ਸਿਆਸਤਖਬਰਾਂ

ਮੁਫਤੀ ਵਲੋਂ ਤਾਲਿਬਾਨ ਦਾ ਜ਼ਿਕਰ ਕਰਨਾ ਭਾਰਤ ਵਿਰੋਧੀ – ਅਨੁਰਾਗ ਠਾਕੁਰ

ਹਮੀਰਪੁਰ-ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਲੰਘੇ ਦਿਨ ਕੇਂਦਰ ਸਰਕਾਰ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ ਤੇ ਕਿਹਾ ਕਿ, ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੁਬਾਰਾ ਦਿੱਤਾ ਜਾਵੇ। ਮੁਫਤੀ ਨੇ ਕਿਹਾ, ਤਾਲਿਬਾਨ ਨੇ ਅਮਰੀਕਾ ਨੂੰ ਭੱਜਣ ‘ਤੇ ਮਜ਼ਬੂਰ ਕੀਤਾ। ਸਾਡੇ ਸਬਰ ਦਾ ਇਮਤਿਹਾਨ ਨਾ ਲਓ। ਜਿਸ ਦਿਨ ਸਬਰ ਦਾ ਇਮਤਿਹਾਨ ਟੁੱਟੇਗਾ, ਤੁਸੀਂ ਵੀ ਨਹੀਂ ਰਹੋਗੇ। ਮਿਟ ਜਾਓਗੇ। ਮਹਿਬੂਬਾ ਮੁਫਤੀ ਨੇ ਕਿਹਾ, ਜੇਕਰ ਕੇਂਦਰ ਸਰਕਾਰ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਯਕੀਨੀ ਕਰਨਾ ਚਾਹੁੰਦੀ ਹੈ। ਤਾਂ ਉਸ ਨੂੰ ਆਰਟੀਕਲ 370 ਬਹਾਲ ਕਰਨਾ ਹੋਵੇਗਾ ਅਤੇ ਗੱਲਬਾਤ ਦੇ ਜ਼ਰੀਏ ਕਸ਼ਮੀਰ ਦੇ ਮੁੱਦਿਆਂ ਨੂੰ ਹੱਲ ਕਰਨਾ ਹੋਵੇਗਾ। ਕੁਲਗਾਮ ਵਿੱਚ ਸਭਾ ਨੂੰ ਸੰਬੋਧਿਤ ਕਰਦੇ ਹੋਏ ਮਹਿਬੂਬਾ ਮੁਫਤੀ ਨੇ ਕਿਹਾ, ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਅਮਰੀਕਾ ਨੂੰ ਭੱਜਣ ਲਈ ਮਜ਼ਬੂਰ ਕੀਤਾ ਪਰ ਤਾਲਿਬਾਨ ਦੇ ਵਤੀਰੇ ਨੂੰ ਪੂਰੀ ਦੁਨੀਆ ਦੇਖ ਰਹੀ ਹੈ। ਮੈਂ ਤਾਲਿਬਾਨ ਨੂੰ ਅਪੀਲ ਕਰਦੀ ਹਾਂ ਕਿ ਉਹ ਅਜਿਹਾ ਕੋਈ ਕੰਮ ਨਾ ਕਰਨ ਜੋ ਦੁਨੀਆ ਨੂੰ ਉਨ੍ਹਾਂ ਖ਼ਿਲਾਫ਼ ਜਾਣ ਲਈ ਮਜ਼ਬੂਰ ਕਰੇ। ਤਾਲਿਬਾਨ ਵਿੱਚ ਬੰਦੂਕਾਂ ਦੀ ਭੂਮਿਕਾ ਖਤਮ ਹੋ ਗਈ ਹੈ ਅਤੇ ਵਿਸ਼ਵ ਭਾਈਚਾਰਾ ਦੇਖ ਰਿਹਾ ਹੈ ਕਿ ਉਹ ਲੋਕਾਂ ਦੇ ਨਾਲ ਕਿਵੇਂ ਪੇਸ਼ ਆਉਣਗੇ।ਮੁਫਤੀ ਦੇ ਇਸ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੁਫਤੀ ਦੇ ਉਸ ਬਿਆਨ ਨੂੰ ‘ਭਾਰਤ ਵਿਰੋਧੀ’ ਅਤੇ ‘ਬੇਤੁਕਾ’ ਕਰਾਰ ਦਿੱਤਾ। ਠਾਕੁਰ ਨੇ ਦਾਅਵਾ ਕੀਤਾ ਕਿ ਪੀ.ਡੀ.ਪੀ. ਅਤੇ ਉਸ ਦੇ ਸਹਿਯੋਗੀ ਸੱਤਾ ਤੋਂ ਬਾਹਰ ਹੋਣ ਅਤੇ ਅਗਸਤ 2019 ’ਚ ਧਾਰਾ 370 ਹਟਾਏ ਜਾਣ ਕਾਰਨ ਪਰੇਸ਼ਾਨ ਚੱਲ ਰਹੇ ਹਨ। ਸੂਚਨਾ ਅਤੇ ਪ੍ਰਸਾਰਨ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਭਾਜਪਾ ਦੀ ਸਰਕਾਰ ’ਚ ਵਿਕਾਸ ਦੇ ਮਾਰਗ ’ਤੇ ਮੋਹਰੀ ਹਨ। ’ ਅਨੁਰਾਗ ਨੇ ਕਿਹਾ ਕਿ ਪੀ.ਡੀ.ਪੀ. ਅਤੇ ਉਸ ਦੇ ਸਾਥੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਅਤੀਤ ’ਚ ਹੋਇਆ ਉਹ ਨਹੀਂ ਦੋਹਰਾਇਆ ਜਾਵੇਗਾ ਅਤੇ ਦੋਵੇਂ ਕੇਂਦਰ-ਸ਼ਾਸਿਤ ਪ੍ਰਦੇਸ਼ ਹੁਣ ਵਿਕਾਸ ਦੇ ਰਸਤੇ ’ਤੇ ਚੱਲ ਰਹੇ ਹਨ ਅਤੇ ਭਾਰਤ ਦੇ ਆਦਰਸ਼ ਰਾਜ ਬਣਨਗੇ। ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸੁਰੇਸ਼ ਕਸ਼ਯਪ, ਰਾਜ ਦੇ ਗ੍ਰਾਮੀਣ ਵਿਕਾਸ ਮੰਤਰੀ ਵੀਰੇਂਦਰ ਕੰਵਰ ਅਤੇ ਰਾਜ ਸਰਕਾਰ ਦੀ ਉੱਪ ਮੁੱਖ ਸਚੇਤਕ ਕਮਲੇਸ਼ ਕੁਮਾਰ ਵੀ ਠਾਕੁਰ ਨਾਲ ਪੱਤਰਕਾਰ ਸੰਮੇਲਨ ’ਚ ਮੌਜੂਦ ਸੀ। ਖੇਡ ਮੰਤਰੀ ਅਨੁਰਾਗ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ’ਚ ਖੇਡਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ।

Comment here