ਖਬਰਾਂਚਲੰਤ ਮਾਮਲੇਦੁਨੀਆ

ਮੁਕਾਬਲੇ ‘ਚ ਮਾਰਿਆ ਗਿਆ ਲਸ਼ਕਰ ਕਮਾਂਡਰ ਉਜ਼ੈਰ ਖਾਨ

ਅਨੰਤਨਾਗ-ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਹਨ। ਇਸ ਸਬੰਧੀ ਜਾਣਕਾਰੀ ਮੁਤਾਬਕ ਮਾਰੇ ਗਏ ਅੱਤਵਾਦੀਆਂ ‘ਚ ਲਸ਼ਕਰ ਕਮਾਂਡਰ ਉਜ਼ੈਰ ਖਾਨ ਵੀ ਸ਼ਾਮਲ ਹੈ। ਦੱਸ ਦੇਈਏ ਕਿ ਉਜ਼ੈਰ ਖਾਨ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਫਿਲਹਾਲ ਇਲਾਕੇ ‘ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ। ਅਨੰਤਨਾਗ ‘ਚ ਅੱਤਵਾਦ ਵਿਰੋਧੀ ਆਪ੍ਰੇਸ਼ਨ ‘ਤੇ ਜਾਣਕਾਰੀ ਦਿੰਦੇ ਹੋਏ ਏ.ਡੀ.ਜੀ.ਪੀ ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਸਰਚ ਆਪਰੇਸ਼ਨ ਜਾਰੀ ਰਹੇਗਾ ਕਿਉਂਕਿ ਕਈ ਇਲਾਕੇ ਅਜੇ ਵੀ ਬਚੇ ਹੋਏ ਹਨ… ਅਸੀਂ ਜਨਤਾ ਨੂੰ ਉੱਥੇ ਨਾ ਜਾਣ ਦੀ ਅਪੀਲ ਕਰਾਂਗੇ… ਸਾਡੇ ਕੋਲ 2-3 ਅੱਤਵਾਦੀਆਂ ਦੇ ਬਾਰੇ ਜਾਣਕਾਰੀ ਸੀ।
ਇਹ ਸੰਭਵ ਹੈ ਕਿ ਸਾਨੂੰ ਕਿਤੇ ਤੀਜੀ ਲਾਸ਼ ਮਿਲ ਸਕਦੀ ਹੈ, ਇਸ ਲਈ ਅਸੀਂ ਖੋਜ ਮੁਹਿੰਮ ਨੂੰ ਪੂਰਾ ਕਰਾਂਗੇ। ਉਸ ਨੇ ਅੱਗੇ ਕਿਹਾ ਕਿ ਅਸੀਂ ਲਸ਼ਕਰ ਕਮਾਂਡਰ ਦੀ ਲਾਸ਼ ਲੱਭ ਲਈ ਹੈ ਅਤੇ ਇਸ ਨੂੰ ਬਰਾਮਦ ਕਰ ਲਿਆ ਹੈ। ਅਸੀਂ ਇੱਕ ਹੋਰ ਲਾਸ਼ ਵੀ ਲੱਭ ਸਕਦੇ ਹਾਂ… ਅਸੀਂ ਤੀਜੀ ਲਾਸ਼ ਦੀ ਭਾਲ ਕਰ ਰਹੇ ਹਾਂ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ 13 ਸਤੰਬਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਸ਼ੁਰੂ ਹੋਈ ਸੀ।
ਇਸ ਮੁਕਾਬਲੇ ਦੌਰਾਨ ਫੌਜ ਦੇ ਦੋ ਸੀਨੀਅਰ ਅਧਿਕਾਰੀ ਅਤੇ ਜੰਮੂ-ਕਸ਼ਮੀਰ ਦੇ ਡੀ.ਐੱਸ.ਪੀ. ਸ਼ਹੀਦ ਹੋਏ ਸਨ, ਇਸ ਦੌਰਾਨ ਇੱਕ ਜਵਾਨ ਵੀ ਸ਼ਹੀਦ ਹੋਇਆ ਸੀ ਤੇ ਅੱਜ ਪਿਰ ਪੰਜਾਬ ਦਾ ਇੱਕ ਜਵਾਨ ਸ਼ਹੀਦ ਹੋਇਆ ਹੈ, ਜੋ ਪਿਛਲੇ ਦਿਨੀਂ ਮੁਕਾਬਲੇ ਦੌਰਾਨ ਗੰਭੀਰ ਜ਼ਖ਼ਮੀ ਸੀ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਆਪਰੇਸ਼ਨ ਜਾਰੀ ਰੱਖਿਆ ਸੀ।

Comment here