ਗੁਰਦਾਸਪੁਰ-ਗ੍ਰਹਿ ਮੰਤਰਾਲੇ ਨੇ ਚਾਰ ਰਾਜਾਂ ਸਮੇਤ ਗਿਲਗਿਤ-ਬਾਲਿਟਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਸਰਕਾਰ ਨੂੰ ਇਕ ਗੁਪਤ ਪੱਤਰ ਭੇਜਿਆ ਹੈ। ਪਾਕਿਸਤਾਨ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁਹੱਰਮ ਦੇ ਦੌਰਾਨ ਦੇਸ਼ ਭਰ ’ਚ ਸੈਨਾ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਧਾਰਾ 245 ਦੇ ਤਹਿਤ ਦੇਸ ਭਰ ਵਿਚ ਸੈਨਾ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਚਾਰ ਰਾਜਾਂ ਦੀ ਸਹਿਮਤੀ ਨਾਲ ਲਿਆ ਗਿਆ। ਕਰਾਚੀ ਸਮੇਤ ਪੂਰੇ ਸਿੰਧ ’ਚ ਮੁਹੱਰਮ ‘ਤੇ 9 ਅਤੇ 10 ਅਗਸਤ ਨੂੰ ਮੋਟਰਸਾਈਕਲਾਂ ‘ਤੇ ਡਬਲ ਸਵਾਰੀ ‘ਤੇ ਪਾਬੰਧੀ ਰਹੇਗੀ। ਮੁਹੱਰਮ ਦੌਰਾਨ ਸਾਰੇ ਜਲੂਸਾਂ ਅਤੇ ਸਭਾਵਾਂ ਦੀ ਸੁਰੱਖਿਆ ਦੀ ਜਿੁੰਮੇਵਾਰੀ ਪਾਕਿਸਤਾਨੀ ਸੈਨਾ ਦੀ ਹੋਵੇਗੀ। ਜਿਸ ਵਿਚ ਪੁਲਸ ਦੇ ਨਾਲ ਨਾਲ ਪਾਕਿਸਤਾਨ ਸੈਨਾ ਅਤੇ ਹੋਰ ਕਾਨੂੰਨ ਵਿਵਸਥਾਂ ਦੇ ਲਈ ਜਿੁੰਮੇਵਾਰ ਏਜੰਸੀਆਂ ਵੀ ਸੁਰੱਖਿਆ ਪ੍ਰਬੰਧ ਵਿਚ ਰਹਿਣਗੀਆਂ।

Comment here