ਸਿਆਸਤਖਬਰਾਂ

ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ਚ ਕਿਸਾਨਾਂ ਵਲੋਂ ਭਾਜਪਾ ਦੇ ਬਾਈਕਾਟ ਦਾ ਸੱਦਾ

ਮੁਜ਼ੱਫਰਨਗਰ-ਅੱਜ ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਹੋਈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੇ ਪੰਦਰਾਂ ਸੂਬਿਆਂ ਦੇ ਕਿਸਾਨਾਂ ਨੇ ਇਸ ਮਹਾਪੰਚਾਇਤ ਵਿਚ ਸ਼ਮੂਲੀਅਤ ਕੀਤੀ। ਇਕਠ ਦਾ ਅੰਦਾਜਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਵੇਰੇ 10 ਵਜੇ ਹੀ ਸਾਰਾ ਪੰਡਾਲ  ਪੂਰਾ ਭਰ ਗਿਆ ਸੀ। ਇਥੇ 500 ਲੰਗਰ ਅਤੇ 100 ਮੈਡੀਕਲ ਕੈਂਪ ਲਗਾਏ ਗਏ। ਮਹਾਪੰਚਾਇਤ ਵਿੱਚ ਸ਼ਾਮਲ ਹੋਣ ਆਏ ਕਿਸਾਨਾਂ ਉੱਤੇ ਰਾਹ ਚ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਦਿਆਂ ਸਵਾਗਤ ਕੀਤਾ। ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ। ਸੰਯੁਕਤ  ਕਿਸਾਨ ਮੋਰਚੇ ਨੇ ਮੰਚ ਤੋਂ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ । ਇਸ ਤੋਂ ਪਹਿਲਾਂ 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਸੀ। ਮੰਚ ਤੋਂ ਰਾਕੇਸ਼ ਟਿਕੈਤ ਨੇ ਕਿਹਾ ਕਿ ਜ਼ਿੱਦੀ ਸਰਕਾਰ ਨੂੰ ਝੁਕਾਉਣ ਲਈ ਵੋਟ ਦੀ ਸੱਟ ਲਾਉਣੀ ਜ਼ਰੂਰੀ ਹੈ। ਟਿਕੈਤ ਨੇ ਕਿਹਾ-ਦੇਸ਼ ਬਚੇਗਾ, ਤਾਂ ਹੀ ਸੰਵਿਧਾਨ ਬਚੇਗਾ। ਸਰਕਾਰ ਨੇ ਰੇਲ, ਤੇਲ ਤੇ ਹਵਾਈ ਅੱਡੇ ਵੇਚ ਦਿੱਤੇ । ਉਹ ਸੜਕਾਂ ਵੀ ਵੇਚਣਗੇ ਤੇ ਉਨ੍ਹਾਂ ਉੱਤੇ ਚੱਲਣ ਬਦਲੇ ਸਾਡੇ ਤੋਂ ਟੈਕਸ ਵੀ ਵਸੂਲਣਗੇ, ਭਾਰਤ ਲਈ ‘ਔਨ ਸੇਲ ਦਾ ਬੋਰਡ ਲਾ ਦਿੱਤਾ ਗਿਆ ਹੈ।  ਖਰੀਦਦਾਰ ਅਡਾਨੀ, ਅੰਬਾਨੀ ਹਨ। ਸੈਂਕੜੇ ਕਿਲੋਮੀਟਰ ਸਮੁੰਦਰੀ ਕੰਢੇ ਵਿਕ ਗਏ ਹਨ, ਨਦੀਆਂ ਵੇਚੀਆਂ ਜਾ ਰਹੀਆਂ ਹਨ ਤੇ ਜਦੋਂ ਖੇਤੀ ਵਿਕਰੀ ਦੇ ਕੰਢੇ ’ਤੇ ਆਈ ਤਾਂ ਕਿਸਾਨ ਜਾਗ ਪਿਆ। ਜਦੋਂ ਦੇਸ਼ ਦੇ ਕਿਸਾਨ ਅਤੇ ਨੌਜਵਾਨ ਜਿੱਤਣਗੇ, ਤਾਂ ਅਸੀਂ ਆਪਣੇ ਘਰਾਂ ਤੇ ਪਿੰਡਾਂ ਵਿੱਚ ਜਾਵਾਂਗੇ।  ਇਥੇ ਮੇਧਾ ਪਾਟੇਕਰ ਨੇ ਕਿਹਾ ਕਿ ਕਿਸਾਨ, ਮਜਦੂਰ, ਔਰਤਾਂ ਤੇ ਬਾਕੀ ਵਰਗ ਹੁਣ ਭਾਜਪਾ  ਵਿਰੁੱਧ ਵੋਟਬੰਦੀ ਕਰਨਗੇ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਸਾਰਾ ਦੇਸ਼ ਸੰਕਟ ’ਚ ਹੈ। ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ। ਅਸੀਂ 2024 ਤੱਕ ਬੈਠਣ ਨੂੰ ਵੀ ਤਿਆਰ ਹਾਂ। ਸੋਨੀਆ ਮਾਨ ਨੇ ਕਿਹਾ ਕਿ ਯੋਗੀ ਸਰਕਾਰ ਦੀ ਧੱਕੇ-ਸ਼ਾਹੀ ਅਤੇ ਅੱਤਿਆਚਾਰ ਦਾ ਵਿਰੋਧ ਕਰਦੇ । ਅਸੀਂ ਭਾਜਪਾ ਦਾ ਬਾਇਕਾਟ ਕਰਦੇ ਹਾਂ, ਸੋਨੀਆ ਨੇ 2022 ਦੀਆਂ ਚੋਣਾਂ ’ਚ  ਆਰ. ਐੱਸ. ਐੱਸ. ਦਾ ਵਿਰੋਧ ਕਰਨ ਦਾ ਸਦਾ ਦਿਤਾ ਹੋਰ ਕਈ ਕਿਸਾਨ ਆਗੂਆਂ ਨੇ ਵੀ ਸੰਬੋਧਨ ਕੀਤਾ।

ਸਿਆਸੀ ਲੋਕਾਂ ਨੇ ਕਿਸਾਨ ਮਹਾਪੰਚਾਇਤ ਦਾ ਸਮਰਥਨ ਕੀਤਾ।

ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕਰਕੇ ਕਿਹਾ ਕਿ ਕਿਸਾਨ ਦੇਸ਼ ਦਾ ਮਾਣ ਹਨ ਅਤੇ ਉਨ੍ਹਾਂ ਦੀ ਗੱਲ ਜ਼ਰੂਰ ਸੁਣੀ ਜਾਣੀ ਚਾਹੀਦੀ ਹੈ। ਕਿਸੇ ਵੀ ਸਰਕਾਰ ਨੂੰ ਉਨ੍ਹਾਂ ਦੀ ਹੂੰਕਾਰ ਦਾ ਜਵਾਬ ਹੰਕਾਰ ਨਾਲ ਨਹੀਂ ਦੇਣਾ ਚਾਹੀਦਾ। ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਆਪਣੇ ਟਵਿੱਟਰ ‘ਤੇ ਮਹਾਪੰਚਾਇਤ ਦਾ ਇੱਕ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ ਕਿ ਇਸ ਮਹਾਪੰਚਾਇਤ ਵਿੱਚ ਲੱਖਾਂ ਕਿਸਾਨਾਂ ਨੇ ਹਿੱਸਾ ਲਿਆ ਹੈ। ਸਾਨੂੰ ਇਨ੍ਹਾਂ ਕਿਸਾਨਾਂ ਦੇ ਦਰਦ ਨੂੰ ਸਮਝਣਾ ਪਵੇਗਾ। ਕਿਸਾਨਾਂ ਨਾਲ ਆਦਰਪੂਰਨ ਗੱਲਬਾਤ ਕਰਨ ਦੀ ਲੋੜ ਹੈ।

 

Comment here