ਮਾਨਸਾ-ਨੌਜਵਾਨ ਕਾਂਗਰਸੀ ਆਗੂ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਲੋੜੀਂਦੇ ਛੇਵੇਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਦੇ ਪੁਲਿਸ ਨੇੜੇ ਹੀ ਪੁੱਜੀ ਹੋਈ ਹੈ, ਉਸ ਨੂੰ ਫੜਨ ਲਈ ਪੰਜਾਬ ਪੁਲਿਸ ਨੇ ‘ਅਪਰੇਸ਼ਨ ਮੁੰਡੀ’ ਤਿਆਰ ਕਰ ਲਿਆ ਹੈ। ਦੀਪਕ ਮੁੰਡੀ ਦੀ ਭਾਲ ‘ਚ 5 ਟੀਮਾਂ ਅਜੇ ਵੀ ਅੰਮਿ੍ਤਸਰ ਅਤੇ ਤਰਨਤਾਰਨ ਦੇ ਕਈ ਪਿੰਡਾਂ ‘ਚ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਨੂੰ ਸੂਹ ਮਿਲੀ ਸੀ ਕਿ ਦੀਪਕ ਮੁੰਡੀ ਨੇੜੇ ਹੀ ਕਿਤੇ ਲੁਕਿਆ ਹੋਇਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਦੀਪਕ ਕੋਲ ਹਥਿਆਰ ਵੀ ਹਨ। ਇਸੇ ਦੌਰਾਨ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲਿਸ ਨੂੰ ਦੀਪਕ ਮੁੰਡੀ ਦੇ ਟਿਕਾਣੇ ਸਬੰਧੀ ਅਹਿਮ ਜਾਣਕਾਰੀਆਂ ਮਿਲੀਆਂ ਹਨ, ਉਹ ਪੁਲਿਸ ਦੇ ਰਾਡਾਰ ’ਤੇ ਹੈ। ਇਸ ਤਹਿਤ ਪੰਜਾਬ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਉਸ ਨੂੰ ਲੱਭਣ ਲਈ ਚਲੀਆਂ ਗਈਆਂ ਹਨ। ਪੰਜਾਬੀ ਗਾਇਕ ਦਾ ਕਤਲ ਕਰਨ ਵਾਲੇ ਤਿੰਨ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ, ਕਸ਼ਿਸ ਉਰਫ਼ ਕੁਲਦੀਪ ਅਤੇ ਅੰਕਿਤ ਸੇਰਸਾ ਫੜੇ ਜਾ ਚੁੱਕੇ ਹਨ ਜਦੋਂਕਿ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਹਨ। ਇਸ ਕਤਲ ਕੇਸ ਲਈ ਲੋੜੀਂਦੇ ਇੱਕੋ-ਇੱਕ ਕਾਤਲ ਦੀਪਕ ਮੁੰਡੀ ਨੂੰ ਫੜਨ ਲਈ ਪੁਲਿਸ ਛਾਪੇ ਮਾਰ ਰਹੀ ਹੈ। ਮਾਨਸਾ ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ ਸ਼ਾਰਪ ਸ਼ੂਟਰ ਦੀਪਕ ਮੁੰਡੀ ਮੂਸੇਵਾਲਾ ਦੇ ਕਤਲ ਵਿੱਚ ਬੋਲੈਰੋ ਮੌਡਿਊਲ ਦਾ ਹਿੱਸਾ ਸੀ। ਉਹ ਫ਼ੌਜੀ, ਕਸ਼ਿਸ ਅਤੇ ਅੰਕਿਤ ਨਾਲ ਗੱਡੀ ਵਿੱਚ ਸੀ। ਉਹ ਕਤਲ ਤੋਂ ਬਾਅਦ ਇਨ੍ਹਾਂ ਸ਼ੂਟਰਾਂ ਦੇ ਨਾਲ ਹੀ ਹਰਿਆਣਾ ਹੁੰਦੇ ਹੋਏ ਗੁਜਰਾਤ ਤੱਕ ਪੁੱਜ ਗਿਆ।
Comment here