ਅਪਰਾਧਸਿਆਸਤਖਬਰਾਂ

ਮੁੱਖ ਮੰਤਰੀ ਮਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਜਲੰਧਰ/ਸੁਲਤਾਨਪੁਰ ਲੋਧੀ – ਲੰਘੇ ਦਿਨ ਸੁਲਤਾਨਪਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਮਾਸਟਰ ਨੂੰ ਇਕ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ’ਚ ਜੈਸ਼-ਏ-ਮੁਹੰਮਦ ਦਾ ਜ਼ਿਕਰ ਕੀਤਾ ਗਿਆ ਹੈ।ਇਸ ਵਿਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਜਲੰਧਰ ਦੇ ਰੇਲਵੇ ਸਟੇਸ਼ਨ, ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਸਮੇਤ ਪੰਜਾਬ ਦੀਆਂ ਹੋਰ ਮਸ਼ਹੂਰ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।  ਇਸ ਦੇ ਇਲਾਵਾ ਪਟਿਆਲਾ ਦਾ ਕਾਲੀ ਮਾਤਾ ਦਾ ਮੰਦਰ ਅਤੇ ਜਲੰਧਰ ਦੇ ਇਕ ਮਸ਼ਹੂਰ ਧਾਰਮਿਕ ਸਥਾਨ ਨੂੰ ਵੀ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ। ਉਥੇ ਹੀ ਚਿੱਠੀ ’ਚ ਜੈਸ਼-ਏ-ਮੁਹੰਮਦ ਵੱਲੋਂ ਭਗਵੰਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਨਾਲ-ਨਾਲ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰੇ ਪੱਤਰ ’ਚ 21 ਮਈ ਤਾਰੀਖ਼ ਦਾ ਜ਼ਿਕਰ ਕੀਤਾ ਗਿਆ ਹੈ। ਪੱਤਰ ’ਚ 21 ਮਈ ਦੀ ਤਾਰੀਖ਼ ਲਿਖੀ ਮਿਲੀ ਹੈ। ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ ਪਰ ਸੁਰਖਿਆ ਏਜੰਸੀਆਂ ਚੁਕੰਨੀਆਂ ਹੋ ਗਈਆਂ ਹਨ।

Comment here