲ ਬਾਅਦ ਪਤਾ ਲੱਗਿਆ ਹੈ ਕਿ ਜਿਸ ਵਿਅਕਤੀ ਨੂੰ ਗੋਲ਼ੀ ਲੱਗੀ ਹੈ। ਉਹ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਗੰਨਮੈਨ ਸੀ। ਥਾਣਾ ਸਿਟੀ ਮਾਨਸਾ ਦੇ ਮੁਖੀ ਬਲਦੇਵ ਸਿੰਘ ਅਨੁਸਾਰ ਨਵਜੋਤ ਸਿੰਘ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਗੰਨਮੈਨ ਹੈ। ਉਹ ਛੁੱਟੀ ਲੈ ਕੇ ਵਿਆਹ ’ਤੇ ਆਇਆ ਸੀ। ਵਿਆਹ ਸਮਾਗਮ ਦੌਰਾਨ ਉਸ ਕੋਲੋਂ ਬਿਨ੍ਹਾਂ ਮੰਦਭਾਵਨਾ ਦੇ ਗੋਲੀ ਚੱਲ ਗਈ, ਜਿਸ ਨਾਲ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ। ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਗੋਲ਼ੀ ਕਿਹੜੇ ਹਾਲਾਤਾਂ ਵਿਚ ਚੱਲੀ ਹੈ।

Comment here