ਅਪਰਾਧਸਿਆਸਤਖਬਰਾਂ

ਮੁੰਡਨ ਕਰਾਉਣ ਗਏ ਪਰਿਵਾਰ ਦੀ ਟਰਾਲੀ ਛੱਪੜ ਚ ਪਲਟੀ, 27 ਮੌਤਾਂ

ਕਾਨਪੁਰ-ਇੱਥੇ ਬੇਹਦ ਦੁਖਦ ਘਟਨਾ ਵਾਪਰੀ,  ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਛੱਪੜ ‘ਚ ਪਲਟ ਗਈ।ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ 27 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਸਾਢ ਥਾਣਾ ਖੇਤਰ ਦੇ ਕੋਰਥਾ ਪਿੰਡ ਦੇ ਵਸਨੀਕ ਸ਼ਰਧਾਲੂ ਟਰੈਕਟਰ-ਟਰਾਲੀ ਰਾਹੀਂ ਫਤਿਹਪੁਰ ਦੇ ਚੰਦਰਿਕਾ ਦੇਵੀ ਮੰਦਰ ਗਏ ਸਨ। ਟਰਾਲੀ ਵਿੱਚ 50 ਦੇ ਕਰੀਬ ਲੋਕ ਸਵਾਰ ਸਨ। ਵਾਪਸ ਪਰਤਦੇ ਸਮੇਂ ਪਿੰਡ ਸਾਧ ਤੇ ਗੰਭੀਰਪੁਰ ਵਿਚਕਾਰ ਸੜਕ ਕਿਨਾਰੇ ਛੱਪੜ ਵਿੱਚ ਟਰਾਲੀ ਪਲਟ ਗਈ। ਇਸ ਹਾਦਸੇ ‘ਚ 27 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਾਤਾ-ਪਿਤਾ ਰਿਸ਼ਤੇਦਾਰਾਂ ਦੇ ਨਾਲ ਕੋਰਥਾ ‘ਚ ਬੱਚੇ ਦਾ ਮੁੰਡਨ ਕਰਨ ਗਏ ਹੋਏ ਸਨ। ਪਿਤਾ ਹੀ ਟਰੈਕਟਰ ਚਲਾ ਰਿਹਾ ਸੀ। ਬੱਚੇ, ਮਾਂ ਅਤੇ ਪਿਤਾ ਦੀ ਮੌਤ ਕਾਰਨ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਕਾਨਪੁਰ ਦੇ ਕਈ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਸੜਕ ਹਾਦਸਿਆਂ ‘ਚ ਕਈ ਲੋਕਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਦਾ ਸਹੀ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।

Comment here