ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਮੂਸੇਵਾਲਾ ਦੇ ਕਤਲ ਮਗਰੋਂ ਮਾਨਸਾ ਚ ਹਾਲਾਤ ਤਣਾਅ ਵਾਲੇ

ਚੱਪੇ ਚੱਪੇ ‘ਤੇ ਪੁਲਸ ਦਾ ਪਹਿਰਾ

ਮਾਨਸਾ- ਬੀਤੇ ਦਿਨ ਦਿਨ-ਦਿਹਾੜੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗਾਿਕ ਤੇ ਕਾਂਗਰਸੀ ਨੇਤਾ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅੱਜ ਉਸ ਦਾ ਮਾਨਸਾ ਦੇ ਸਿਵਲ ਹਸਪਤਾਲ ਚ ਪੋਸਟਮਾਰਟਮ ਹੋਣਾ ਹੈ, ਵੱਡੀ ਗਿਣਤੀ ਲੋਕ ਮੂਸੇਵਾਲਾ ਦੀ ਮੌਤ ਤੋਂ ਦੁਖੀ ਤੇ ਸਰਕਾਰ ਅਤੇ ਪੁਲਸ ਪ੍ਰਤੀ ਰੋਸ ਜਤਾਉੰਦੇ ਹੋਏ ਮਾਨਸਾ ਸ਼ਹਿਰ ਦੀਆਂ ਸੜਕਾਂ ਤੇ ਹਨ। ਮਹੌਲ ਤਣਾਅ ਵਾਲਾ ਹੋਣ ਕਰਕੇ ਵੱਡੀ ਗਿਣਤੀ ‘ਚ ਪੁਲਸ ਸਿਵਲ ਹਸਪਤਾਲ ਦੇ ਆਸ ਪਾਸ ਲਗਾ ਦਿੱਤੀ ਗਈ ਅਤੇ ਹਸਪਤਾਲ ਦੇ ਚਾਰੇ ਪਾਸੇ ਬੈਰੀਗੇਡਿੰਗ ਕਰ ਦਿੱਤੀ ਗਈ ਹੈ। ਸ਼ਹਿਰ ’ਚ ਅੱਜ ਦੁਕਾਨਾਂ ਬੰਦ ਕੀਤੀਆਂ ਹੋਈਆਂ ਹਨ ਅਤੇ ਮੂਸੇ ਪਿੰਡ ’ਚ ਲੋਕ ਇਕੱਠੇ ਹੋ ਰਹੇ ਹਨ। ਪੁਲਿਸ ਫ਼ੋਰਸ ਵੱਡੀ ਗਿਣਤੀ ’ਚ ਲਗਾ ਦਿੱਤੀ ਗਈ ਹੈ ਅਤੇ ਪੁਲਿਸ ਦੀਆਂ ਗੱਡੀਆ ਰਾਤ ਭਰ ਗਲੀਆਂ ‘ਚ ਘੁੰਮਦੀਆਂ ਦਿਖਾਈ ਦਿੱਤੀਆਂ। ਸਿੱਧੂ ਮੂਸੇਵਾਲਾ ਦੇ ਸਮੱਰਥਕਾਂ ਦਾ ਜਿੱਥੇ ਸਿਵਲ ਹਸਪਤਾਲ ਵਿਚ ਐਤਵਾਰ ਨੂੰ ਤਾਂਤਾ ਲੱਗਿਆ ਹੋਇਆ ਸੀ ਅਤੇ ਅੱਜ ਫ਼ਿਰ ਲੋਕ ਇਕੱਠੇ ਹੋ ਰਹੇ ਹਨ। ਸ਼ਹਿਰ ’ਚ ਹਰ ਪਾਸੇ ਸਿੱਧੂ ਮੂਸੇਵਾਲਾ ਦੀ ਚਰਚਾ ਚੱਲ ਰਹੀ ਹੈ ਅਤੇ ਪੁਲਿਸ ਚੱਪੇ ਚੱਪੇ ’ਤੇ ਖੜ੍ਹੀ ਹੈ। ਮਾਨਸਾ ਜ਼ਿਲ੍ਹੇ ਦੇ ਇਲਾਵਾ ਹੋਰ ਜ਼ਿਲ੍ਹਿਆਂ ਦੀ ਪੁਲਿਸ ਮਾਨਸਾ ’ਚ ਤਾਇਨਾਤ ਕਰ ਦਿੱਤੀ ਗਈ ਹੈ, ਫ਼ਿਲਹਾਲ ਅਜੇ ਸਿੱਧੂ ਮੂਸੇਵਾਲਾ ਦੇ ਸਸਕਾਰ ਬਾਰੇ ਕੋਈ ਸਮਾਂ ਤੈਅ ਨਹੀਂ ਹੋਇਆ ਹੈ। ਇਲਾਕੇ ਦੇ ਆਮ ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਪੰਜਾਬ ਸਰਕਾਰ ਨੂੰ ਕੋਸਿਆ ਜਾ ਰਿਹਾ ਹੈ। ਲੋਕੀਂ ਆਖ ਰਹੇ ਹਨ ਕਿ ਜੇਕਰ ਉਸ ਦੀ ਸੁਰੱਖਿਆ ਵਾਪਸ ਨਾ ਲਈ ਹੁੰਦੀ ਤਾਂ ਅੱਜ ਅਜਿਹੀ ਘਟਨਾ ਦਾ ਅੰਜ਼ਾਮ ਨਾ ਹੁੰਦਾ। ਇੱਥੇ ਵੀ ਲੋਕ ਹੈਰਾਨ ਹਨ ਕਿਹਾ ਕਿ ਜਵਾਹਰਕੇ ਵਿਖੇ ਜਿੱਥੇ ਫਿਰਨੀ ਕੋਲ ਸਿੱਧੂ ਮੂਸੇਵਾਲਾ ‘ਤੇ ਹਮਲਾ ਹੋਇਆ ਹੈ , ਉਥੇ ਵੀ ਕੋਈ ਸੁੰਨਸਾਨ ਜਗ੍ਹਾ ਨਹੀਂ ਹੈ। ਪੁਲਿਸ ਪ੍ਰਸ਼ਾਸਨ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਸੀ।

Comment here