ਸਿਆਸਤਖਬਰਾਂਚਲੰਤ ਮਾਮਲੇ

ਮੂਸੇਵਾਲਾ ਦੀ ਯਾਦ ਚ ਬਣੇਗਾ ਮਿਊਜ਼ਿਕ ਆਡੀਟੋਰੀਅਮ ਤੇ ਹਸਪਤਾਲ

ਚੰਡੀਗੜ੍ਹ-‘ਆਪ’ ਸਰਕਾਰ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਇੱਕ ਯਾਦਗਾਰ ਬਣਾਈ ਜਾਵੇਗੀ, ਜਿਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਆਉਂਦੇ ਦਿਨਾਂ ਵਿਚ ਐਲਾਨ ਕਰ ਸਕਦੇ ਹਨ| ਪੰਜਾਬ ਸਰਕਾਰ ਤਰਫ਼ੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਕੋਲ ਪਰਿਵਾਰ ਨੇ ਮਿਊਜ਼ਿਕ ਆਡੀਟੋਰੀਅਮ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ, ਜਿਸ ’ਤੇ ਸਰਕਾਰ ਵੱਲੋਂ ਫ਼ੁੱਲ ਚੜ੍ਹਾਏ ਜਾਣਗੇ। ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਦੀ ਯਾਦ ਵਿੱਚ ਮਿਊਜ਼ਿਕ ਆਡੀਟੋਰੀਅਮ ਬਣਾਉਣ ਦਾ ਫ਼ੈਸਲਾ ਮੁੱਖ ਮੰਤਰੀ ਲੈਣਗੇ| ਧਾਲੀਵਾਲ ਅਨੁਸਾਰ ਮੂਸੇਵਾਲਾ ਦੀ ਯਾਦ ਵਿਚ ਮਾਨਸਾ ਵਿੱਚ ਇੱਕ ਹਸਪਤਾਲ ਵੀ ਬਣਾਇਆ ਜਾਵੇਗਾ। ਪਿੰਡ ਮੂਸਾ ਦੇ ਅਧੂਰੇ ਸਟੇਡੀਅਮ ਨੂੰ ਵੀ ਪੂਰਾ ਕਰਵਾਇਆ ਜਾਵੇਗਾ।

Comment here