ਸੋਨੀਪਤ- 15 ਅਕਤੂਬਰ ਨੂੰ ਲਖਬੀਰ ਸਿੰਘ ਨਾਂ ਦੇ ਨੌਜਵਾਨ ਨੂੰ ਨਿਹੰਗਾਂ ਨੇ ਬੇਅਦਬੀ ਦੇ ਦੋਸ਼ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਕੁੰਡਲੀ ਸਰਹੱਦ ‘ਤੇ ਅਨੁਸੂਚਿਤ ਜਾਤੀ ਦੇ ਨੌਜਵਾਨ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿਚ ਕੁਝ ਨਿਹੰਗਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਅੱਜ ਫੇਰ ਕੁੰਡਲੀ ਬਾਰਡਰ ‘ਤੇ ਮੁਫਤ ਵਿਚ ਮੁਗਰਾ ਨਾ ਦੇਣ ‘ਤੇ ਨਿਹੰਗ ਨੇ ਇਕ ਕੈਂਟਰ ਡਰਾਈਵਰ ਦਾ ਲੱਤ ਤੋੜ ਦਿੱਤੀ। ਦੁਪਹਿਰ ਵੇਲੇ ਪੱਪੂ ਨਾਮ ਦਾ ਸ਼ਖਸ ਆਪਣੇ ਕੈਂਟਰ ਵਿਚ ਫਾਰਮ ਤੋਂ ਮੁਰਗਾ ਲੈ ਕੇ ਆ ਰਿਹਾ ਸੀ। ਕੁੰਡਲੀ ‘ਤੇ ਪ੍ਰਦਰਸ਼ਨ ਵਾਲੇ ਸਥਾਨ ਦੇ ਕੋਲ ਨਿਹੰਗਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ ਤੇ ਮੁਫਤ ਵਿਚ ਮੁਰਗਾ ਦੇਣ ਦੀ ਮੰਗ ਕੀਤੀ। ਚਾਲਕ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੁਰਗਾ ਵਿਕਿਆ ਹੋਇਆ ਹੈ। ਉਹ ਜਿਨ੍ਹਾਂ ਮਾਲ ਲੈ ਕੇ ਆਏ ਹਨ, ਉਨ੍ਹਾਂ ਹੀ ਹੋਟਲਾਂ ਵਿਚ ਪਹੁੰਚਿਆ ਜਾਂਦਾ ਹੈ। ਉਸ ਨੇ ਮੁਰਗੇ ਵੇਚੇ ਹੋਏ ਦੀ ਪਰਚੀ ਵੀ ਦਿਖਾਈ। ਇਸ ਦੇ ਬਾਵਜੂਦ ਨਿਹੰਗ ਸਮਝਣ ਨੂੰ ਤਿਆਰ ਹੀ ਨਹੀਂ ਹੋਏ। ਉਸ ਨੇ ਡਰਾਈਵਰ ‘ਤੇ ਬੀੜੀ ਪੀਣ ਦਾ ਦੋਸ਼ ਵੀ ਲਾਇਆ ਤੇ ਉਸ ‘ਤੇ ਡੰਡਿਆਂ ਤੇ ਕੁਹਾੜੀਆਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਡਰਾਈਵਰ ਦੀ ਲੱਤ ਟੁੱਟ ਗਈ। ਪੁਲਿਸ ਨੇ ਜ਼ਖ਼ਮੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਮੁਲਜ਼ਮ ਨਿਹੰਗ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਦੂਜੇ ਪਾਸੇ ਕੁੰਡਲੀ ਬਾਰਡਰ ਤੇ ਬੈਠੀਆਂ ਨਿਹੰਗ ਜਥੇਬੰਦੀਆਂ ਨੇ ਕਿਹਾ ਹੈ ਕਿ ਮੁਰਗੇ ਬਦਲੇ ਕੁਟਮਾਰ ਕਰਨ ਵਾਲਾ ਨਕਲੀ ਨਿਹੰਗ ਹੈ, ਪੁਲਸ ਉਸ ਦੀ ਚੰਗੀ ਤਰਾਂ ਛਾਣਬੀਣ ਕਰੇ।
Comment here