ਸ੍ਰੀਨਗਰ– ਪੀਓਕੇ ਤੋਂ ਸਿਰਫ਼ 500 ਮੀਟਰ ਦੀ ਦੂਰੀ ‘ਤੇ ਜੰਮੂ-ਕਸ਼ਮੀਰ ਦੇ ਟਿਟਵਾਲ ਪਿੰਡ ‘ਚ ਅੱਜ-ਕੱਲ੍ਹ ਬਹੁਤ ਸਾਰੀਆਂ ਗਤੀਵਿਧੀਆਂ ਹੁੰਦੀਆਂ ਦੇਖੀਆਂ ਜਾ ਸਕਦੀਆਂ ਹਨ। ਮਸਜਿਦ ਦੇ ਨਾਲ-ਨਾਲ ਪੁਰਾਤਨ ਮੰਦਿਰ ਅਤੇ ਗੁਰਦੁਆਰੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਭਾਈਚਾਰਕ ਸਾਂਝ ਦੀ ਮਿਸਾਲ ਬਣ ਰਿਹਾ ਹੈ। 1947 ਵਿੱਚ ਵੰਡ ਤੋਂ ਬਾਅਦ, ਪ੍ਰਾਚੀਨ ਸ਼ਾਰਦਾ ਪੀਠ ਮੰਦਰ ਅਤੇ ਇਸਦੇ ਅਹਾਤੇ ਅਤੇ ਗੁਰਦੁਆਰੇ ਨੂੰ ਕਬਾਇਲੀ ਹਮਲਿਆਂ (ਜ਼ਿਆਦਾਤਰ ਕਾਬਲੀ ਹਮਲੇ ਵਜੋਂ ਜਾਣਿਆ ਜਾਂਦਾ ਹੈ) ਵਿੱਚ ਨੁਕਸਾਨ ਪਹੁੰਚਾਇਆ ਗਿਆ ਸੀ। ਉਦੋਂ ਤੋਂ ਇਹ ਜ਼ਮੀਨ ਉਜਾੜ ਪਈ ਸੀ। ਪਰ ਬਹੁਗਿਣਤੀ ਭਾਈਚਾਰਾ, ਜੋ ਮੁਸਲਮਾਨ ਹਨ, ਨੇ ਜ਼ਮੀਨ ਦੇ ਇਸ ਟੁਕੜੇ ਨੂੰ ਜਿਉਂ ਦਾ ਤਿਉਂ ਰੱਖਿਆ। ਸਾਲ 2021 ਵਿੱਚ, ਪਿੰਡ ਵਾਸੀਆਂ ਨੇ ਇਹ ਜ਼ਮੀਨ ਕਸ਼ਮੀਰੀ ਪੰਡਤਾਂ ਨੂੰ ਸੌਂਪ ਦਿੱਤੀ ਜਦੋਂ ਉਹ ਸਾਲਾਨਾ ਸ਼ਾਰਦਾ ਪੀਠ ਯਾਤਰਾ ਅਤੇ ਪੂਜਾ ਲਈ ਨੀਲਮ ਨਦੀ ‘ਤੇ ਪਹੁੰਚੇ। ਦਸੰਬਰ 2021 ਦੇ ਮਹੀਨੇ ਵਿਚ ਇਸ ਜ਼ਮੀਨ ‘ਤੇ ਰਵਾਇਤੀ ਪੂਜਾ ਕੀਤੀ ਗਈ ਸੀ ਅਤੇ ਬਚਾਓ ਸ਼ਾਰਦਾ ਕਮੇਟੀ ਨੇ ਇਸ ਮੰਦਰ ਦੇ ਨਵੀਨੀਕਰਨ ਲਈ ਇਕ ਮੰਦਰ ਨਿਰਮਾਣ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਵਿੱਚ ਤਿੰਨ ਸਥਾਨਕ ਮੁਸਲਮਾਨ, ਇੱਕ ਸਿੱਖ ਅਤੇ ਕਸ਼ਮੀਰੀ ਪੰਡਿਤ ਸ਼ਾਮਲ ਸਨ। ਸ਼ਾਰਦਾ ਕਮੇਟੀ (ਐਸਐਸਸੀ) ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇੱਥੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕਰਨਾ ਚਾਹੁੰਦੇ ਹਾਂ। ਇਸ ਮੰਦਿਰ ਬਾਰੇ ਧਾਰਮਿਕ ਮਾਨਤਾ ਹੈ ਕਿ ਸ਼ਾਰਦਾ ਪੀਠ ਸ਼ਾਕਤ ਸੰਪਰਦਾ ਨੂੰ ਸਮਰਪਿਤ ਪਹਿਲਾ ਤੀਰਥ ਸਥਾਨ ਹੈ ਅਤੇ ਦੇਵੀ ਦੀ ਪੂਜਾ ਸਭ ਤੋਂ ਪਹਿਲਾਂ ਕਸ਼ਮੀਰ ਦੇ ਇਸ ਮੰਦਰ ਵਿੱਚ ਸ਼ੁਰੂ ਹੋਈ ਸੀ। ਇਸ ਮਗਰੋਂ ਖੀਰ ਭਵਾਨੀ ਅਤੇ ਵੈਸ਼ਨੋ ਦੇਵੀ ਮੰਦਰ ਦੀ ਸਥਾਪਨਾ ਕੀਤੀ ਗਈ। ਕਸ਼ਮੀਰੀ ਪੰਡਤਾਂ ਦਾ ਮੰਨਣਾ ਹੈ ਕਿ ਸ਼ਾਰਦਾ ਪੀਠ ਮੰਦਰ ਵਿੱਚ ਪੂਜਣ ਵਾਲੀ ਮਾਂ ਸ਼ਾਰਦਾ ਤਿੰਨ ਸ਼ਕਤੀਆਂ ਦਾ ਸੰਗਮ ਹੈ, ਪਹਿਲੀ ਸ਼ਾਰਦਾ (ਸਿੱਖਿਆ ਦੀ ਦੇਵੀ), ਦੂਜੀ ਸਰਸਵਤੀ (ਗਿਆਨ ਦੀ ਦੇਵੀ) ਅਤੇ ਤੀਜੀ ਵਾਗਦੇਵੀ (ਵਾਣੀ ਦੀ ਦੇਵੀ)।
ਮੁਸਲਮਾਨਾਂ ਨੇ ਸ਼ਾਰਦਾ ਪੀਠ ਦੀ ਜ਼ਮੀਨ ਕਸ਼ਮੀਰੀ ਪੰਡਤਾਂ ਨੂੰ ਸੌਂਪੀ


Comment here