ਪੁਰਤਗਾਲ ’ਚ ਨਵਾਂ ਕਾਨੂੰਨ
ਲਿਸਬਨ-ਪੁਰਤਗਾਲ ਵਿਚ ਦਫ਼ਤਰ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ਵਿਚ ਆਪਣੇ ਕਰਮਚਾਰੀਆਂ ਨੂੰ ਕੰਮ ਲਈ ਫੋਨ/ਮੈਸੇਜ ਜਾਂ ਈਮੇਲ ਕਰਨ ਵਾਲੇ ਬੌਸ ਨੂੰ ਸਜ਼ਾ ਮਿਲੇਗੀ। ਡੇਮੀ ਮੇਲ ਦੀ ਰਿਪੋਰਟ ਮੁਤਾਬਕ ਪੁਰਤਗਾਲ ਦੀ ਸੰਸਦ ਵਿਚ ਪਾਸ ਨਵੇਂ ਕਾਨੂੰਨ ਤਹਿਤ ਜੇਕਰ ਕੰਪਨੀਆਂ ਦਫ਼ਤਰੀ ਸਮੇਂ ਦੇ ਬਾਅਦ ਅਤੇ ਵੀਕੈਂਡ ਦੌਰਾਨ ਆਪਣੇ ਕਰਮਚਾਰੀਆਂ ਨੂੰ ਫੋਨ ਜਾਂ ਈਮੇਲ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਏਗਾ। ਕੋਵਿਡ-19 ਮਹਾਮਾਰੀ ਦੇ ਬਾਅਦ ਵਧੇ ਵਰਕ ਫਰਾਮ ਹੋਮ ਕਲਚਰ ਦੇ ਬਾਅਦ ਦੇਸ਼ ਦੀ ਸੱਤਾਧਾਰੀ ਪਾਰਟੀ ਵੱਲੋਂ ਇਹ ਲੇਬਰ ਕਾਨੂੰਨ ਪੇਸ਼ ਕੀਤਾ ਗਿਆ ਹੈ।
ਇਸ ਕਾਨੂੰਨ ਤਹਿਤ ਵਰਕ ਫਰਾਮ ਹੋਮ ਦੌਰਾਨ ਕੰਪਨੀਆਂ ਨੂੰ ਬਿਜਲੀ ਅਤੇ ਇੰਟਰਨੈਟ ਬਿੱਲ ਆਦਿ ਖਰਚਿਆਂ ਦਾ ਵੀ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਕਰਮਚਾਰੀ ਦਾ ਬੱਚਾ ਛੋਟਾ ਹੈ ਤਾਂ ਉਹ ਉਸ ਦੇ 8 ਸਾਲ ਦੀ ਉਮਰ ਹੋਣ ਤੱਕ ਵਰਕ ਫਰਾਮ ਹੋਮ ਕਰ ਸਕਦਾ ਹੈ। ਹਾਲਾਂਕਿ ਪੁਰਤਗਾਲ ਦੇ ਲੇਬਰ ਕਾਨੂੰਨਾਂ ਵਿਚ ਹੋਈ ਇਹ ਸੋਧ 10 ਤੋਂ ਘੱਟ ਕਰਮਚਾਰੀਆਂ ਵਾਲੀਆਂ ਕੰਪਨੀਆਂ ’ਤੇ ਲਾਗੂ ਨਹੀਂ ਹੋਵੇਗੀ। ਪੁਰਤਗਾਲ ਦੀ ਲੇਬਰ ਅਤੇ ਸਾਮਾਜਿਕ ਸੁਰੱਖਿਆ ਮੰਤਰੀ ਅਨਾ ਮੇਂਡੇਸ ਗੋਡੀਨਹੋ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਵਰਕ ਫਰਾਮ ਹੋਮ ਨਵੀਂ ਅਸਲੀਅਤ ਬਣ ਗਈ ਹੈ। ਇਸ ਲਈ ਰਿਮੋਰਟ ਵਰਕਿੰਗ ਨੂੰ ਹੋਰ ਜ਼ਿਆਦਾ ਆਸਾਨ ਬਣਾਉਣ ਲਈ ਇਹ ਆਰਡੀਨੈਂਸ ਲਿਆਂਦਾ ਗਿਆ ਹੈ।
Comment here