ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ ਰਕੇਸ਼ ਟਿਕੈਤ

ਮਾਨਸਾ-ਲੰਘੇ ਦਿਨੀ ਨੌਜਵਾਨ ਗਾਇਕ ਤੇ ਕਾਂਗਰਸੀ ਨੇਤਾ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ, ਵਿਚਾਰਧਾਰਕ ਵਿਰੋਧਤਾ ਦੇ ਬਾਵਜੂਦ ਉਸ ਦੀ ਮੌਤ ਦਾ ਹਰੇਕ ਨੇ ਸੋਗ ਮਨਾਇਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਤਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਚੇਚਾ ਮੂਸੇ ਪਿੰਡ ਪੁੱਜੇ। ਟਿਕੈਤ ਨੇ ਕਿਹਾ ਕਿ ਮੈਂ ਇੱਕ ਪਿਤਾ ਵਿੱਚ ਇੱਕ ਜਵਾਨ ਪੁੱਤਰ ਨੂੰ ਗੁਆਉਣ ਤੋਂ ਬਾਅਦ ਇੰਨੀ ਹਿੰਮਤ ਦੇਖੀ, ਪੁੱਤਰ ਤੁਸੀਂ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਪਰ ਤੁਸੀਂ ਅਮਰ ਹੋ ਗਏ। ਪੂਰਾ ਦੇਸ਼ ਤੁਹਾਡੇ ਮਾਤਾ-ਪਿਤਾ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸਿੱਧੂ ਆਪਣੇ ਪਿੰਡ ਵਿੱਚ ਕੈਂਸਰ ਹਸਪਤਾਲ ਬਣਾਉਣਾ ਚਾਹੁੰਦੇ ਸਨ, ਉਨ੍ਹਾਂ ਨੂੰ ਇਸ ਇਲਾਕੇ ਨਾਲ ਬਹੁਤ ਪਿਆਰ ਸੀ, ਇਸੇ ਲਈ ਉਹ ਆਪਣੇ ਪਿੰਡ ਵਿੱਚ ਰਹੇ। ਟਿਕੈਤ ਨੇ ਕਿਹਾ ਕਿ ਉਸ ਦੇ ਕਾਤਲਾਂ ਨੂੰ ਜਲਦੀ ਫੜ ਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਜਵਾਨ ਪੁੱਤ ਦੀ ਮੌਤ ਨਾਲ ਪੀੜ ਨਾਲ ਭਰੇ ਮਾਪਿਆਂ ਨੂੰ ਇਨਸਾਫ ਮਿਲ ਸਕੇ।

Comment here