ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਮੂਸੇਵਾਲਾ ਕਤਲ ਮਾਮਲੇ ਚ ਪੁਲਸ ਦੇ ਦਾਅਵੇ ਗੋਲਡੀ ਬਰੜ ਨੇ ਝੁਠਲਾਏ

ਮਾਨਸਾ-ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪੁਲਸ ਦੀਆਂ ਵੱਖ ਵੱਖ ਰਿਪੋਰਟਾਂ ਆਈਆਂ ਹਨ, ਹਾਲੇ ਤੱਕ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਕਿਸ ਨੇ ਤੇ ਕਿਉਂ ਉਸ ਦਾ ਕਤਲ ਕੀਤਾ? ਮੂਸੇਵਾਲਾ ਦੇ ਕਤਲ ‘ਚ ਕਿੰਨੇ ਸ਼ਾਰਪ ਸ਼ੂਟਰ ਸ਼ਾਮਲ ਸਨ? ਇਸ ਬਾਰੇ ਨਵਾਂ ਸਵਾਲ ਖੜ੍ਹਾ ਹੋ ਗਿਆ ਹੈ। ਗੈਂਗਸਟਰ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ 8 ਲੋਕਾਂ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ। ਅੰਮ੍ਰਿਤਸਰ ਐਨਕਾਊਂਟਰ ‘ਚ ਮਾਰੇ ਗਏ 2 ਸ਼ਾਰਪ ਸ਼ੂਟਰਾਂ ਤੋਂ ਬਾਅਦ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਪੋਸਟ ‘ਚ ਅਜਿਹਾ ਦਾਅਵਾ ਕੀਤਾ ਹੈ। ਉੱਥੇ ਹੀ ਪੰਜਾਬ ਪੁਲਿਸ ਨੇ ਇਸ ਵਿਚ 6 ਹੀ ਸ਼ਾਰਪ ਸ਼ੂਟਰਾਂ ਦੇ ਸ਼ਾਮਲ ਹੋਣ ਬਾਰੇ ਦੱਸਿਆ ਹੈ। ਦਿੱਲੀ ਪੁਲਿਸ ਨੇ ਸ਼ੁਰੂਆਤੀ ਜਾਂਚ ਵਿਚ 8 ਸ਼ਾਰਪਸ਼ੂਟਰ ਦੱਸੇ ਸੀ। ਹਾਲਾਂਕਿ ਉਸ ਤੋਂ ਬਾਅਦ ਉਹ ਵੀ 6 ਦੱਸਣ ਲੱਗੀ। ਜੇਕਰ ਇਹ ਸੱਚ ਹੈ ਤਾਂ ਫਿਰ ਬਾਕੀ 2 ਸ਼ਾਰਸ਼ੂਟਰ ਕੌਣ ਹਨ? ਚੇਤੇ ਰਹੇ ਕਿ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ‘ਚ ਗੋਲ਼ੀਆਂ ਮਾਰ ਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਗੈਂਗਸਟਰ ਗੋਲਡੀ ਬਰਾੜ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪੋਸਟ ਕੀਤੀ ਜਿਸ ਵਿਚ ਉਸ ਨੇ ਅੰਮ੍ਰਿਤਸਰ ਐੱਨਕਾਊਂਟਰ ‘ਚ ਮਾਰੇ ਗਏ ਸ਼ਾਰਪਸ਼ੂਟਰਾਂ ਰੂਪਾ ਤੇ ਮੰਨੂ ਦੀ ਤਾਰੀਫ ਕੀਤੀ। ਗੋਲਡੀ ਨੇ ਲਿਖਿਆ ਕਿ ਇਕੱਲੇ ਮੂਸੇਵਾਲਾ ਨੂੰ 8 ਲੋਕਾਂ ਨੇ ਘੇਰ ਕੇ ਮਾਰਿਆ। ਉਸ ਨੇ ਦੋਵਾਂ ਦੀ ਤਾਰੀਫ ਇਸ ਲਈ ਕੀਤੀ ਕਿ ਸ਼ਾਰਪ ਸ਼ੂਟਰਾਂ ਨੂੰ ਸੈਂਕੜੇ ਪੁਲਿਸ ਵਾਲਿਆਂ ਨੇ ਘੇਰਿਆ ਹੋਇਆ ਸੀ, ਫਿਰ ਵੀ 6 ਘੰਟੇ ਤਕ ਟੱਕਰ ਲੈਂਦੇ ਰਹੇ। ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ‘ਚ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਸ਼ੂਟਰਾਂ ‘ਚ ਸ਼ਾਮਲ ਅੰਕਿਤ ਨੂੰ ਪੈਸਾ ਨਾ ਦੇਣ ਤੇ ਹੱਤਿਆ ਤੋਂ ਬਾਅਦ ਉਸ ਦਾ ਫੋਨ ਨਾ ਚੁੱਕਣ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ। ਗੋਲਡੀ ਬਰਾੜ ਨੇ ਆਪਣੀ ਪੋਸਟ ‘ਚ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਵੱਲੋਂ ਫੈਲਾਇਆ ਜਾ ਰਿਹਾ ਹੈ ਕਿ ਉਸ ਨੇ ਅੰਕਿਤ ਨਾਂ ਦੇ ਸ਼ਾਰਪ ਸ਼ੂਟਰ ਨੂੰ ਪੈਸਾ ਨਹੀਂ ਦਿੱਤਾ ਤੇ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਸ ਦਾ ਫੋਨ ਨਹੀਂ ਚੁੱਕਿਆ ਜੋ ਕੀ ਬਿਲਕੁਲ ਗਲਤ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਸ਼ਾਰਪ ਸ਼ੂਟਰ ਅੰਕਿਤ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ ਤੇ ਅਟਾਰੀ ‘ਚ ਹੋਏ ਐੱਨਕਾਉਂਟਰ ‘ਚ ਮਾਰੇ ਗਏ ਦੋਵੇਂ ਗੈਂਗਸਟਰਾਂ ਦੇ ਪਰਿਵਾਰਾਂ ਦੀ ਪੂਰੀ ਮਦਦ ਕਰੇਗਾ।

Comment here