ਸਿਆਸਤਖਬਰਾਂ

ਮੁੱਖ ਮੰਤਰੀ ਨੇ ਮਾਸਟਰਾਂ ਦੀ ਲਈ ਹਾਜ਼ਰੀ

ਸਰਕਾਰੀ ਸਕੂਲ ਦੇ ਨਿਰੀਖਣ ਦੌਰਾਨ ਵਿਦਿਆਰਥੀਆਂ ਤੋਂ ਅਧਿਆਪਕਾਂ ਦੇ ਕਾਰਜਾਂ ਦੀ ਲਈ ਜਾਣਕਾਰੀ
ਅੰਮ੍ਰਿਤਸਰ-ਬੀਤੇ ਦਿਨੀਂ ਸਰਹੱਦੀ ਇਲਾਕੇ ਦੇ ਪਿੰਡ ਵਡਾਲਾ ਭਿੱਟੇਵਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਕੂਲ’ਚ ਦਾਖ਼ਲ ਹੁੰਦੇ ਹੀ ਉਨ੍ਹਾਂ ਮੁੱਖ ਗੇਟ ਬੰਦ ਕਰਵਾ ਦਿੱਤਾ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਸੀਐੱਮ ਨੇ ਔਚਕ ਆਪਣਾ ਕਾਫਲਾ ਰਾਮਤੀਰਥ ਰੋਡ ਸਥਿਤ ਸਕੂਲ ਵੱਲ ਲੈ ਗਏ ਤੇ ਸਕੂਲ ਪ੍ਰਿੰਸੀਪਲ ਨਵਦੀਪ ਕੌਰ ਦੇ ਨਾਲ ਸਕੂਲ ਦਾ ਗੇੜਾ ਕੱਢਿਆ। ਜਮਾਤਾਂ ’ਚ ਜਾ ਕੇ ਬੱਚਿਆਂ ਨੂੰ ਮਿਲੇ ਤੇ ਉਨ੍ਹਾਂ ਤੋਂ ਪਹਿਲਾ ਸਵਾਲ ਇਹ ਪੁੱਛਿਆ ਕਿ ‘ਜਾਣਦੇ ਓ, ਮੈਂ ਕੌਣ ਆਂ।’
ਵਿਦਿਆਰਥੀਆਂ ਨਾਲ ਉਨ੍ਹਾਂ ਹੱਥ ਮਿਲਾਇਆ ਤੇ ਉਨ੍ਹਾਂ ਤੋਂ ਪੁੱਛਿਆ ਕੇ ਸਟਾਫ ਚੰਗੀ ਤਰ੍ਹਾਂ ਪੜ੍ਹਾਉਂਦਾ ਹੈ ਜਾਂ ਨਹੀਂ। ਕੋਈ ਅਧਿਆਪਕ ਛੁੱਟੀਆਂ ਤਾਂ ਨਹੀਂ ਕਰਦਾ। ਇਸ ਤੋਂ ਬਾਅਦ ਉਹ ਸਿੱਧੇ ਪ੍ਰਿੰਸੀਪਲ ਦਫ਼ਤਰ ਪਹੁੰਚੇ ਤੇ ਹਾਜ਼ਰੀ ਰਜਿਸਟਰ ਚੁੱਕ ਕੇ ਸਟਾਫ ਬੁਲਾ ਲਿਆ। ਸੀਐੱਮ ਦੇ ਸਹਿਯੋਗੀਆਂ ਨੇ ਪੂਰੇ ਸਟਾਫ ਦੀ ਹਾਜ਼ਰੀ ਲਗਾਈ। ਦੋ ਅਧਿਆਪਕ ਸਕੂਲ ’ਚ ਨਹੀਂ ਸਨ, ਜਿਨ੍ਹਾਂ ਵਿਚੋਂ ਇਕ ਦੀ ਇਲੈਕਸ਼ਨ ਡਿਊਟੀ ਸੀ। ਦੂਸਰੇ ਨੂੰ ਦਫ਼ਤਰੀ ਕੰਮ ਤੋਂ ਭੇਜਿਆ ਗਿਆ ਸੀ। ਸੀਐੱਮ ਨੇ ਬੱਚਿਆਂ ਦੇ ਮਿਡ-ਡੇਅ ਮੀਲ ਦਾ ਕਿਚਨ ਦੇਖਿਆ। ਉੱਥੇ ਖਾਣਾ ਕਿਵੇਂ ਬਣ ਰਿਹਾ ਹੈ ਤੇ ਸਾਫ-ਸਫ਼ਾਈ ਦੇ ਕੀ ਹਾਲਾਤ ਹਨ, ਇਸ ਦੀ ਵੀ ਜਾਂਚ ਕੀਤੀ। ਇਸ ’ਤੇ ਉਨ੍ਹਾਂ ਸੰਤੁਸ਼ਟੀ ਜ਼ਾਹਿਰ ਕੀਤੀ। ਉਨ੍ਹਾਂ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਕਿ ਉਹ ਚੰਗੀ ਤਰ੍ਹਾਂ ਸਕੂਲ ਸੰਭਾਲ ਰਹੀ ਹਨ। ਚੰਨੀ ਨੇ ਸਟਾਫ ਤੇ ਵਿਦਿਆਰਥੀਆਂ ਦੇ ਨਾਲ ਫੋਟੋ ਵੀ ਖਿਚਵਾਈ।

Comment here