ਹਥਿਆਰਾਂ ਦੇ ਸ਼ੌਕ ’ਚ ਪੰਜਾਬੀਆਂ ਨੇ ਪੁਲਸ ਨੂੰ ਵੀ ਛੱਡਿਆ ਪਿੱਛੇ
ਚੰਡੀਗੜ੍ਹ : ਪੰਜਾਬੀ ਆਪਣੇ ਸ਼ੌਕ ਪੱਖੋਂ ਪੂਰੀ ਦੁਨੀਆ ‘ਚ ਮਸ਼ਹੂਰ ਹਨ। ਜਿਆਦਾਤਰ ਪੰਜਾਬੀ ਗਾਣਿਆਂ ‘ਚ ਹਥਿਆਰਾਂ ਦੀ ਹੀ ਗੱਲ ਕੀਤੀ ਜਾਂਦੀ ਹੈ। ਇਥੋਂ ਇਹ ਪਤਾ ਲੱਗਦੇ ਹੈ ਕਿ ਹਥਿਆਰਾਂ ਦਾ ਸ਼ੌਂਕ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਪੰਜਾਬੀ ਲੋਕਾਂ ਨੂੰ ਮਹਿੰਗੇ ਅਤੇ ਆਟੋਮੈਟਿਕ ਹਥਿਆਰ ਪਸੰਦ ਹਨ। ਜੇਕਰ ਵਿਭਾਗ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸੂਬੇ ਦੇ ਲੋਕਾਂ ਕੋਲ 3,90,275 ਦੇ ਕਰੀਬ ਹਥਿਆਰ ਹਨ। ਦੱਸਣਯੋਗ ਹੈ ਇਹ ਉਹ ਹਥਿਆਰ ਹਨ, ਜੋ ਕਿ ਰਜਿਸਟਰਡ ਅਤੇ ਕਾਨੂੰਨੀ ਹਨ। ਇਨ੍ਹਾਂ ਹਥਿਆਰਾਂ ਨੂੰ ਚੋਣ ਜ਼ਾਬਤਾ ਤੋਂ ਬਾਅਦ ਜਮ੍ਹਾਂ ਕਰਵਾ ਲਿਆ ਗਿਆ ਹੈ, ਜਦੋਂ ਕਿ ਸੂਬੇ ‘ਚ ਗੈਰ ਕਾਨੂੰਨੀ ਹਥਿਆਰ ਤਾਂ ਅਣਗਿਣਤ ਹਨ। ਇੱਥੇ ਕੱਟੇ ਤੋਂ ਲੈ ਕੇ ਪਿਸਤੌਲ ਤਾਂ ਆਮ ਦੇਖਣ ਨੂੰ ਮਿਲਦੇ ਹਨ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇ ਵਿਦੇਸ਼ੀ ਹਥਿਆਰ ਲੋਕਾਂ ਕੋਲ ਹਨ, ਅਜਿਹੇ ਹਥਿਆਰ ਪੁਲਸ ਕੋਲ ਵੀ ਨਹੀਂ ਹਨ। ਪੁਲਸ ਕੋਲ ਇੰਡੀਅਨ ਆਰਡੀਨੈਂਸ ਫੈਕਟਰੀ ‘ਚ ਬਣੀਆਂ ਪਿਸਤੌਲਾਂ ਹਨ, ਜਦੋਂ ਕਿ ਪੰਜਾਬੀ ਲੋਕਾਂ ਕੋਲ ਅਜਿਹੀਆਂ ਪਿਸਤੌਲਾਂ ਹਨ, ਜੋ ਬੇਹੱਦ ਮਾਰੂ ਹਨ। ਗਾਣਿਆਂ ਕਾਰਨ ਪੰਜਾਬ ਦੇ ਨੌਜਵਾਨਾਂ ‘ਚ ਹਥਿਆਰਾਂ ਨੂੰ ਲੈ ਕੇ ਜ਼ਿਆਦਾ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਯੂ. ਪੀ. ਤੋਂ ਬਾਅਦ ਹੁਣ ਹਥਿਆਰ ਰੱਖਣ ਦੇ ਮਾਮਲੇ ‘ਚ ਪੰਜਾਬ ਦਾ ਨਾਂ ਆਉਂਦਾ ਹੈ। ਪੰਜਾਬ ‘ਚ ਚੋਣਾਂ ਦੌਰਾਨ ਸੂਬੇ ‘ਚ 3,90,275 ਲਾਈਸੈਂਸੀ ਹਥਿਆਰਾਂ ‘ਚੋਂ ਹੁਣ ਤੱਕ 3,76,484 ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ, ਜਦੋਂ ਕਿ ਸੂਬੇ ‘ਚ 69 ਬਿਨਾਂ ਲਾਈਸੈਂਸ ਵਾਲੇ ਹਥਿਆਰ ਜ਼ਬਤ ਕੀਤੇ ਗਏ ਹਨ।
Comment here