ਖਬਰਾਂਚਲੰਤ ਮਾਮਲੇਦੁਨੀਆ

ਮੁੰਬਈ ਹਵਾਈ ਅੱਡੇ ‘ਤੇ ਜਹਾਜ਼ ਹਾਦਸਾਗ੍ਰਸਤ, 3 ਜਖਮੀ

ਮੁੰਬਈ-ਸਿਵਲ ਐਵੀਏਸ਼ਨ ਦੇ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਨ ਭਰਨ ਵਾਲਾ ਵੀਐਸਆਰ ਵੈਂਚਰਜ਼ ਲਿਏਰਜੇਟ 45 ਜਹਾਜ਼ ਵੀਟੀ-ਡੀਬੀਐਲ ਮੁੰਬਈ ਹਵਾਈ ਅੱਡੇ ਉੱਤੇ ਰਨਵੇ 27 ਉੱਤੇ ਉਤਰਦੇ ਰਨਵੇ ਉੱਤੇ ਕ੍ਰੈਸ਼ ਹੋ ਗਿਆ। ਇਸ ਜਹਾਜ਼ ਵਿੱਚ 6 ਯਾਤਰੀ ਅਤੇ 2 ਕਰੂ ਮੈਂਬਰ ਸਵਾਰ ਸੀ। ਡੀਜੀਸੀਏ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਵਿਜ਼ੀਬਿਲਟੀ 700 ਮੀਟਰ ਸੀ ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ। ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।
ਹਾਦਸੇ ਬਾਰੇ ਏਅਰਪੋਰਟ ਡਿਊਟੀ ਅਫਸਰ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਫਿਰ ਘਰੇਲੂ ਹਵਾਈ ਅੱਡੇ ‘ਤੇ ਕਰੈਸ਼ ਹੋ ਗਿਆ। ਇਸ ਦੌਰਾਨ ਜਹਾਜ਼ ਦੇ 2 ਹਿੱਸੇ ਹੋ ਗਏ ਅਤੇ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ ਤਿੰਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਕਾਰਨ ਉਡਾਣਾਂ ਨੂੰ ਮੋੜ ਦਿੱਤਾ ਗਿਆ ਹੈ ਅਤੇ ਰਨਵੇਅ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ, ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਵੀਰਵਾਰ ਨੂੰ ਕਿਹਾ ਕਿ ਜਹਾਜ਼ ਇੰਜਣ ਨਿਰਮਾਤਾ ਪ੍ਰੈਟ ਐਂਡ ਵ੍ਹਿਟਨੀ ਇੰਜਣ ਵਾਪਸ ਮੰਗਵਾਉਣ ਦੇ ਦੂਜੇ ਪੜਾਅ ਨੂੰ ਲੈ ਕੇ ਸੇਵਾ ਬੁਲੇਟਿਨ ਜਾਰੀ ਕਰੇਗੀ। ਜ਼ਿਆਦਾਤਰ ਇੰਜਣਾਂ ਦੇ 2024 ਦੀ ਪਹਿਲੀ ਤਿਮਾਹੀ ਵਿੱਚ ਹਟਾਏ ਜਾਣ ਦੀ ਸੰਭਾਵਨਾ ਹੈ। ਇੱਕ ਬਿਆਨ ਮੁਤਾਬਕ, ਡੀਜੀਸੀਏ ਨੇ ਹਾਲ ਹੀ ਵਿੱਚ ਹਫ਼ਤਿਆਂ ਵਿੱਚ ਇੰਡੀਗੋ ਦੇ ਜਹਾਜ਼ਾਂ ਵਿੱਚ ਇੰਜਣਾਂ ਸਬੰਧੀ ਸਮੱਸਿਆਵਾਂ ਨੂੰ ਪੀ ਐਂਡ ਡਬਲਿਊ ਦੇ ਸਾਹਮਣੇ ਰੱਖਿਆ ਹੈ ਅਤੇ ਜਲਦ ਹੀ ਇਸ ਉੱਤੇ ਗੌਰ ਕਰਨ ਦੀ ਮੰਗ ਕੀਤੀ ਹੈ।
ਇੰਡੀਗੋ ਦੇ ਬੇੜੇ ਵਿੱਚ ਏ320 ਜਹਾਜ਼ਾਂ ਵਿੱਚ ਪੀ ਐਂਡ ਡਬਲਿਊ ਇੰਜਣ ਲੱਗੇ ਹਨ ਅਤੇ ਕੁੱਲ 11 ਇੰਜਣ ਹਾਈ ਪ੍ਰੈਸ਼ਰ ਟਰਬਾਈਨ ਹਬ ਸਮੱਸਿਆ ਤੋਂ ਪ੍ਰਭਾਵਿਤ ਹੋਏ। ਇਹ ਮਾਮਲਾ ਇੰਜਣ ਨਿਰਮਾਤਾ ਕੰਪਨੀ ਨੇ ਜੁਲਾਈ ਵਿੱਚ ਚੁੱਕਿਆ ਸੀ। ਦੁਨੀਆਭਰ ਵਿੱਚ ਕੁੱਲ 200 ਇੰਜਣਾਂ ਨੂੰ ਐਚਪੀਟੀ ਹਬ ਸਮੱਸਿਆ ਦੇ ਕਾਰਨ ਮੰਗਵਾਇਆ ਗਿਆ। ਪਹਿਲੇ ਪੜਾਅ ਵਿੱਚ ਅਜਿਹੇ ਇੰਜਣਾਂ ਨੂੰ 15 ਸਤੰਬਰ ਤੋਂ ਪਹਿਲਾਂ ਵਾਪਸ ਮੰਗਵਾਉਣਾ ਹੈ।

Comment here