ਸਿਆਸਤਖਬਰਾਂਚਲੰਤ ਮਾਮਲੇ

ਮੁੱਖ ਮੰਤਰੀ ਭਗਵੰਤ ਮਾਨ ਨੇ 80 ਅਧਿਆਪਕਾਂ ਦਾ ਕੀਤਾ ਸਨਮਾਨ

ਮੋਗਾ-ਪੂਰੇ ਦੇਸ਼ ਵਿਚ ਡਾ: ਰਾਧਾ ਕ੍ਰਿਸ਼ਨਨ ਜੀ ਦੀ ਯਾਦ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੋਗਾ ਵਿਖੇ ਰਾਜ ਪੱਧਰੀ ਰਾਜ ਅਧਿਆਪਕ ਸਨਮਾਨ ਸਮਾਰੋਹ ਮਨਾਇਆ ਗਿਆ। ਜ਼ਿਲੇ ਦੇ 80 ਦੇ ਕਰੀਬ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚੋਂ 54 ਅਧਿਆਪਕਾਂ ਨੂੰ ਰਾਜ ਐਵਾਰਡ, 11 ਅਧਿਆਪਕਾਂ ਨੂੰ ਯੰਗ ਐਵਾਰਡ, 10 ਅਧਿਆਪਕਾਂ ਨੂੰ ਪ੍ਰਬੰਧਕੀ ਐਵਾਰਡ ਅਤੇ 5 ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਦੋ ਪੰਜਾਬ ਦੇ ਅਧਿਆਪਕਾਂ ਨੂੰ ਟਰੇਨਿੰਗ ਲੈਣ ਲਈ ਅਮਰੀਕਾ ਭੇਜਿਆ ਗਿਆ। ਪ੍ਰਿੰਸੀਪਲਾਂ ਦਾ ਅਗਲਾ ਬੈਚ ਸਿਖਲਾਈ ਲਈ ਫਿਨਲੈਂਡ ਭੇਜਿਆ ਜਾ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਅਧਿਆਪਕ ਦਿਵਸ ‘ਤੇ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਹਾਂ। ਸਭ ਤੋਂ ਪਹਿਲਾਂ ਉਨ੍ਹਾਂ ਨੇ ਦੇਸ਼ ਦੇ ਸਮੂਹ ਅਧਿਆਪਕਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਅਤੇ ਸਰਵਪੱਲੀ ਡਾ. ਰਾਧਾ ਕ੍ਰਿਸ਼ਨਨ ਨੂੰ ਯਾਦ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹੁਣ ਅਧਿਆਪਕਾਂ ਨੂੰ ਸਕੂਲ ਪੜ੍ਹਾਉਣ ਲਈ ਹੀ ਲਗਾਇਆ ਜਾਵੇਗਾ ਅਤੇ ਹੁਣ ਕਿਸੇ ਵੀ ਅਧਿਆਪਕ ਤੋਂ ਕੋਈ ਵਾਧੂ ਕੰਮ ਜਾਂ ਵਾਧੂ ਡਿਊਟੀ ਨਹੀਂ ਲਈ ਜਾਵੇਗੀ। ਅੰਮ੍ਰਿਤਸਰ ਵਿੱਚ 13 ਸਤੰਬਰ ਨੂੰ ਪਹਿਲਾ ਐਮੀਨੈਂਸ ਸਕੂਲ ਸ਼ੁਰੂ ਕੀਤਾ ਜਾਵੇਗਾ ਅਤੇ 117 ਐਮੀਨੈਂਸ ਸਕੂਲ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਾਪਾਨ ਵਿੱਚ ਵਿਗਿਆਨ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਤੋਂ 60 ਸਾਇੰਸ ਅਧਿਆਪਕ ਜਾ ਰਹੇ ਹਨ ਅਤੇ ਇਨ੍ਹਾਂ ਵਿੱਚੋਂ 6 ਅਧਿਆਪਕ ਪੰਜਾਬ ਤੋਂ ਜਾ ਰਹੇ ਹਨ, ਜਦਕਿ 8 ਯੂ.ਪੀ.ਐਸ.ਈ. ਕੋਚਿੰਗ ਸੈਂਟਰ ਹੋਣਗੇ। ਪੰਜਾਬ ‘ਚ ਖੋਲ੍ਹਿਆ ਜਾਵੇਗਾ, ਜਿਸ ‘ਚੋਂ ਪਹਿਲਾ ਸੈਂਟਰ ਮੋਗਾ ‘ਚ ਹੋਵੇਗਾ, ਇਨ੍ਹਾਂ ਸੈਂਟਰਾਂ ‘ਚ ਮੁਫਤ ਕੋਚਿੰਗ ਦਿੱਤੀ ਜਾਵੇਗੀ।

Comment here