ਅਪਰਾਧਸਿਆਸਤਖਬਰਾਂਦੁਨੀਆ

ਮੁੰਬਈ ਧਮਾਕਿਆਂ ਦਾ ਮਾਸਟਰ ਮਾਈਂਡ ਅਬੂ ਬਕਰ ਯੂਏਈ ‘ਚ ਗ੍ਰਿਫਤਾਰ

ਨਵੀਂ ਦਿੱਲੀ : 1993 ‘ਚ ਮੁੰਬਈ ਵਿੱਚ 12 ਲੜੀਵਾਰ ਬੰਬ ਧਮਾਕੇ ਕਰਨ ਵਾਲੇ ਅੱਤਵਾਦੀ ਅਬੂ ਬਕਰ ਨੂੰ ਸੰਯੁਕਤ ਅਰਬ ਅਮੀਰਾਤ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਇਸ ਕਰੀਬੀ ਨੂੰ ਭਾਰਤੀ ਜਾਂਚ ਏਜੰਸੀਆਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ‘ਤੇ ਹਾਲ ਹੀ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤੀ ਏਜੰਸੀਆਂ ਹੁਣ ਉਸ ਨੂੰ ਭਾਰਤ ਹਵਾਲੇ ਕਰਨ ਦੀ ਤਿਆਰੀ ਕਰ ਰਹੀਆਂ ਹਨ। ਦੱਸਣਯੋਗ ਹੈ ਕਿ ਤਕਰੀਬਨ ਤਿੰਨ ਦਹਾਕੇ ਪਹਿਲਾਂ 1993 ‘ਚ ਮੁੰਬਈ ਵਿੱਚ 12 ਲੜੀਵਾਰ ਬੰਬ ਧਮਾਕੇ ਹੋਏ ਸਨ, ਜਿਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਿਨ੍ਹਾਂ ਵਿਚ 250 ਤੋਂ ਵੱਧ ਲੋਕ ਮਾਰੇ ਗਏ ਸਨ ਤੇ ਸੱਤ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਅਬੂ ਬਕਰ ਇਸ ਅੱਤਵਾਦੀ ਘਟਨਾ ਤੋਂ ਬਾਅਦ ਹੀ ਯੂਏਈ ਤੇ ਪਾਕਿਸਤਾਨ ਵਿੱਚ ਰਹਿ ਰਿਹਾ ਸੀ। ਦੋਵਾਂ ਦੇਸ਼ਾਂ ਵਿਚ ਉਸ ਦੇ ਕਈ ਕਾਰੋਬਾਰ ਵੀ ਹਨ। ਉਹ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਸੀ। ਉਸਦਾ ਪੂਰਾ ਨਾਮ ਅਬੂ ਬਕਰ ਅਬਦੁਲ ਗ਼ਫੂਰ ਸ਼ੇਖ ਹੈ।ਦਰਮੁੰਬਈ ‘ਚ ਦਾਊਦ ਇਬਰਾਹਿਮ ਦੇ ਦੁਬਈ ਸਥਿਤ ਘਰ ਵਿੱਚ ਬੰਬ ਧਮਾਕਿਆਂ ਦੀ ਸਾਜ਼ਿਸ਼ ਘੜੀ ਗਈ ਸੀ। ਰਿਪੋਰਟ ਅਨੁਸਾਰ ਉਸ ਨੂੰ ਹਾਲ ਹੀ ‘ਚ ਭਾਰਤੀ ਏਜੰਸੀਆਂ ਤੋਂ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਯੂਏਈ ‘ਚ ਫੜਿਆ ਗਿਆ। ਇਸਤੋਂ ਪਹਿਲਾਂ 2019 ‘ਚ ਵੀ ਉਸ ਨੂੰ ਯੂਏਈ ਵਿੱਚ ਸੁਰੱਖਿਆ ਏਜੰਸੀਆਂ ਨੇ ਫੜਿਆ ਸੀ, ਪਰ ਕੁਝ ਦਸਤਾਵੇਜ਼ਾਂ ਨਾਲ ਸਬੰਧਤ ਮੁੱਦਿਆਂ ਕਾਰਨ ਉਸ ਨੂੰ ਛੱਡ ਦਿੱਤਾ ਗਿਆ ਸੀ।

Comment here