ਖਬਰਾਂਦੁਨੀਆਪ੍ਰਵਾਸੀ ਮਸਲੇਮਨੋਰੰਜਨ

ਮਿਸ ਬਿਊਟੀਫੁੱਲ ਫੇਸ ਦਾ ਖਿਤਾਬ ਭਾਰਤੀ ਤਨੀਸ਼ਾ ਕੁੰਡੂ ਦੇ ਨਾਂ

ਨਿਊਜਰਸੀ-ਮਿਸ ਇੰਡੀਆ ਯੂਐਸਏ ਦੇ 40ਵੇਂ ਐਡੀਸ਼ਨ ਵਿੱਚ ‘ਮਿਸ ਬਿਊਟੀਫੁੱਲ ਫੇਸ’ ਦਾ ਖਿਤਾਬ ਭਾਰਤੀ ਮਲਿਆਲੀ ਮਹਿਲਾ ਤਨੀਸ਼ਾ ਕੁੰਡੂ ਨੇ ਜਿੱਤਿਆ।ਅਮਰੀਕਾ ਦੇ ਨਿਊਜਰਸੀ ਸੂਬੇ ਦੇ ਫੋਰਡ ਟਾਊਨ ਵਿਚ ਸਥਿੱਤ ਭਾਰਤੀ ਨਾਮਵਰ ਹੋਟਲ ਜਿਸ ਦਾ ਨਾਂ ਰਾਇਲ ਅਲਬਰਟ ਪੈਲੇਸ ਹੈ, ਦੇ ਵਿੱਚ ਆਯੋਜਿਤ ਕੀਤੇ ਗਏ ਸਲਾਨਾ ਮੁਕਾਬਲੇ ਵਿੱਚ ਉਸ ਨੇ ਇਹ ਖਿਤਾਬ ਜਿੱਤਿਆ।
ਦੱਸਣਯੋਗ ਹੈ ਉਸ ਨੂੰ ਜਿਊਰੀ ਨੇ 30 ਰਾਜਾਂ ਦੇ 74 ਪ੍ਰਤੀਯੋਗੀਆਂ ਵਿੱਚੋਂ ਚੁਣਿਆ ਹੈ। ਉਸ ਦਾ ਭਾਰਤ ਤੋਂ ਪਿਛੋਕੜ ਕੋਟਾਯਮ ਦੇ ਏਤੂਮਨੂਰ ਹੈ। ਉਹ ਮਰਹੂਮ ਐਨ.ਐਨ. ਨਰਾਇਣ ਸ਼ਰਮਾ ਅਤੇ ਮੰਜੀਮਾ ਕੌਸ਼ਿਕ ਦੀ ਧੀ ਹੈ, ਜੋ ਹੁਣ ਅਮਰੀਕਾ ਦੇ ਰਾਜ ਟੈਕਸਾਸ ਦੇ ਵਿੱਚ ਰਹਿੰਦੀ ਹੈ।ਉਸਨੇ ਪਹਿਲਾਂ ਟੈਕਸਾਸ ਰਾਜ ਵਿੱਚ ਮਿਸ ਟੈਲੇਂਟ ਅਤੇ ਫਸਟ ਰਨਰ-ਅੱਪ ਦੇ ਖਿਤਾਬ ਜਿੱਤੇ ਸਨ। ਤਨੀਸ਼ਾ ਨੇ ਮਿਸ ਟੈਲੇਂਟ ਸ਼੍ਰੇਣੀ ਦੇ ਤਹਿਤ ਮਾਰਸ਼ਲ ਆਰਟ ਤੋਂ ਕਰਾਟੇ ‘ਤੇ ਆਧਾਰਿਤ ਸਵੈ-ਕੋਰੀਓਗ੍ਰਾਫਡ ਡਾਂਸ ਨਾਲ ਦਾ ਖਿਤਾਬ ਵੀ ਹਾਸਲ ਕੀਤਾ ਹੈ।

Comment here