ਅਪਰਾਧਸਿਆਸਤਖਬਰਾਂਦੁਨੀਆ

ਮੁੰਡੇ ਦੀ ਚਾਹਤ ’ਚ ਪਤੀ ਨੇ ਪਤਨੀ ਮਾਰ ਸੁੱਟੀ

ਕਰਾਚੀ-ਪਾਕਿਸਤਾਨ ਵਿਚ ਧਰਮ ਪਰਿਵਰਤਨ ਤੋਂ ਲੈ ਕੇ ਔਰਤਾਂ ’ਤੇ ਤਸ਼ੱਦਦ ਦੇ ਮਾਮਲੇ ਸਾਹਮਣੇ ਆ ਰਹੇ ਹਨ।।ਇਥੋਂ ਦੇ ਜ਼ਿਲ੍ਹਾ ਸਵਾਬੀ ਦੇ ਪਿੰਡ ਪਰਮੁਲੀ ’ਚ ਇਕ 6 ਮਹੀਨੇ ਦੀ ਗਰਭਵਤੀ ਜਨਾਨੀ ਦਾ ਉਸ ਦੇ ਪਤੀ ਅਤੇ ਸਹੁਰੇ ਵਲੋਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਮ੍ਰਿਤਕ ਆਰਜੀਨ ਦੀ ਮਾਤਾ ਅਜਮੀਨਾ ਬੀਬੀ ਨੇ ਪਰਮੁਲੀ ਪੁਲਸ ਨੂੰ ਦਿੱਤੇ ਬਿਆਨ ’ਚ ਦੋਸ਼ ਲਗਾਇਆ ਕਿ ਉਸ ਨੇ ਆਪਣੀ ਕੁੜੀ ਦਾ ਨਿਕਾਹ 8 ਮਹੀਨੇ ਪਹਿਲਾਂ ਸਲਮਾਨ ਖਾਨ ਨਾਲ ਕੀਤਾ ਸੀ।
ਉਸ ਦੀ ਕੁੜੀ 6 ਮਹੀਨੇ ਦੀ ਗਰਭਵਤੀ ਸੀ। ਉਸ ਦੇ ਪਤੀ ਨੇ ਕੁਝ ਦਿਨ ਪਹਿਲਾਂ ਜਾਂਚ ਕਰਵਾ ਕੇ ਉਸ ਦੇ ਢਿੱਡ ਵਿਚ ਪਲ ਰਹੇ ਬੱਚੇ ਦੇ ਲਿੰਗ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਲਮਾਨ ਖਾਨ ਅਤੇ ਉਸ ਦੀ ਕੁੜੀ ਦਾ ਸਹੁਰਾ ਖਾਨ ਮਲਿਕ ਦੋਵੇਂ ਮੁੰਡੇ ਦੀ ਚਾਹਤ ’ਚ ਆਰਜੀਨ ਨੂੰ ਗਰਭਪਾਤ ਕਰਵਾਉਣ ਲਈ ਦਬਾਅ ਪਾ ਰਹੇ ਸਨ ਪਰ ਆਰਜੀਨ ਇਸ ਲਈ ਸਹਿਮਤ ਨਹੀਂ ਸੀ। ਬੀਤੇ ਦਿਨ ਸਵੇਰੇ ਉਸ ਦੀ ਕੁੜੀ ਦੇ ਸਹੁਰੇ ਖਾਨ ਮਲਿਕ ਦਾ ਮੈਨੂੰ ਫੋਨ ਆਇਆ ਕਿ ਆਰਜੀਨ ਨੇ ਆਤਮਹੱਤਿਆ ਕਰ ਲਈ ਹੈ।
ਕੁੜੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਹ ਰਿਸ਼ਤੇਦਾਰਾਂ ਨਾਲ ਉਸ ਦੇ ਘਰ ਪਹੁੰਚੀ ਤਾਂ ਆਰਜੀਨ ਮਰੀ ਪਈ ਸੀ ਅਤੇ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸੀ, ਜੋ ਇਹ ਸਿੱਧ ਕਰਦੇ ਹਨ ਕਿ ਆਰਜੀਨ ਦੀ ਤਸੀਹੇ ਦੇ ਕੇ ਹੱਤਿਆ ਕੀਤੀ ਗਈ ਹੈ। ਪੁਲਸ ਨੇ ਇਸ ਸਬੰਧੀ ਲਾਸ਼ ਕਬਜ਼ੇ ’ਚ ਲੈ ਕੇ ਪਤੀ ਤੇ ਸਹੁਰੇ ਨੂੰ ਹਿਰਾਸਤ ਵਿਚ ਲੈ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comment here