ਨਵੀਂ ਦਿੱਲੀ- ਮੋਦੀ ਸਰਕਾਰ ਦੀਆਂ ਜਨ ਭਲਾਈ ਵਾਲੀਆਂ ਬਹੁਤ ਸਾਰੀਆਂ ਯੋਜਨਾਵਾਂ ਵਿੱਚ ਇੱਕ ਮੁਦਰਾ ਯੋਜਨਾ ਵੀ ਹੈ, ਜਿਸ ਨੇ ਸਵੈ ਰੁਜ਼ਗਾਰ ਦੇ ਸੁਪਨੇ ਦੇਖਣ ਵਾਲਿਆਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਚ ਮਦਦ ਕੀਤੀ। ਸੂਖਮ ਤੇ ਲਘੂ ਇਕਾਈਆਂ ਨੂੰ ਮੈਨੂਫੈਕਚੁਰਿੰਗ ਵਪਾਰ ਜਾਂ ਸੇਵਾ ਦੇ ਖੇਤਰ ਵਿੱਚ ਆਮਦਨ ਸਿਰਜਣ ਵਾਲੀਆਂ ਗਤੀਵਿਧੀਆਂ ਲਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਿੱਚ ਸ਼ਿਸ਼ੂ, ਕਿਸ਼ੋਰ ਅਤੇ ਤਰੁਣ ਤਿੰਨ ਸ਼੍ਰੇਣੀਆਂ ਵਿੱਚ ਕ੍ਰਮਵਾਰ, 50 ਹਜ਼ਾਰ ਰੁਪਏ ਤੱਕ, 50 ਹਜ਼ਾਰ ਰੁਪਏ ਤੋਂ 5 ਲੱਖ ਰੁਪਏ ਤੱਕ ਅਤੇ 5 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ ਲੋਨ ਦਿੱਤੇ ਜਾਂਦੇ ਹਨ। ਇਸ ਦਾ ਫਾਇਦਾ ਹਰ ਤਬਕੇ ਦੇ ਲੋਕ ਲੈ ਰਹੇ ਹਨ, ਜਿਸ ਵਿੱਚ ਨੌਜਵਾਨਾਂ ਅਤੇ ਔਰਤਾਂ ਦੀ ਗਿਣਤੀ ਵਧੇਰੇ ਹੈ। ਮੁਦਰਾ ਯੋਜਨਾ ਤਹਿਤ 18.60 ਲੱਖ ਕਰੋੜ ਰੁਪਏ ਦੇ 34.41 ਕਰੋੜ ਤੋਂ ਵੱਧ ਲੋਨ ਦਿੱਤੇ ਜਾ ਚੁੱਕੇ ਹਨ, ਸ਼ੁਰੂਆਤ ਤੋਂ 18 ਮਾਰਚ 2022 ਤੱਕ ਇੱਕ ਲੱਖ ਕਰੋੜ ਰੁਪਏ ਯਾਨੀ ਕਰੀਬ 68 ਫੀਸਦੀ ਰਕਮ ਦੇ 23.27 ਕਰੋੜ ਲੋਨ ਔਰਤਾਂ ਨੂੰ ਦਿੱਤੇ ਗਏ।
ਮੁਦਰਾ ਯੋਜਨਾ ਨੇ ਸਵੈ ਰੁਜ਼ਗਾਰ ‘ਚ ਕੀਤੀ ਵੱਡੀ ਮਦਦ

Comment here