ਬਠਿੰਡਾ : ਕਾਂਗਰਸੀ ਆਗੂ ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਬਠਿੰਡਾ ਦੇ ਰਹਿਣ ਵਾਲੇ ਕੇਸ਼ਵ ਦੀ ਭੈਣ ਨੂੰ ਪੁਲਿਸ ਨੇ ਅੱਜ ਸਵੇਰੇ ਫੇਰ ਹਿਰਾਸਤ ਚ ਲੈ ਲਿਆ ਹੈ। ਦੋ ਦਿਨ ਪਹਿਲਾਂ ਮੰਗਲਵਾਰ ਨੂੰ ਵੀ ਕੇਸ਼ਵ ਦੀ ਭੈਣ ਨੂੰ ਪੁਲਸ ਨੇ ਇਸ ਮਾਮਲੇ ਵਿਚ ਪੁੱਛਗਿੱਛ ਲਈ ਹਿਰਾਸਤ ‘ਵਿਚ ਲਿਆ ਸੀ। ਉਸ ਨੂੰ ਸਵੇਰ ਤੋਂ ਸ਼ਾਮ ਤੱਕ ਹਿਰਾਸਤ ਵਿੱਚ ਰੱਖਿਆ ਗਿਆ। ਇਸ ਮਾਮਲੇ ਵਿੱਚ ਹੁਣ ਤੱਕ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੂਤਰ ਦੱਸਦੇ ਹਨ ਕਿ ਸਿੱਧੂ ਮੂਸੇਵਾਲਾ ‘ਤੇ ਹਮਲਾ ਕਰਨ ਸਮੇਂ ਕੇਸ਼ਵ ਵੀ ਸੰਦੀਪ ਕੇਕੜਾ ਦੇ ਨਾਲ ਸੀ। ਕੇਸ਼ਵ ਅੰਮ੍ਰਿਤਸਰ ਤੋਂ ਮੁਲਜ਼ਮਾਂ ਲਈ ਹਥਿਆਰ ਵੀ ਲਿਆਇਆ ਸੀ।
ਕੇਸ਼ਵ ਦੀ ਮਾਂ ਆਸ਼ਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੇ ਕੇਸ਼ਵ ਨੂੰ ਘਰੋਂ ਕੱਢ ਦਿੱਤਾ ਹੈ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਪਿੱਛੇ ਉਸਦੀ ਭੈਣ ਅਤੇ ਮਾਂ ਹੀ ਹਨ। ਉਹ 22 ਮਈ ਨੂੰ ਉਸ ਦੇ ਘਰ ਆਇਆ ਸੀ ਅਤੇ ਰਾਤ ਰੁਕਣ ਤੋਂ ਬਾਅਦ 23 ਮਈ ਨੂੰ ਚੰਡੀਗੜ੍ਹ ਜਾਣ ਦਾ ਕਹਿ ਕੇ ਚਲਾ ਗਿਆ ਸੀ। ਵੈਸੇ ਵੀ ਉਹ ਮਹੀਨਾ-ਮਹੀਨਾ ਨਹੀਂ ਆਉਂਦਾ ਸੀ। ਮੰਗਲਵਾਰ ਨੂੰ ਪੁਲਿਸ ਬੇਟੀ ਨੂੰ ਚੁੱਕ ਕੇ ਲੈ ਗਈ। ਉਸਦਾ ਕੀ ਕਸੂਰ ਹੈ? ਜਿਸ ਨੇ ਗੁਨਾਹ ਕੀਤਾ ਹੈ ਉਸਨੂੰ ਗੋਲੀ ਮਾਰੋ ਪਰ ਪੁਲਿਸ ਸਾਨੂੰ ਤੰਗ ਨਾ ਕਰੇ। ਸਾਨੂੰ ਉਸ ਦੀ ਫੋਟੋ ਦੇਖ ਕੇ ਪਤਾ ਲੱਗਾ ਹੈ ਕਿ ਉਹ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਸ਼ਾਮਲ ਹੈ। ਸਾਨੂੰ ਇਸ ਬਾਰੇ ਕੁਝ ਨਹੀਂ ਪਤਾ।


Comment here