ਖਬਰਾਂਖੇਡ ਖਿਡਾਰੀਚਲੰਤ ਮਾਮਲੇ

ਮੁੰਬਈ ਨੇ ਲਖਨਊ ਨੂੰ ਦਰੜਿਆ, 81 ਦੌੜਾਂ ਨਾਲ ਜਿੱਤਿਆ ਮੈਚ

ਚੰਡੀਗੜ੍ਹ-ਚੇਨਈ ਦੇ ਚਿਦੰਬਰਮ ਸਟੇਡੀਅਮ ਵਿੱਚ ਅੱਜ ਮੁੰਬਈ ਇੰਡੀਅਨਜ ਅਤੇ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਖੇਡਿਆ ਗਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੇ 8 ਖਿਡਾਰੀ ਗਵਾ ਕੇ 182 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਦਿਆਂ ਲਖਨਊ ਦੀ ਟੀਮ 101 ਦੌੜਾਂ ਹੀ ਬਣਾ ਸਕੀ। ਮੁੰਬਈ ਇੰਡੀਅਨਜ਼ ਦੀ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਦੀ ਸਲਾਮੀ ਜੋੜੀ ਓਪਨਿੰਗ ਕਰਨ ਲਈ ਮੈਦਾਨ ‘ਤੇ ਉਤਰੀ। ਲਖਨਊ ਸੁਪਰ ਜਾਇੰਟਸ ਲਈ ਕਰੁਣਾਲ ਪੰਡਯਾ ਨੇ ਪਹਿਲਾ ਓਵਰ ਸੁੱਟਿਆ। ਮੁੰਬਈ ਇੰਡੀਅਨਜ਼ ਨੂੰ ਪਹਿਲਾ ਝਟਕਾ ਚੌਥੇ ਓਵਰ ਵਿੱਚ ਲੱਗਾ। ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੇ ਚੌਥੇ ਓਵਰ ਦੀ ਦੂਜੀ ਗੇਂਦ ‘ਤੇ 11 ਦੌੜਾਂ ਦੇ ਨਿੱਜੀ ਸਕੋਰ ‘ਤੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਆਯੂਸ਼ ਬਡੋਨੀ ਹੱਥੋਂ ਕੈਚ ਕਰਵਾ ਦਿੱਤਾ।
ਮੁੰਬਈ ਇੰਡੀਅਨਜ਼ ਦੀ ਦੂਜੀ ਵਿਕਟ 5ਵੇਂ ਓਵਰ ਵਿੱਚ ਡਿੱਗੀ। ਲਖਨਊ ਸੁਪਰ ਜਾਇੰਟਸ ਦੇ ਨੌਜਵਾਨ ਤੇਜ਼ ਗੇਂਦਬਾਜ਼ ਯਸ਼ ਠਾਕੁਰ ਨੇ ਈਸ਼ਾਨ ਕਿਸ਼ਨ (15) ਨੂੰ 5ਵੇਂ ਓਵਰ ਦੀ ਦੂਜੀ ਗੇਂਦ ‘ਤੇ ਨਿਕੋਲਸ ਪੂਰਨ ਦੇ ਹੱਥੋਂ ਵਿਕਟ ਦੇ ਪਿੱਛੇ ਕੈਚ ਕਰਵਾਇਆ। 10ਵੇਂ ਓਵਰ ਦੇ ਅੰਤ ਵਿੱਚ ਕੈਮਰੂਨ ਗ੍ਰੀਨ (41) ਅਤੇ ਸੂਰਿਆਕੁਮਾਰ ਯਾਦਵ (27) ਦੌੜਾਂ ਬਣਾ ਕੇ ਕ੍ਰੀਜ਼ ‘ਤੇ ਮੌਜੂਦ ਰਹੇ। ਦੋਵਾਂ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ ਅਤੇ ਦੋਵੇਂ ਬੱਲੇਬਾਜ਼ ਤੇਜ਼ੀ ਨਾਲ ਦੌੜਾਂ ਬਣਾ ਰਹੇ ਸਨ। ਮੁੰਬਈ ਇੰਡੀਅਨਜ਼ ਨੂੰ 11ਵੇਂ ਓਵਰ ਵਿੱਚ ਦੋ ਝਟਕੇ ਲੱਗੇ। ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੇ 11ਵੇਂ ਓਵਰ ਦੀ ਚੌਥੀ ਗੇਂਦ ‘ਤੇ ਸੂਰਿਆਕੁਮਾਰ ਯਾਦਵ ਨੂੰ 33 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਕੀਤਾ। ਫਿਰ ਆਖਰੀ ਗੇਂਦ ‘ਤੇ ਨਵੀਨ ਨੇ ਕੈਮਰੂਨ ਗ੍ਰੀਨ (41) ਨੂੰ ਬੋਲਡ ਕਰ ਦਿੱਤਾ।ਇਸੇ ਤਰ੍ਹਾਂ ਮੁੰਬਈ ਇੰਡੀਅਨਜ਼ ਨੂੰ 17ਵੇਂ ਓਵਰ ‘ਚ 5ਵਾਂ ਝਟਕਾ ਲੱਗਾ। ਗੁਜਰਾਤ ਟਾਈਟਨਜ਼ ਦੇ ਨੌਜਵਾਨ ਤੇਜ਼ ਗੇਂਦਬਾਜ਼ ਯਸ਼ ਠਾਕੁਰ ਨੇ 17ਵੇਂ ਓਵਰ ਦੀ ਤੀਜੀ ਗੇਂਦ ‘ਤੇ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਟਿਮ ਡੇਵਿਡ ਨੂੰ ਦੀਪਕ ਹੁੱਡਾ ਹੱਥੋਂ ਕੈਚ ਆਊਟ ਕਰਵਾ ਦਿੱਤਾ। ਮੁੰਬਈ ਇੰਡੀਅਨਜ਼ ਦਾ ਛੇਵਾਂ ਵਿਕਟ 18ਵੇਂ ਓਵਰ ਵਿੱਚ ਡਿੱਗਿਆ। ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੇ 18ਵੇਂ ਓਵਰ ਦੀ ਤੀਜੀ ਗੇਂਦ ‘ਤੇ 26 ਦੌੜਾਂ ਦੇ ਨਿੱਜੀ ਸਕੋਰ ‘ਤੇ ਤਿਲਕ ਵਰਮਾ ਨੂੰ ਦੀਪਕ ਹੁੱਡਾ ਹੱਥੋਂ ਕੈਚ ਕਰਵਾਇਆ।ਇਸ ਤਰ੍ਹਾਂ ਖੇਡਦੀ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 182 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਲਈ ਕੈਮਰੂਨ ਗ੍ਰੀਨ ਨੇ ਸਭ ਤੋਂ ਵੱਧ 41 ਦੌੜਾਂ ਦੀ ਪਾਰੀ ਖੇਡੀ। ਸੂਰਿਆਕੁਮਾਰ ਯਾਦਵ ਨੇ 33 ਅਤੇ ਤਿਲਕ ਵਰਮਾ ਨੇ ਵੀ 26 ਦੌੜਾਂ ਬਣਾਈਆਂ, ਫਿਰ ਆਖਰੀ ਵਿੱਚ ਨੇਹਲ ਵਢੇਰਾ ਨੇ 23 ਦੌੜਾਂ ਦੀ ਪਾਰੀ ਖੇਡੀ। ਦੂਜੇ ਪਾਸੇ ਲਖਨਊ ਸੁਪਰ ਜਾਇੰਟਸ ਵੱਲੋਂ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ।
ਲਖਨਊ ਸੁਪਰ ਜਾਇੰਟਸ ਦੇ 4 ਓਵਰਾਂ ਤੱਕ ਦੋ ਖਿਡਾਰੀ ਆਊਟ ਹੋ ਚੁੱਕੇ ਹਨ। ਲਖਨਊ ਸੁਪਰ ਜਾਇੰਟਸ ਨੂੰ ਪਹਿਲਾ ਝਟਕਾ ਦੂਜੇ ਓਵਰ ਵਿੱਚ ਲੱਗਾ। ਮੁੰਬਈ ਇੰਡੀਅਨਜ਼ ਦੇ ਨੌਜਵਾਨ ਤੇਜ਼ ਗੇਂਦਬਾਜ਼ ਆਕਾਸ਼ ਮਧਵਾਲ ਨੇ ਦੂਜੇ ਓਵਰ ਦੀ 5ਵੀਂ ਗੇਂਦ ‘ਤੇ 3 ਦੌੜਾਂ ਦੇ ਨਿੱਜੀ ਸਕੋਰ ‘ਤੇ ਪ੍ਰੇਰਕ ਮਾਂਕਡ ਨੂੰ ਰਿਤਿਕ ਸ਼ੋਕੀਨ ਹੱਥੋਂ ਕੈਚ ਕਰਵਾਇਆ।ਲਖਨਊ ਸੁਪਰ ਜਾਇੰਟਸ ਦੀ ਦੂਜੀ ਵਿਕਟ ਚੌਥੇ ਓਵਰ ਵਿੱਚ ਡਿੱਗੀ। ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਕ੍ਰਿਸ ਜਾਰਡਨ ਨੇ ਚੌਥੇ ਓਵਰ ਦੀ ਦੂਜੀ ਗੇਂਦ ‘ਤੇ ਕਾਇਲ ਮੇਅਰਸ (18) ਨੂੰ ਕੈਮਰੂਨ ਗ੍ਰੀਨ ਹੱਥੋਂ ਕੈਚ ਆਊਟ ਕਰਵਾ ਦਿੱਤਾ। ਲਖਨਊ ਸੁਪਰ ਜਾਇੰਟਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਆਪਣੀਆਂ 2 ਵਿਕਟਾਂ ਜਲਦੀ ਗੁਆ ਦਿੱਤੀਆਂ ਸਨ।ਲਖਨਊ ਸੁਪਰ ਜਾਇੰਟਸ ਦੀ ਤੀਜੀ ਵਿਕਟ 9ਵੇਂ ਓਵਰ ਵਿੱਚ ਡਿੱਗੀ। ਮੁੰਬਈ ਇੰਡੀਅਨਜ਼ ਦੇ ਤਜਰਬੇਕਾਰ ਸਪਿਨਰ ਪਿਊਸ਼ ਚਾਵਲਾ ਨੇ 9ਵੇਂ ਓਵਰ ਦੀ ਦੂਜੀ ਗੇਂਦ ‘ਤੇ 8 ਦੌੜਾਂ ਦੇ ਨਿੱਜੀ ਸਕੋਰ ‘ਤੇ ਕ੍ਰੁਣਾਲ ਪੰਡਯਾ ਨੂੰ ਟਿਮ ਡੇਵਿਡ ਹੱਥੋਂ ਕੈਚ ਕਰਵਾਇਆ। ਲਖਨਊ ਸੁਪਰ ਜਾਇੰਟਸ ਨੇ 10ਵੇਂ ਓਵਰ ਵਿੱਚ ਆਪਣੀਆਂ ਦੋ ਵਿਕਟਾਂ ਗੁਆ ਦਿੱਤੀਆਂ। ਮੁੰਬਈ ਇੰਡੀਅਨਜ਼ ਦੇ ਨੌਜਵਾਨ ਤੇਜ਼ ਗੇਂਦਬਾਜ਼ ਆਕਾਸ਼ ਮਧਵਾਲ ਨੇ 10ਵੇਂ ਓਵਰ ਦੀ ਚੌਥੀ ਗੇਂਦ ‘ਤੇ ਆਯੂਸ਼ ਬਡੋਨੀ (1) ਨੂੰ ਕਲੀਨ ਬੋਲਡ ਕੀਤਾ ਤਾਂ ਅਗਲੀ ਹੀ ਗੇਂਦ ‘ਤੇ ਮਧਵਾਲ ਨੇ ਨਿਕੋਲਸ ਪੂਰਨ ਨੂੰ ਗੋਲਡਨ ਡਕ ‘ਤੇ ਆਊਟ ਕਰ ਦਿੱਤਾ।

Comment here