ਸਿਆਸਤਖਬਰਾਂਦੁਨੀਆ

ਮਿਜ਼ਾਈਲ ਪ੍ਰੀਖਣ ਮਾਮਲਾ-ਉੱਤਰੀ ਕੋਰੀਆ ਤੇ ਅਮਰੀਕਾ ’ਚ ਟਕਰਾਅ

ਬੀਜਿੰਗ-ਉੱਤਰੀ ਕੋਰੀਆ ਦੀ ਅਧਿਕਾਰਤ ਸਮਾਚਾਰ ਕਮੇਟੀ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ ਨੇ ਵਿਦੇਸ ਮੰਤਰਾਲਾ ਦੇ ਇਕ ਬੁਲਾਰੇ ਦੇ ਹਵਾਲੇ ਤੋਂ ਕਿਹਾ ਕਿ ਉੱਤਰੀ ਕੋਰੀਆ ਵਲੋਂ ਕਥਿਤ ਹਾਈਪਰਸੋਨਿਕ ਮਿਜ਼ਾਈਲਾਂ ਦਾ ਪ੍ਰੀਖਣ ਆਤਮਰੱਖਿਆ ਲਈ ਕੀਤਾ ਗਿਆ ਇਕ ਸਹੀ ਕਦਮ ਸੀ। ਬੁਲਾਰੇ ਨੇ ਕਿਹਾ ਕਿ ਨਵੀਆਂ ਪਾਬੰਦੀਆਂ ਅਮਰੀਕਾ ਦੇ ਦੁਸ਼ਮਨੀਪੂਰਨ ਇਰਾਦੇ ਨੂੰ ਪ੍ਰਗਟਾਉਂਦੀਆਂ ਹਨ, ਜਿਸ ਦਾ ਉਦੇਸ਼ ਉੱਤਰੀ ਕੋਰੀਆ ਨੂੰ ‘ਅਲਗ-ਥਲਗ ਕਰਨਾ ਤੇ ਉਸ ‘ਤੇ ਦਬਾਅ ਬਣਾਉਣਾ ਹੈ।’
ਉੱਤਰੀ ਕੋਰੀਆ ਨੇ ਉਸ ਦੇ ਨਵੇਂ ਮਿਜ਼ਾਈਲ ਪ੍ਰੀਖਣਾਂ ਨੂੰ ਲੈ ਕੇ ਦੇਸ਼ ਦੇ ਖਿਲਾਫ਼ ਨਵੀਆਂ ਪਾਬੰਦੀਆਂ ਲਗਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ‘ਤੇ ਨਿਸ਼ਾਨਾ ਵਿੰਨਿ੍ਹਆ ਤੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਆਪਣੇ ‘ਟਕਰਾਅ ਵਾਲੇ ਰੁਖ਼’ ‘ਤੇ ਕਾਇਮ ਰਹਿੰਦਾ ਹੈ ਤਾਂ ਉਸ ਖਿਲਾਫ਼ ਸਖ਼ਤ ਤੇ ਸਪੱਸ਼ਟ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ, ‘ਅਮਰੀਕਾ ਜਾਣਬੁੱਝ ਕੇ ਸਥਿਤੀ ਨੂੰ ਵਿਗਾੜ ਰਿਹਾ ਹੈ ਜਦਕਿ ਅਲਗ ਤੋਂ ਪਾਬੰਦੀਆਂ ਲਾਗੂ ਹਨ ਤੇ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਉੱਤਰੀ ਕੋਰੀਆ ਦੇ ਖਿਲਾਫ਼ ਅਜਿਹੇ ਕਦਮਾਂ ਤੋਂ ਵੀ ਸੰਤੁਸ਼ਟ ਨਹੀਂ ਹੈ। ਇਸ ਤੋਂ ਪਤਾ ਲਗਦਾ ਹੈ ਕਿ ਅਮਰੀਕੀ ਪ੍ਰਸ਼ਾਸਨ ਕੂਟਨੀਤਿਕ ਤੇ ਸੰਵਾਦ ‘ਤੇ ਜ਼ੋਰ ਦੇਣ ਦਾ ਮਾਤਰ ਦਿਖਾਵਾ ਕਰ ਰਿਹਾ ਹੈ। ਜੇਕਰ ਅਮਰੀਕਾ ਨੇ ਟਕਰਾਅ ਵਾਲਾ ਰੁਖ਼ ਜਾਰੀ ਰਖਿਆ ਤਾਂ ਉੱਤਰ ਕੋਰੀਆ ਉਸ ਖਿਲਾਫ਼ ਸਖਤ ਤੇ ਸਪੱਸ਼ਟ ਕਾਰਵਾਈ ਕਰਨ ਨੂੰ ਮਜਬੂਰ ਹੋ ਜਾਵੇਗਾ।’

Comment here