ਮਾਨਸਾ-ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਐਸਵਾਈਐਲ ਗੀਤ ਨੂੰ ਯੂਟਿਊਬ ਨੇ ਆਪਣੇ ਚੈਨਲ ਤੋਂ ਹਟਾ ਦਿੱਤਾ ਹੈ। ਯੂਟਿਊਬ ਤੋਂ ਗੀਤ ਹਟਾਏ ਜਾਣ ਕਾਰਨ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ।ਦੱਸ ਦੇਈਏ ਕਿ ਗੀਤ ਨੂੰ ਲੈ ਕੇ ਐਸਵਾਈਐਲ ਨਹਿਰ ਦੇ ਗਠਨ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਜ਼ੋਰਾਂ ‘ਤੇ ਭਖ ਗਈ ਸੀ। ਗੀਤ ‘ਚ ਮੂਸੇਵਾਲਾ ਨੇ ਐਸਵਾਈਐਲ ਅਤੇ ਬੰਦੀ ਸਿੰਘਾਂ ਦਾ ਮਸਲਾ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਹਾਲਾਂਕਿ ਯੂਟਿਊਬ ਵੱਲੋਂ ਇਸ ਨੂੰ ਕਾਨੂੰਨੀ ਸ਼ਿਕਾਇਤ ਵੱਜੋਂ ਹਟਾਉਣ ਬਾਰੇ ਕਿਹਾ ਗਿਆ ਹੈ।
ਸਿੱਧੂ ਮੂਸੇਵਾਲਾ ਦਾ ਐਸਵਾਈਐਲ ਨਹਿਰ ‘ਤੇ ਗੀਤ ਬੀਤੇ ਦਿਨੀ 6 ਵਜੇ ਜਾਰੀ ਕੀਤਾ ਗਿਆ ਸੀ। ਲੋਕਾਂ ਨੇ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਸੀ, ਜਿਸ ਸਦਕਾ ਇਹ 27 ਕਰੋੜ ਤੋਂ ਵੱਧ ਲੋਕਾਂ ਵੱਲੋਂ ਹੁਣ ਤੱਕ ਵੇਖਿਆ ਜਾ ਚੁੱਕਿਆ ਸੀ। ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਵੀਰਵਾਰ ਨੂੰ ਐਸਵਾਈਐਲ (ਸ਼ੈਲ਼ ਸ਼ੋਨਗ) ਨਹਿਰ ‘ਤੇ ਰਿਲੀਜ਼ ਹੋਏ ਗੀਤ ਨੇ ਨਵਾਂ ਰਿਕਾਰਡ ਕਾਇਮ ਕੀਤੇ ਹਨ, ਜਿਸ ਨੂੰ 4 ਮਿੰਟਾਂ ਦੇ ਅੰਦਰ ਹੀ 4 ਲੱਖ 67 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਵ ਹੋ ਕੇ ਵੇਖਿਆ। ਗੀਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਦੁਨੀਆ ਭਰ ਵਿੱਚ ਵਸਦੇ ਸਰੋਤਿਆਂ ਸਣੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ।
ਦੱਸ ਦੇਈਏ ਕਿ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਪਿੱਛੋਂ ਉਸਦੇ ਪਿਤਾ ਨੇ ਉਸ ਦੇ ਰਿਲੀਜ਼ ਕਰਨ ਲਈ ਰਹਿੰਦੇ ਗੀਤਾਂ ਦਾ ਜ਼ਿੰਮਾ ਲਿਆ ਸੀ।
Comment here