ਅਜਬ ਗਜਬਖਬਰਾਂਦੁਨੀਆ

ਮੁਰਦਾਘਰ ‘ਚ ਪਈ ਲਾਸ਼ ਹੋ ਗਈ ਜਿੰਦਾ!

ਬੀਜਿੰਗ-ਚੀਨ ਦੇ ਇਕ ਮੁਰਦਾਘਰ ‘ਚ ਲਾਸ਼ ਮਿਲਣ ‘ਤੇ ਹੜਕੰਪ ਮਚ ਗਿਆ। ਮਾਮਲਾ ਸ਼ੰਘਾਈ ਨਾਲ ਸਬੰਧਤ ਹੈ ਜਿੱਥੇ ਇੱਕ ਸੀਨੀਅਰ ਨਾਗਰਿਕ ਨੂੰ ਗਲਤੀ ਨਾਲ ਮ੍ਰਿਤਕ ਘੋਸ਼ਿਤ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਮੁਰਦਾਘਰ ਭੇਜ ਦਿੱਤਾ ਗਿਆ ਸੀ ਪਰ ਉੱਥੇ ਇਹ ਜ਼ਿੰਦਾ ਪਾਇਆ ਗਿਆ। ਇਸ ਤੋਂ ਬਾਅਦ ਸ਼ਹਿਰ ਵਿੱਚ ਤਾਲਾਬੰਦੀ ਦੌਰਾਨ ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਹੈ ਅਤੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੀਨ ‘ਚ ਸੋਸ਼ਲ ਮੀਡੀਆ ‘ਤੇ ਜਾਰੀ ਕੁਝ ਵੀਡੀਓਜ਼ ‘ਚ ਐਤਵਾਰ ਨੂੰ ਸ਼ੰਘਾਈ ਜ਼ਿੰਚੈਂਗਜ਼ੇਂਗ ਹਸਪਤਾਲ ਦੇ ਬਾਹਰ ਦੋ ਲੋਕਾਂ ਨੂੰ ਪੀਲੇ ਰੰਗ ਦੇ ਵੱਡੇ ਬੈਗ ਨਾਲ ਦੇਖਿਆ ਗਿਆ। ਦੋਵੇਂ ਮੁਰਦਾਘਰ ਦੇ ਕਰਮਚਾਰੀ ਜਾਪਦੇ ਸਨ। ਦੋਵਾਂ ਨੂੰ ਹਸਪਤਾਲ ਦੇ ਸਟਾਫ ਦੇ ਸਾਹਮਣੇ ਬੈਗ ਖੋਲ੍ਹਦਿਆਂ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਆਦਮੀ ਜ਼ਿੰਦਾ ਹੈ। ਹਾਂਗਕਾਂਗ ਦੇ ਸਾਊਥ ਚਾਈਨਾ ਮਾਰਨਿੰਗ ਪੋਸਟ ਅਖਬਾਰ ਨੇ ਇਹ ਖਬਰ ਪ੍ਰਕਾਸ਼ਿਤ ਕੀਤੀ। ਇਸ ਤੋਂ ਬਾਅਦ ਕਰਮਚਾਰੀਆਂ ਨੇ ਵਿਅਕਤੀ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ। ਇਸ ਘਟਨਾ ਤੋਂ ਬਾਅਦ ਸ਼ੰਘਾਈ ਦੇ ਲੋਕਾਂ ‘ਚ ਗੁੱਸਾ ਹੈ। ਸ਼ੰਘਾਈ ਦੇ ਸਥਾਨਕ ਪ੍ਰਸ਼ਾਸਨ ਨੂੰ 26 ਮਿਲੀਅਨ ਦੇ ਸ਼ਹਿਰ ਵਿੱਚ ਓਮਿਕਰੋਨ ਸੰਕਟ ਨਾਲ ਨਜਿੱਠਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Comment here