ਸਿਆਸਤਖਬਰਾਂਦੁਨੀਆ

ਮੀਡੀਆ ਦੀ ਸੰਯੁਕਤ ਕਾਰਜਕਾਰੀ ਕਮੇਟੀ ਵੱਲੋਂ ਇਮਰਾਨ ਦੀ ਆਲੋਚਨਾ

ਇਸਲਾਮਾਬਾਦ- ਪਾਕਿਸਤਾਨ ਵਿਚ ਮੀਡੀਆ ਦੀ ਸੰਯੁਕਤ ਕਾਰਜਕਾਰੀ ਕਮੇਟੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੀਡੀਆ ਸੰਗਠਨਾਂ ‘ਤੇ ਲਗਾਏ ਗਏ ਦੋਸ਼ਾਂ ਨੂੰ ਅਲੋਚਨਾਂ ਕਰਦੇ ਹੋਏ ਇਸਨੂੰ ਖਾਰਜ ਕੀਤਾ ਹੈ ਅਤੇ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ। ਕਮੇਟੀ ਨੇ ਕਿਹਾ ਕਿ ਮੀਡੀਆ ਘਰਾਣਿਆਂ ਨੂੰ ਸਿਆਸੀ ਪਾਰਟੀਆਂ ਨੇ ਖਰੀਦਿਆ ਹੈ ਅਤੇ ਕੁਝ ਨੂੰ ਵਿਦੇਸ਼ੀ ਸਰੋਤਾਂ ਤੋਂ ਫੰਡਿੰਗ ਕੀਤੀ ਜਾ ਰਹੀ ਹੈ। ਡਾਨ ਅਖ਼ਬਾਰ ਮੁਤਾਬਿਕ ਖਾਨ ਨੇ ਬੀਤੇ ਐਤਵਾਰ ਮਲਕੰਦ ਵਿਚ ਆਪਣੇ ਜਨਤਕ ਸੰਬੋਧਨ ਵਿਚ ਇਹ ਗੱਲ ਕਹੀ। ਸੰਯੁਕਤ ਕਾਰਜਕਾਰੀ ਕਮੇਟੀ ਨੇ ਆਪਣੇ ਬਿਆਨ ‘ਚ ਕਿਹਾ ਕਿ ਪ੍ਰਧਾਨ ਮੰਤਰੀ ਖਾਨ ਦਾ ਬਿਆਨ ਮੀਡੀਆ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਵਰਗਾ ਹੈ। ਜੇਕਰ ਨਿਸ਼ਚਿਤ ਸਮੇਂ ਅੰਦਰ ਉਨ੍ਹਾਂ ਦੇ ਲਗਾਏ ਇਹ ਦੋਸ਼ ਸਾਬਤ ਨਾ ਹੋਏ ਤਾਂ ਕਮੇਟੀ ਕਾਨੂੰਨ ਦਾ ਸਹਾਰਾ ਲਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਖਾਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਸਿਆਸੀ ਫਾਇਦੇ ਲਈ ਅਜਿਹੇ ਬਿਆਨ ਨਾ ਦੇਣ। ਪਾਕਿਸਤਾਨ ਫੈਡਰਲ ਯੂਨੀਅਨ ਆਫ਼ ਜਰਨਲਿਸਟਸ (ਪੀ.ਐੱਫ.ਯੂ.ਜੇ.) ਨੇ ਪ੍ਰਧਾਨ ਮੰਤਰੀ ਨੂੰ “ਫਰਜ਼ੀ ਖ਼ਬਰਾਂ” ਫੈਲਾਉਣ ਦੀ ਬਜਾਏ ਐੱਫ.ਆਈ.ਏ. ਜਾਂ ਨਿਆਂਇਕ ਕਮਿਸ਼ਨ ਵੱਲੋਂ ਜਾਂਚ ਦਾ ਹੁਕਮ ਦੇਣ ਦੀ ਅਪੀਲ ਕੀਤੀ ਹੈ।

Comment here