ਸਿਆਸਤਖਬਰਾਂਚਲੰਤ ਮਾਮਲੇ

ਮੁੱਖਮੰਤਰੀ ਦੀ ਪ੍ਰੈੱਸ ਕਾਨਫਰੰਸ ‘ਚ ਆ ਗਿਆ ਸੱਪ

ਛੱਤੀਸਗੜ੍ਹ-ਮੁੱਖ ਮੰਤਰੀ ਭੁਪੇਸ਼ ਬਘੇਲ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਜਦੋਂ ਅਚਾਨਕ ਇੱਕ ਸੱਪ ਉਨ੍ਹਾਂ ਦੇ ਪੈਰਾਂ ਕੋਲ ਆ ਗਿਆ।
ਭੁਪੇਸ਼ ਬਘੇਲ ਨੇ ਸੱਪ ਨੂੰ ਨਾ ਮਾਰਨ ਦੀ ਕੀਤੀ ਅਪੀਲ
ਭੁਪੇਸ਼ ਬਘੇਲ ਸੱਪ ਨੂੰ ਦੇਖ ਕੇ ਪਿੱਛੇ ਮੁੜ ਗਏ। ਉਨ੍ਹਾਂ ਮੌਕੇ ‘ਤੇ ਮੌਜੂਦ ਲੋਕਾਂ ਅਤੇ ਆਪਣੇ ਸੁਰੱਖਿਆ ਕਰਮੀਆਂ ਨੂੰ ਸੱਪ ਨੂੰ ਨਾ ਮਾਰਨ ਦੀ ਅਪੀਲ ਕੀਤੀ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦਰਅਸਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਭਪੇਸ਼ ਬਘੇਲ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਚਾਨਕ ਮੁੱਖ ਮੰਤਰੀ ਦੇ ਪੈਰਾਂ ਨੇੜੇ ਕੁਝ ਹਿਲਜੁਲ ਹੋਈ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਪੈਰਾਂ ਨੇੜੇ ਸੱਪ ਦੇਖਿਆ, ਸੁਰੱਖਿਆ ਮੁਲਾਜ਼ਮ ਸੱਪ ਨੂੰ ਮਾਰਨ ਹੀ ਲੱਗੇ ਸਨ ਕਿ ਮੁੱਖ ਮੰਤਰੀ ਨੇ ਉਹਨਾਂ ਨੂੰ ਤੁਰੰਤ ਰੋਕ ਲਿਆ। ਸੱਪ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਪਰ ਮੁੱਖ ਮੰਤਰੀ ਦੇ ਮੱਥੇ ‘ਤੇ ਵਲ ਤੱਕ ਨਹੀਂ ਪਏ ।

Comment here