ਮੁਹਾਲੀ- ਇੱਥੇ ਮਈ ਮਹੀਨੇ ਹੋਏ ਇੰਟੈਲੀਜੈਂਸ ਹੈੱਡਕੁਆਟਰ ‘ਤੇ ਰਾਕੇਟ-ਪ੍ਰੋਪੇਲਡ ਗ੍ਰਨੇਡ ਅਟੈਕ ਮਾਮਲੇ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਤਾਰ ਜੁੜੇ ਹਨ। ਜਾਂਚ ਵਿੱਚ ਲਾਰੈਂਸ ਦੇ ਗੁਰਗਿਆਂ ਦਾ ਨਾਂ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਿਕ ਲਾਰੈਂਸ ਦਾ ਗੁਰਗਾ ਦੀਪਕ ਇਸ ਅਟੈਕ ਦਾ ਮੁਲਜ਼ਮ ਨਿਕਲਿਆ। ਦੀਪਕ ਦੇ ਨਾਲ ਉੱਤਰ ਪ੍ਰਦੇਸ਼ ਦਾ ਨਾਬਾਲਗ ਮੁਲਜ਼ਮ ਵੀ ਨਾਲ ਸੀ। ਅਜੇ ਤੱਕ ਦੋਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ। ਸੂਤਰਾਂ ਮੁਤਾਬਿਕ ਪਾਕਿਸਤਾਨ ਬੈਠੇ ਅੱਤਵਾਦੀ ਹਰਵਿੰਦਰ ਸਿੰਘ ‘ਰਿੰਦਾ’ ਦੇ ਕਹਿਣ ‘ਤੇ ਅਟੈਕ ਹੋਇਆ। ਲਾਰੈਂਸ ਤੇ ਰਿੰਦਾਜੇਲ੍ਹ ‘ਚ ਇਕੱਠੇ ਰਹਿ ਚੁੱਕੇ ਹਨ। ਦਿੱਲੀ ਸਪੈਸ਼ਲ ਸੈੱਲ ਤੇ ਚੰਡੀਗੜ੍ਹ ਇੰਟੈਲੀਜੈਂਸ ਦੀ ਜਾਂਚ ‘ਚ ਖੁਲਾਸਾ ਹੋਇਆ ਹੈ। ਦੀਪਕ ਹਰਿਆਣਾ ਦੇ ਝੱਜਰ ਦਾ ਰਹਿਣ ਵਾਲਾ ਹੈ। ਹਮਲੇ ਤੋਂ ਕੁਝ ਦੇਰ ਪਹਿਲਾਂ ਇੰਟੈਲੀਜੈਂਸ ਦਫ਼ਤਰ ਦੀ ਸੀਸੀਟੀਵੀ ‘ਚ ਮੁਲਜ਼ਮ ਕੈਦ ਹੋਏ ਹਨ। ਦੀਪਕ ਦੇ ਨਾਲ ਇੱਕ ਹੋਰ ਨਾਬਾਲਗ ਮੁਲਜ਼ਮ ਵੀ ਸੀ। ਆਈ ਐਸ ਆਈ ਦੇ ਇਸ਼ਾਰੇ ‘ਤੇ ਪਾਕਿਸਤਾਨ ਬੈਠੇ ਅੱਤਵਾਦੀ ਰਿੰਦਾ ਨੇ ਅਟੈਕ ਕਰਵਾਇਆ ਹੈ। ਕੈਨੇਡਾ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਵੀ ਅਟੈਕ ‘ਚ ਹੱਥ ਹੈ। ਰਿੰਦਾ ਅਤੇ ਲਖਬੀਰ ਨੇ ਲਾਰੈਂਸ ਦੀ ਮਦਦ ਨਾਲ ਹਮਲਾ ਕਰਾਇਆ। 2016-17 ‘ਚ ਲਾਰੈਂਸ ਤੇ ਰਿੰਦਾ ਇੱਕੋ ਜੇਲ੍ਹ ‘ਚ ਬੰਦ ਸਨ। ਜੇਲ੍ਹ ‘ਚ ਹੀ ਮੁਲਾਕਾਤ ਹੋਈ ਅਤੇ ਦੋਸਤ ਬਣ ਗਏ। ਹੋਰ ਜਾਂਚ ਪੜਤਾਲ ਜਾਰੀ ਹੈ

Comment here